, 20 ਮਾਰਚ ਨੂੰ ਆਉਣਾ ਸੀ ਪੰਜਾਬ
ਰਾਏਕੋਟ (ਰਾਜੇਸ ਜੈਨ-ਭਗਵਾਨ ਭੰਗੂ) ਉਜਵਲ ਭਵਿੱਖ ਤੇ ਰੁਜ਼ਗਾਰ ਦੀ ਭਾਲ ਲਈ ਮਨੀਲਾ ਗਏ ਰਾਏਕੋਟ ਦੇ ਪਿੰਡ ਰਾਮਗੜ੍ਹ ਸਿਵੀਆ ਦੇ 35 ਸਾਲਾ ਨੌਜਵਾਨ ਦੀ ਮਨੀਲਾ ’ਚ ਹੱਤਿਆ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ।ਮ੍ਰਿਤਕ ਅਵਤਾਰ ਸਿੰਘ (35) ਪੁੱਤਰ ਸਵਰਗੀ ਬੂਟਾ ਸਿੰਘ ਵਾਸੀ ਰਾਮਗੜ੍ਹ ਸਿਵੀਆ (ਨੇੜੇ ਰਾਏਕੋਟ) ਦੀ ਭੈਣ ਜਸਵੀਰ ਕੌਰ, ਸਰਪੰਚ ਸੁਖਦੇਵ ਸਿੰਘ ਤੇ ਹੋਰ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਜਵਲ ਭਵਿੱਖ ਤੇ ਰੋਜ਼ਗਾਰ ਦੀ ਭਾਲ ਲਈ ਅਵਤਾਰ ਸਿੰਘ 2016 ‘ਚ ਮਨੀਲਾ ਰਹਿੰਦੀ ਆਪਣੀ ਭੈਣ ਸਰਬਜੀਤ ਕੌਰ ਤੇ ਜੀਜਾ ਨਿਰਮਲ ਸਿੰਘ ਕੋਲ ਚਲਾ ਗਿਆ ਸੀ। ਉੱਥੇ ਉਹ ਮਨੀਲਾ ਦੇ ਸਨਹੋਸੀਇਨ ਸ਼ਹਿਰ ‘ਚ 8 ਸਾਲਾਂ ਤੋਂ ਕੰਮ ਕਰ ਰਿਹਾ ਸੀ। 17 ਮਾਰਚ ਦੀ ਸ਼ਾਮ ਜਦੋਂ ਉਹ ਮੋਟਰਸਾਈਕਲ ’ਤੇ ਕੰਮ ਤੋਂ ਘਰ ਨੂੰ ਵਾਪਸ ਪਰਤ ਰਿਹਾ ਸੀ ਤਾਂ ਘਰ ਲਾਗੇ ਪਿੱਛਾ ਕਰਦੇ ਆਉਂਦੇ ਇਕ ਟਰਾਈਸਾਈਕਲ (ਰਿਕਸ਼ਾ) ਨੇ ਉਸ ਦੇ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ। ਜਦੋਂ ਅਵਤਾਰ ਸਿੰਘ ਨੇ ਦੇਖਣ ਲਈ ਮੋਟਰਸਾਈਕਲ ਰੋਕਿਆ ਤਾਂ ਟਰਾਈਸਾਈਕਲ ਸਵਾਰ ਹਮਲਾਵਰ ਨੇ ਉਤਰ ਕੇ ਕਿਸੇ ਤੇਜ਼ਧਾਰ ਹਥਿਆਰ ਨਾਲ ਉਸ ’ਤੇ ਹਮਲਾ ਕਰ ਦਿੱਤਾ ਜਿਸ ਨਾਲ ਉਸ ਦੀ ਮੌਤ ਹੋ ਗਈ।