ਦਿੜ੍ਹਬਾ (ਮੋਹਿਤ ਜੈਨ) ਪਾਵਰਕਾਮ ਅਤੇ ਟ੍ਾਂਸਸਿਕੋ ਠੇਕਾ ਮੁਲਾਜ਼ਮ ਯੂਨੀਅਨ ਪੰਜਾਬ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦੇ ਦਿੜ੍ਹਬਾ ਵਿਖੇ ਦਫਤਰ ਅੱਗੇ ਰੋਸ ਪ੍ਰਦਰਸ਼ਨ ਕੀਤਾ ਗਿਆ। ਰੋਸ ਪ੍ਰਦਰਸ਼ਨ ਤੋਂ ਪਹਿਲਾਂ ਮੁਲਾਜ਼ਮਾਂ ਨੇ ਪਾਵਰਕਾਮ ਦੇ ਡਵੀਜ਼ਨ ਦਫਤਰ ਤੋਂ ਰੋਸ ਰੈਲੀ ਕੱਢਦੇ ਹੋਏ ਪੰਜਾਬ ਸਰਕਾਰ ਦੇ ਖਿਲਾਫ ਨਾਅਰੇਬਾਜ਼ੀ ਕਰਦੇ ਹੋਏ ਅਨਾਜ ਮੰਡੀ ਵਿਖੇ ਚੀਮਾ ਦੇ ਦਫਤਰ ਅੱਗੇ ਪਹੁੰਚੇ। ਪੁਲਿਸ ਨੇ ਪ੍ਰਦਰਸ਼ਨਕਾਰੀਆਂ ਨੂੰ ਦਫ਼ਤਰ ਤੋਂ ਕੁੱਝ ਦੂਰੀ ਉਤੇ ਰੋਕ ਲਿਆ ਅਤੇ ਉਥੇ ਹੀ ਧਰਨਾ ਲਾ ਦਿੱਤਾ ਗਿਆ। ਮੁਲਾਜ਼ਮ ਆਗੂ ਸੁਖਪਾਲ ਸਿੰਘ, ਸੁਰਿੰਦਰ ਸਿੰਘ, ਭੂਪਿੰਦਰ ਸਿੰਘ, ਅਸਵਨੀ ਕੁਮਾਰ, ਲਖਵੀਰ ਸਿੰਘ ਅਤੇ ਹਰਪ੍ਰਰੀਤ ਸਿੰਘ ਨੇ ਸੰਬੋਧਨ ਕਰਦੇ ਹੋਏ ਕਿਹਾ ਕਿ ਉਹ ਪਿਛਲੇ ਲੰਮੇ ਸਮੇਂ ਤੋਂ ਪਾਵਰਕਾਮ ਅਤੇ ਟ੍ਾਂਸਸਿਕੋ ਵਿੱਚ ਠੇਕੇ ‘ਤੇ ਕੰਮ ਕਰ ਰਹੇ ਹਨ ਪਰ ਕਿਸੇ ਵੀ ਸਰਕਾਰ ਨੇ ਉਨਾਂ੍ਹ ਦੀ ਬਾਂਹ ਨਹੀਂ ਫੜੀ। ਪੰਜਾਬ ਅੰਦਰ ਬਿਜਲੀ ਸੁਚਾਰੂ ਢੰਗ ਨਾਲ ਚਲਾਉਣ ਲਈ ਜੋਖਮ ਭਰਿਆ ਕੰਮ ਉਹ ਦਿਨ ਰਾਤ ਕਰਦੇ ਹਨ ਪਰ ਜੇਕਰ ਉਨਾਂ੍ਹ ਦੇ ਕਿਸੇ ਸਾਥੀ ਦੇ ਕੰਮ ਕਰਦੇ ਸਮੇਂ ਘਟਨਾ ਨਾਲ ਮੌਤ ਹੇ ਜਾਵੇ ਤਾਂ ਸਰਕਾਰ ਤਾਂ ਠੇਕੇਦਾਰ ਵੱਲੋਂ ਕੋਈ ਮੁਆਵਜਾ ਨਹੀਂ ਦਿੱਤਾ ਜਾਂਦਾ। ਇਸ ਸਬੰਧ ਵਿੱਚ ਕਈ ਵਾਰ ਬਿਜਲੀ ਮੰਤਰੀ ਨੂੰ ਮਿਲਣ ਦਾ ਕੋਸ਼ਿਸ਼ ਕੀਤੀ ਗਈ ਪਰ ਮੰਤਰੀ ਸਾਹਿਬ ਸਮਾਂ ਅਤੇ ਤਾਰੀਕ ਦੇ ਕੇ ਕਦੇ ਵੀ ਮਿਲੇ ਨਹੀਂ। ਉਨਾਂ੍ਹ ਵੱਲੋਂ ਮੰਤਰੀ ਚੀਮਾ ਦੇ ਦਫਤਰ ਦੇ ਇੰਚਾਰਜ ਰਣਜੀਤ ਸਿੰਘ ਖੇਤਲਾ ਨੂੰ ਮੰਗ ਪੱਤਰ ਦੇ ਕੇ ਅਤੇ ਮੰਤਰੀ ਨੂੰ ਮਿਲਣ ਲਈ ਸਮਾਂ ਦਿੱਤੇ ਜਾਣ ਦੇ ਭਰੋਸੇ ਤੋਂ ਬਾਅਦ ਧਰਨਾ ਖਤਮ ਕੀਤਾ ਗਿਆ।