Home ਧਾਰਮਿਕ ਗੁਰੁ ਨਾਨਕ ਸਹਾਰਾ ਸੁਸਾਇਟੀ ਵਲੋਂ 166ਵਾ ਸਵ ਸੰਸਾਰ ਚੰਦ ਵਰਮਾ‌ ਮਹੀਨਾਵਾਰ ਪੈਨਸ਼ਨ...

ਗੁਰੁ ਨਾਨਕ ਸਹਾਰਾ ਸੁਸਾਇਟੀ ਵਲੋਂ 166ਵਾ ਸਵ ਸੰਸਾਰ ਚੰਦ ਵਰਮਾ‌ ਮਹੀਨਾਵਾਰ ਪੈਨਸ਼ਨ ਵੰਡ ਸਮਾਗਮ

50
0

                         ਜਗਰਾਉਂ, 12 ਫਰਵਰੀ ( ਲਿਕੇਸ਼ ਸ਼ਰਮਾਂ, ਮੋਹਿਤ ਜੈਨ)-ਗੁਰੁ ਨਾਨਕ ਸਹਾਰਾ ਸੁਸਾਇਟੀ ਜਗਰਾਉਂ ਵਲੋ ਚੇਅਰਮੈਨ ਗੁਰਮੇਲ ਸਿੰਘ ਢਿੱਲੋਂ ਅਤੇ ਪ੍ਰਧਾਨ ਕੈਪਟਨ ਨਰੇਸ਼ ਵਰਮਾ ਦੀ ਯੋਗ‌ ਅਗਵਾਈ ਹੇਠ 166ਵਾ ਸਵ ਸੰਸਾਰ ਚੰਦ ਵਰਮਾ ਮੈਮੋਰੀਅਲ ਮਹੀਨਾਵਾਰ ਪੈਨਸ਼ਨ ਵੰਡ ਸਮਾਗਮ ਰੋਟਰੀ ਭਵਨ , ਜਗਰਾਉਂ ਵਿਖੇ ਕਰਵਾਇਆ ਗਿਆ।ਇਸ ਮੌਕੇ ਮੁੱਖ ਮਹਿਮਾਨ ਰਾਜ ਕੁਮਾਰ ਭੱਲਾ ਸਟੇਟ ਸੈਕਟਰੀ ਆੜਤੀਆਂ ਐਸੋਸੀਏਸ਼ਨ ਅਤੇ ਕੈਪਟਨ ਸੰਦੀਪ ਭੱਲਾ ਨੇ ਅਪਣੀ ਨੇਕ ਕਮਾਈ ਵਿਚੋਂ 26 ਜ਼ਰੂਰਤਮੰਦ ਬਜ਼ੁਰਗਾਂ ਨੂੰ ਪੰਜ ਪੰਜ ਸੋ ਰੁਪਏ ਮਹੀਨਾਵਾਰ ਪੈਨਸ਼ਨ ਵੰਡੀ।ਇਸ ਮੋਕੇ ਕਿਰਪਾਲ ਦੇਸੀ ਦਵਾਖਾਨਾ ਦੇ ਮਾਲਕ ਕਸਤੂਰੀ ਲਾਲ ਨੇ ਸਭ ਬਜ਼ੁਰਗਾਂ ਅਤੇ ਮਹਿਮਾਨਾ ਲਈ ਛੋਲੇ ਭਟੂਰੇ ਦਾ ਲੰਗਰ ਲਗਾਇਆ।ਇਸ ਮੋਕੇ ਰਾਜ ਕੂਮਾਰ ਭੱਲਾ, ਸੰਦੀਪ ਭੱਲਾ,ਐਸ ਪੀ ਧਰਮ ਸਿੰਘ,ਕਰਨਲ ਮੁਖਤਿਆਰ ਸਿੰਘ,ਰੋਟੇਰੀਅਨ ਦਿਨੇਸ਼ ਮਲਹੋਤਰਾ, ਵਰਿੰਦਰ ਬਾਂਸਲ,ਹਰੀ ਰਤਨ ਬਬੂ, ਚੰਦਰ ਮੋਹਨ, ਡਾਕਟਰ ਨਰਿੰਦਰ ਸਿੰਘ, ਕੈਪਟਨ ਨਰੇਸ਼ ਵਰਮਾ, ਐਡਵੋਕੇਟ ਨਵੀਨ ਗੁਪਤਾ,ਕੰਚਨ ਗੁਪਤਾ,ਕੇਵਲ ਮਲਹੋਤਰਾ, ਪ੍ਰਦੀਪ ਗੁਪਤਾ, ਪੰਕਜ ਗੁਪਤਾ, ਹਰਨੇਕ ਸਿੰਘ, ਦਰਸ਼ਨ ਸਿੰਘ, ਸਤਪਾਲ ਸਿੰਘ ਦੇਹੜਕਾ,ਰਾਜਨ ਸਿੌਗਲਾ,ਰਾਮ ਸਰੂਪ ਮਾਨਾ ਆਦਿ ਹਾਜ਼ਰ ਸਨ। ਸੁਸਾਇਟੀ ਦੇ ਪ੍ਰਧਾਨ ਕੈਪਟਨ ਨਰੇਸ਼ ਵਰਮਾ ਨੇ ਰਾਜ ਕੁਮਾਰ ਭੱਲਾ ਅਤੇ ਸੰਦੀਪ ਭੱਲਾ ਦਾ ਅਤੇ ਕਸਤੂਰੀ ਲਾਲ ਦਾ ਪੈਨਸ਼ਨ ਅਤੇ ਭੋਜਨ ਦੇਣ ਲਈ ਧੰਨਵਾਦ ਕੀਤਾ। ਇਸ ਮੋਕੇ ਬਜ਼ੁਰਗਾਂ ਨੂੰ ਕੰਵਲ ਵੀ ਵਡੇ ਗਏ।

LEAVE A REPLY

Please enter your comment!
Please enter your name here