ਨਵਾਂਸ਼ਹਿਰ: – 24 ਮਈ (ਰਾਜੇਸ਼ ਜੈਨ – ਰਾਜਨ ਜੈਨ) : ਜਿਲ੍ਹਾ ਚੋਣ ਅਫ਼ਸਰ ਐਸ.ਬੀ.ਐਸ.ਨਗਰ ਨਵਜੋਤਪਾਲ ਸਿੰਘ ਰੰਧਾਵਾ ਜੀ ਦੇ ਨਿਰਦੇਸ਼ਾਂ ਤਹਿਤ ਅੱਜ ਡੀ.ਈ.ਓ [ਐਸ.ਐਸ.] ਸ਼੍ਰੀਮਤੀ ਏ.ਅਗਰਵਾਲ ਜੀ ਨੇ ਲੋਕ ਸਭਾ ਚੋਣਾਂ 2024 ਹਰਿਆਲਾ ਚੋਣ ਉਤਸਵ ਤਹਿਤ ਸਰਕਾਰੀ ਹਾਈ ਸਕੂਲ ਅਲਾਚੌਰ,ਬੂਥ ਨੰਬਰ 38, ਅਨੰਦਪੁਰ ਸਾਹਿਬ ਵਿਧਾਨ ਸਭਾ ਹਲਕਾ ਵਿਖੇ ਪੌਦੇ ਲਗਾਏ । ਉਹਨਾਂ ਨਾਲ ਜ਼ਿਲਾ ਚੋਣ ਨੋਡਲ ਅਫਸਰ ਸਤਨਾਮ ਸਿੰਘ , ਮਨਪ੍ਰੀਤ ਰਾਏ ਸੁਰਿੰਦਰ ਪਾਲ , ਸੰਜੀਵ ਕੁਮਾਰ ਅਤੇ ਸਵੀਪ ਦੀ ਟੀਮ ਵੀ ਮੌਜੂਦ ਸੀ।ਇਸ ਦੇ ਨਾਲ ਹੀ ਐਸ ਡੀ ਐਮ ਨਵਾਂ ਸ਼ਹਿਰ ਅਕਸ਼ਿਤਾ ਗੁਪਤਾ ਅਤੇ ਡੀਈਓ ਐਸਐਸ ਏ ਅਗਰਵਾਲ ਦੀ ਯੋਗ ਅਗਵਾਈ ਅਤੇ ਨਿਗਰਾਨੀ ਹੇਠ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਲੜਕੇ ਰਾਹੋਂ ਅਤੇ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਰਾਹੋ ਦੇ ਵਲੰਟੀਅਰ ਵਿਦਿਆਰਥੀਆਂ ਨੇ ਪ੍ਰਸਿੰਨੀ ਦੇਵੀ ਸਰਕਾਰੀ ਪ੍ਰਾਇਮਰੀ ਸਕੂਲ, ਨਵਾਂ ਸ਼ਹਿਰ ਵਿਖੇ ਨੁਕੜ ਨਾਟਕ ਦਾ ਆਯੋਜਨ ਅਧਿਕਾਰੀਆਂ ਦੀ ਹਾਜਰੀ ਵਿੱਚ ਕੀਤਾ। ਗਰੀਨ ਇਲੈਕਸ਼ਨ ਦੀ ਵੋਟਰ ਜਾਗਰੂਕਤਾ ਮੁਹਿੰਮ ਤਹਿਤ ਐਚ ਟੀ ਕਮਲਜੀਤ ਕੌਰ , ਨੁਕੜ ਨਾਟਕ ਟੀਮ ਅਤੇ ਸਮੂਹ ਸਕੂਲ ਸਟਾਫ ਦੁਆਰਾ ਸਕੂਲ ਵਿੱਚ ਪੌਦੇ ਵੀ ਲਗਾਏ ਗਏ।ਡੀ ਈ ਓ ਮੈਡਮ ਅਗਰਵਾਲ ਨੇ ਦੱਸਿਆ ਕਿ ਇਨ੍ਹਾਂ ਸਮਾਗਮਾਂ ਦਾ ਉਦੇਸ਼ ਖੇਤਰ ਵਿੱਚ ਵੋਟਿੰਗ ਦੀ ਮਹੱਤਤਾ ਨੂੰ ਉਜਾਗਰ ਕਰਨ ਦੇ ਨਾਲ ਨਾਲ ਹਰਿਆਲਾ ਚੋਣ ਉਤਸਵ ਨੂੰ ਪ੍ਰੁਤਸਾਹਿਤ ਕਰਨਾ ਹੈ।ਇਸ ਮੌਕੇ ਪ੍ਰਿੰਸੀਪਲ ਰਣਜੀਤ ਕੌਰ,ਨੀਲਮ ਰਾਣੀ, ਹਿਤੇਸ਼ ਸਹਿਗਲ, ਕਵਿਤਾ ਸੱਭਰਵਾਲ, ਰਜਨੀ ਸ਼ਰਮਾ, ਦਵਿੰਦਰ ਕੌਰ, ਰਜੇਸ਼ ਕੁਮਾਰ, ਨਵਨੀਤ ਪਰੈਸ਼ਰ, ਵਿਨੇ ਸ਼ਰਮਾ, ਸਤਨਾਮ ਸਿੰਘ, ਤਰਸੇਮ, ਗੁਰਦੇਵ ਕੌਰ, ਬਲਵਿੰਦਰ ਕੌਰ, ਸੁਨੀਤਾ ਰਾਣੀ ,ਗੀਤਾ ,ਪੂਜਾ, ਕਮਲਦੀਪ,ਮਲਕਾ ਬੈਂਸ, ਦੀਪਾਨਸ਼ੂ ,ਪ੍ਰੀਤੀ, ਬਿਮਲਾ ਰਾਣੀ ,ਸੀਮਾ ,ਤਾਰੋ, ਸੁਖਵਿੰਦਰ ਕੌਰ , ਦਿਆ ਦੇਵੀ ,ਬਬਲੀ, ਸ਼ੀਰੋ, ਰਣਜੀਤ ਕੌਰ ਆਦਿ ਮੌਜੂਦ ਸਨ।