ਜਗਰਾਉਂ, 2 ਜੁਲਾਈ ( ਮੋਹਿਤ ਜੈਨ)- ਲੋਕ ਸੇਵਾ ਸੁਸਾਇਟੀ ਵਲੋਂ ਅਰੋੜਾ ਪ੍ਰਾਪਰਟੀ ਐਡਵਾਈਜ਼ਰ ਲਿੰਕ ਰੋਡ ਸਾਹਮਣੇ ਰੇਲਵੇ ਸਟੇਸ਼ਨ ਜਗਰਾਉਂ ਵਿਖੇ ਲਗਾਏ ਇਸ ਚਾਰ ਰੋਜ਼ਾ ਕੈਂਪ ਦੀ ਸਮਾਪਤੀ ’ਤੇ ਡਾਇਟੀਸ਼ੀਅਨ ਨੀਨਾ ਮਿੱਤਲ ਦਾ ਸਨਮਾਨ ਕਰਦਿਆਂ ਚੇਅਰਮੈਨ ਗੁਲਸ਼ਨ ਅਰੋੜਾ, ਪ੍ਰਧਾਨ ਕੰਵਲ ਕੱਕੜ, ਸਰਪ੍ਰਸਤ ਰਾਜਿੰਦਰ ਜੈਨ, ਸੈਕਟਰੀ ਕੁਲਭੂਸ਼ਨ ਗੁਪਤਾ ਅਤੇ ਕੈਸ਼ੀਅਰ ਸੁਨੀਲ ਬਜਾਜ ਨੇ ਦੱਸਿਆ ਕਿ ਕੈਂਪ ਦਾ 82 ਵਿਅਕਤੀਆਂ ਨੇ ਲਾਹਾ ਲਿਆ| ਉਨ੍ਹਾਂ ਡਾਇਟੀਸ਼ੀਅਨ ਨੀਨਾ ਮਿੱਤਲ ਦਾ ਕੈਂਪ ਨੂੰ ਸਫਲ ਬਣਾਉਣ ਲਈ ਧੰਨਵਾਦ ਵੀ ਕੀਤਾ| ਇਸ ਮੌਕੇ ਡਾਇਟੀਸ਼ੀਅਨ ਨੀਨਾ ਮਿੱਤਲ ਨੇ ਦੱਸਿਆ ਕਿ ਕੈਂਪ ਵਿਚ 82 ਵਿਅਕਤੀਆਂ ਨੂੰ ਘਟਾਉਣ, ਭਾਰ ਵਧਾਉਣ, ਸ਼ੂਗਰ, ਥਾਈਰੈਡ, ਕਣਕ ਤੋਂ ਐਲਰਜੀ, ਜਿਗਰ ਦੇ ਰੋਗ, ਦਿਲ ਦੇ ਰੋਗ, ਹੱਡੀਆਂ ਦੇ ਰੋਗਾਂ ਸਮੇਤ ਵੱਖ ਵੱਖ ਬਿਮਾਰੀਆਂ ਦੇ ਇਲਾਜ ਲਈ ਜਿੱਥੇ ਮੁਫ਼ਤ ਡਾਈਟ ਚਾਰਟ ਬਣਾ ਕੇ ਦਿੱਤੇ ਗਏ ਉੱਥੇ ਲੋਕਾਂ ਨੂੰ ਆਪਣਾ ਖਾਣ ਪੀਣ ਦਾ ਤਰੀਕਾ ਸਹੀ ਕਰਨ ਦੀ ਅਪੀਲ ਕਰਦਿਆਂ ਤੰਦਰੁਸਤ ਸਿਹਤ ਰੱਖਣ ਲਈ ਨੁਕਤੇ ਵੀ ਦੱਸੇ ਗਏ| ਇਸ ਮੌਕੇ ਏਕਤਾ ਅਰੋੜਾ, ਸ਼ੈਲੀ ਮਿੱਤਲ, ਰਾਜੇਸ਼ ਕਤਿਆਲ ਸਤਿਅਮ ਜਿਊਲਰਜ਼, ਹਰਸ਼ ਜੈਨ, ਰਾਜੀਵ ਗੁਪਤਾ, ਸੁਖਦੇਵ ਗਰਗ ਤੇ ਨੀਰਜ ਮਿੱਤਲ, ਪ੍ਰਿੰਸੀਪਲ ਚਰਨਜੀਤ ਸਿੰਘ ਭੰਡਾਰੀ, ਰਾਜਿੰਦਰ ਜੈਨ ਕਾਕਾ, ਮਨੋਹਰ ਸਿੰਘ ਟੱਕਰ, ਆਰ ਕੇ ਗੋਇਲ, ਪ੍ਰਸ਼ੋਤਮ ਅਗਰਵਾਲ, ਮੁਕੇਸ਼ ਗੁਪਤਾ, ਅਨਿਲ ਮਲਹੋਤਰਾ, ਗੋਪਾਲ ਗੁਪਤਾ ਆਦਿ ਹਾਜ਼ਰ ਸਨ ।