Home Punjab ਝੂਠਾ ਪਰਚਾ ਰੱਦ ਕਰਵਾਉਣ ਲਈ ਜਨਤਕ ਆਗੂਆਂ ਦਾ ਵਫ਼ਦ ਉੱਚ ਪੁਲੀਸ ਅਧਿਕਾਰੀ...

ਝੂਠਾ ਪਰਚਾ ਰੱਦ ਕਰਵਾਉਣ ਲਈ ਜਨਤਕ ਆਗੂਆਂ ਦਾ ਵਫ਼ਦ ਉੱਚ ਪੁਲੀਸ ਅਧਿਕਾਰੀ ਨੂੰ ਮਿਲਿਆ

100
0

ਜਗਰਾਉਂ 28 ਫਰਵਰੀ (ਮੋਹਿਤ ਜੈਨ)ਝੂਠਾ ਪਰਚਾ ਰੱਦ ਕਰਵਾਉਣ ਲਈ ਜਨਤਕ ਆਗੂਆਂ ਦਾ ਵਫ਼ਦ ਉੱਚ ਪੁਲੀਸ ਅਧਿਕਾਰੀ ਨੂੰ ਮਿਲਿਆ
ਅਪਾਹਜ ਵਿਅਕਤੀ ਤੇ ਹਮਲਾ ਕਰਨ ਵਾਲੇ ਢਾਬੇ ਦੇ ਮਾਲਕ ਨੂੰ ਤੁਰੰਤ ਗ੍ਰਿਫ਼ਤਾਰ ਕਰਨ ਦੀ ਮੰਗ
ਥਾਣਾ ਦਾਖਾ ਦੀ ਪੁਲਸ ਵੱਲੋਂ ਪਿੰਡ ਮੁਲਾਂਪੁਰ ਦੇ ਮੋਹਤਬਾਰ ਵਿਅਕਤੀਆਂ ਅਤੇ ਅਧਿਆਪਕ ਆਗੂ ਹਰਦੇਵ ਸਿੰਘ ਮੁੱਲਾਂਪੁਰ ਤੇ ਕੀਤੇ ਝੂਠੇ ਪਰਚੇ ਨੂੰ ਰੱਦ ਕਰਵਾਉਣ ਲਈ ਅੱਜ ਵੱਖ ਵੱਖ ਜਨਤਕ ਜਮਹੂਰੀ ਜਥੇਬੰਦੀਆਂ ਦੇ ਆਗੂਆਂ ਦਾ ਵਫ਼ਦ ਕਾਮਰੇਡ ਕੰਵਲਜੀਤ ਖੰਨਾ ਦੀ ਅਗਵਾਈ ਵਿਚ ਐੱਸ.ਪੀ.ਡੀ. ਨੂੰ ਮਿਲਿਆ । ਆਗੂਆਂ ਦੇ ਵਫ਼ਦ ਨੇ ਪੁਲੀਸ ਅਧਿਕਾਰੀ ਨੇ ਦੱਸਿਆ ਕਿ ਮਿਤੀ 23.02.2022 ਦੀ ਰਾਤ ਨੂੰ ਪਿੰਡ ਮੁੱਲਾਂਪੁਰ ਦੇ ਕੁਝ ਵਿਅਕਤੀ ਪੰਡਤਾਂ ਦਾ ਢਾਬਾ ਮੁੱਲਾਂਪੁਰ ਵਿਖੇ ਖਾਣਾ ਖਾਣ ਲਈ ਰੁਕੇ ਸਨ , ਪਿੰਡ ਦੇ ਵਿਅਕਤੀਆਂ ਵੱਲੋਂ ਆਪਣੇ ਹੀ ਸਾਥੀ ਵਿਅਕਤੀ ਨੂੰ ਉੱਚੀ ਆਵਾਜ਼ ਵਿੱਚ ਆਵਾਜ਼ ਮਾਰਨ ਦੇ ਖ਼ਿਲਾਫ਼ ਢਾਬੇ ਦੇ ਮਾਲਕ ਨੇ ਅਪਾਹਜ ਵਿਅਕਤੀ ਤੇ ਹਮਲਾ ਕਰ ਦਿੱਤਾ ਜਿਸ ਦੇ ਨਤੀਜੇ ਵਜੋਂ ਅਪਾਹਜ ਵਿਅਕਤੀ ਦਾ ਮੱਥਾ ਲਹੂ ਲੁਹਾਣ ਹੋ ਗਿਆ । ਪਿੰਡ ਮੁੱਲਾਂਪੁਰ ਵਿਖੇ ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਪਿੰਡ ਮੁੱਲਾਂਪੁਰ ਦੇ ਮੋਹਤਬਰ ਵਿਅਕਤੀ ਮਾਸਟਰ ਹਰਦੇਵ ਸਿੰਘ ਮੁੱਲਾਂਪੁਰ ਦੀ ਅਗਵਾਈ ਵਿੱਚ ਉਨ੍ਹਾਂ ਵਿਅਕਤੀਆਂ ਨੂੰ ਥਾਣਾ ਦਾਖਾ ਪੁਲੀਸ ਦੀ ਹਾਜ਼ਰੀ ਵਿੱਚ ਵਾਪਸ ਲੈ ਆਏ ਅਤੇ ਜ਼ਖ਼ਮੀ ਵਿਅਕਤੀ ਨੂੰ ਸੁਧਾਰ ਸਰਕਾਰੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ । ਆਪਣੇ ਖ਼ਿਲਾਫ਼ ਕਾਨੂੰਨੀ ਕਾਰਵਾਈ ਹੋਣ ਦੇ ਡਰ ਤੋਂ ਪੰਡਤਾਂ ਦਾ ਢਾਬਾ ਦੇ ਮਾਲਕ ਨੇ ਇਕ ਸਾਜ਼ਿਸ਼ ਘੜ ਕੇ ਮੋਹਤਬਾਰ ਵਿਅਕਤੀਆਂ ਖ਼ਿਲਾਫ਼ ਹੀ ਝੂਠੀ ਅਰਜ਼ੀ ਦੇ ਦਿੱਤੀ, ਤਾਂ ਜੋ ਕਾਊਂਟਰ ਪਰਚਾ ਦਰਜ ਕਰਵਾ ਕੇ ਆਪਣੇ ਖ਼ਿਲਾਫ਼ ਹੋਣ ਵਾਲੀ ਕਾਨੂੰਨੀ ਕਾਰਵਾਈ ਤੋਂ ਬਚਿਆ ਜਾ ਸਕੇ ।
ਥਾਣਾ ਦਾਖਾ ਦੀ ਪੁਲਸ ਨੇ ਬਿਨਾਂ ਕਿਸੇ ਜਾਂਚ ਦੇ ਮੋਹਤਵਾਰ ਨਿਰਦੋਸ਼ ਆਗੂਆਂ ਖ਼ਿਲਾਫ਼ ਹੀ ਝੂਠਾ ਪਰਚਾ ਦਰਜ ਕਰ ਦਿੱਤਾ । ਪੁਲੀਸ ਅਧਿਕਾਰੀ ਨੇ ਵਿਸ਼ਵਾਸ ਦਿਵਾਇਆ ਕਿ ਕਿਸੇ ਵੀ ਨਿਰਦੋਸ਼ ਵਿਅਕਤੀ ਤੇ ਪਰਚਾ ਦਰਜ ਨਹੀਂ ਕੀਤਾ ਜਾਵੇਗਾ ਅਤੇ ਹਮਲਾ ਕਰਨ ਵਾਲੇ ਢਾਬੇ ਦੇ ਮਾਲਕ ਖ਼ਿਲਾਫ਼ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ ।
ਅੱਜ ਦੇ ਵਫ਼ਦ ਵਿੱਚ ਪ੍ਰਧਾਨ ਮਹਿੰਦਰ ਸਿੰਘ ਕਮਾਲਪੁਰਾ, ਹਰਦੇਵ ਸਿੰਘ ਮੁੱਲਾਂਪੁਰ , ਦਵਿੰਦਰ ਸਿੰਘ ਜਗਰਾਉਂ , ਆਲਮ ਰਾਣਾ, ਸੁਖਦੇਵ ਸਿੰਘ ਪਿੱਲੂ, ਦੀਪਕ ਰਾਏ , ਕਾਮਰੇਡ ਜਸਵਿੰਦਰ ਸਿੰਘ ਮੁੱਲਾਂਪੁਰ , ਮਲਕੀਤ ਸਿੰਘ ਜਗਰਾਉਂ , ਭਾਗ ਸਿੰਘ ਗਿੱਲ , ਜਸਪਾਲ ਸਿੰਘ ਗਿੱਲ, ਦੇਸ ਰਾਜ ਕਮਾਲਪੁਰਾ, ਧਰਮ ਸਿੰਘ ਸੂਜਾਪੁਰ ,
ਹਰਬੰਸ ਸਿੰਘ ਮੁੱਲਾਂਪੁਰ , ਮੰਗਾ ਸਿੰਘ, ਕੁਲਵਿੰਦਰ ਸਿੰਘ ਸ਼ੇਖੂਪੁਰਾ ,ਜਸਬੀਰ ਸਿੰਘ ਮੁੱਲਾਂਪੁਰ
ਡੈਮੋਕਰੈਟਿਕ ਟੀਚਰਜ਼ ਫਰੰਟ ਪੰਜਾਬ , ਬੀ ਕੇ ਯੂ ਡਕੌਂਦਾ ਆਦਿ ਜਥੇਬੰਦੀਆਂ ਦੇ ਆਗੂ ਵੱਡੀ ਗਿਣਤੀ ਵਿੱਚ ਹਾਜ਼ਰ ਸਨ ।

LEAVE A REPLY

Please enter your comment!
Please enter your name here