ਜਗਰਾਉਂ, 27 ਜਨਵਰੀ ( ਲਿਕੇਸ਼ ਸ਼ਰਮਾਂ)-ਸਪਰਿੰਗ ਡਿਊ ਸਕੂਲ ਨਾਨਕਸਰ ਇਲਾਕੇ ਦੀ ਉੱਘੀ ਸੰਸਥਾ ਦੇ ਵਿਦਿਆਰਥੀਆਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਬੱਚਿਆਂ ਨਾਲ ਸੰਵਾਦ ਦੇ ਅਧਾਰਿਤ ਪ੍ਰੋਗਰਾਮ ਪ੍ਰੀਕਸ਼ਾ ਪੇ ਚਰਚਾ ਦਾ ਆਨੰਦ ਮਾਣਦਿਆਂ ਬੜੇ ਹੀ ਧਿਆਨਪੂਰਵਕ ਹੋ ਕੇ ਸੁਣਿਆ। ਇਸ ਦੋਰਾਨ ਸਕੂਲ ਸਟਾਫ, ਪ੍ਰਿੰਸੀਪਲ ਅਤੇ ਬੱਚਿਆਂ ਨੇ ਪ੍ਰਧਾਨ ਮੰਤਰੀ ਮੋਦੀ ਜੀ ਦੁਆਰਾ ਬੱਚਿਆਂ ਨੂੰ ਸਟਰੈੱਸ ਮੈਨੇਜਮੈਂਟ, ਟਾਇਮ ਮੈਨੈਜਮੈਂਟ ਅਤੇ ਐਗਜਾਮ ਸ਼ਡਿਊਲ ਨੂੰ ਧਿਆਨ ਨਾਲ ਸੁਣਿਆ। ਮੋਦੀ ਜੀ ਦੁਆਰਾ ਦਿੱਤੇ ਗਏ ਸਿੱਖਿਆ ਮੰਤਰ ਅਤੇ ਵਿਧੀਆ ਦਾ ਬੜੇ ਹੀ ਧਿਆਨਪੂਰਵਕ ਵਿਸ਼ੇਸ਼ਣ ਕੀਤਾ ਅਤੇ ਇਹਨਾਂ ਤੋ ਲਾਭ ਉਠਾਉਣ ਦਾ ਪ੍ਰਣ ਕੀਤਾ। ਵਰਨਣਯੋਗ ਹੈ ਕਿ ਇਸ ਦੌਰਾਨ ਪ੍ਰਧਾਨ ਮੰਤਰੀ ਜੀ ਨੇ ਬੱਚਿਆਂ ਨੂੰ ਦੱਸਿਆ ਕਿ ਸਮੇਂ ਦਾ ਸਦਉਪਯੋਗ ਅਤੇ ਪ੍ਰੀਖਿਆ ਦੌਰਾਨ ਸਮੇਂ ਦੀ ਵੰਡ ਕਿਵੇਂ ਕਰਨੀ ਚਾਹੀਦੀ ਹੈ ਅਤੇ ਕਿਹੜੇ—ਕਿਹੜੇ ਮਹੱਤਵਪੂਰਨ ਵਿਸ਼ਿਆਂ ਨੂੰ ਅਧਾਰ ਬਣਾ ਕੇ ਕਿੰਨਾ ਸਮਾਂ ਦੇਣਾ ਚਾਹੀਦਾ ਹੈ। ਇਸ ਤੋ ਇਲਾਵਾ ਪ੍ਰੀਖਿਆ ਦੌਰਾਨ ਸਟਰੈੱਸ ਨੂੰ ਕਿਵੇਂ ਦੂਰ ਕੀਤਾ ਜਾ ਸਕਦਾ ਹੈ ਅਤੇ ਇਕਾਗਰ ਚਿੱਤ ਹੋ ਕੇ ਪ੍ਰੀਖਿਆ ਦੇ ਡਰ ਤੋਂ ਕਿਵੇਂ ਪਾਰ ਪਾਇਆ ਜਾ ਸਕਦਾ ਹੈ।ਇਸ ਦੌਰਾਨ ਸਮੂਹ ਵਿਦਿਆਰਥੀ ਪ੍ਰਿੰਸੀਪਲ ਨਵਨੀਤ ਚੌਹਾਨ, ਵਾਇਸ ਪ੍ਰਿੰਸੀਪਲ ਬੇਅੰਤ ਕੁਮਾਰ, ਮੈਡਮ ਸਤਿੰਦਰਪਾਲ ਕੌਰ, ਜਗਸੀਰ ਸ਼ਰਮਾ, ਲਖਵੀਰ ਸਿੰਘ ਉੱਪਲ, ਜਗਦੀਪ ਸਿੰਘ ਆਦਿ ਹਾਜਿਰ ਸਨ।
