ਤਲਵੰਡੀ ਸਾਬੋ,28 ਫਰਵਰੀ(ਬਿਊਰੋ ਡੇਲੀ ਜਗਰਾਉਂ ਨਿਊਜ਼)- ਨਾਰਕੋਟਿਕਸ ਸੈੱਲ ਬਠਿੰਡਾ ਨੇ ਤਲਵੰਡੀ ਸਾਬੋ ਵਿਖੇ ਰਾਜਸਥਾਨ ਤੋਂ ਲੂਨ ਲੈ ਕੇ ਆਏ ਟਰੱਕ ਵਿਚੋਂ ਵੱਡੀ ਮਾਤਰਾ ਵਿੱਚ ਭੁੱਕੀ ਬਰਾਮਦ ਕੀਤੀ ਹੈ। ਪੁਲਿਸ ਨੇ ਮੌਕੇ ਉਤੇ ਤਿੰਨ ਲੋਕਾਂ ਨੂੰ ਕਾਬੂ ਕਰਕੇ ਮਾਮਲਾ ਦਰਜ ਕਰ ਲਿਆ ਹੈ।ਮਾਮਲੇ ਸਬੰਧੀ ਜਾਣਕਾਰੀ ਦਿੰਦੇ ਜਸਮੀਤ ਸਿੰਘ ਡੀ.ਐਸ.ਪੀ. ਤਲਵੰਡੀ ਸਾਬੋ ਨੇ ਦੱਸਿਆਂ ਕਿ ਤਲਵੰਡੀ ਸਾਬੋ ਵਿਖੇ ਸ਼ੱਕੀ ਵਿਅਕਤੀ ਸਬੰਧੀ ਨਾਰਕੋਟਿਕਸ ਸੈੱਲ ਬਠਿੰਡਾ ਦੇ ਇੰਚਾਰਜ ਜਗਰੂਪ ਸਿੰਘ ਪੁਲਿਸ ਪਾਰਟੀ ਸਮੇਤ ਗਸ਼ਤ ਕਰ ਰਹੇ ਸਨ। ਉਹਨਾਂ ਤਲਵੰਡੀ ਸਾਬੋ ਦੀ ਅਨਾਜ ਮੰਡੀ ਵਿੱਚ ਇੱਕ ਟਰੱਕ ਵਿੱਚ ਫਰੋਲਾ ਫਰੋਲੀ ਕਰਦੇ ਵਿਅਕਤੀ ਦੇਖੇ ਤਾਂ ਉਹਨਾਂ ਦੀ ਸ਼ੱਕ ਦੇ ਅਧਾਰ ਉਤੇ ਤਲਾਸ਼ੀ ਲਈ।ਟਰੱਕ ਵਿੱਚੋਂ ਲੂਨ ਦੇ ਹੇਠਾਂ ਭੁੱਕੀ ਚੂਰਾ ਪੋਸਤ ਡੋਡੇ ਬਰਾਮਦ ਕੀਤੇ ਗਏ। ਡੀ.ਐਸ.ਪੀ. ਤਲਵੰਡੀ ਸਾਬੋ ਨੇ ਦੱਸਿਆ ਕਿ ਮੌਕੇ ਤੋਂ ਟਰੱਕ ਵਿੱਚੋਂ ਤਿੰਨ ਲੋਕਾਂ ਨੂੰ ਕਾਬੂ ਕਰ ਲਿਆ ਗਿਆ। ਟਰੱਕ ਵਿੱਚੋਂ 6 ਕੁਇੰਟਲ 97 ਕਿਲੋਗ੍ਰਾਮ ਭੁੱਕੀ ਬਰਾਦਮ ਕੀਤੀ ਗਈ ਹੈ।ਮੁਲਜ਼ਮ ਰਾਜਸਥਾਨ ਤੋਂ ਸਸਤੇ ਰੇਟ ਵਿੱਚ ਡੋਡੇ ਲਿਆ ਕੇ ਮਹਿੰਗੇ ਭਾਅ ਵਿੱਚ ਵੇਚਦੇ ਸਨ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਮੁਲਜ਼ਮਾਂ ਵਿੱਚ ਜਗਜੀਤ ਸਿੰਘ, ਤਰਸੇਮ ਸਿੰਘ ਅਤੇ ਜਸਵੀਰ ਸਿੰਘ ਵਾਸੀ ਰਾਮਪੁਰਾ ਫੂਲ ਖਿਲ਼ਾਫ ਥਾਣਾ ਤਲਵੰਡੀ ਸਾਬੋ ਵਿਖੇ ਵੱਖ ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰਕੇ ਜਾਂਚ ਸ਼ਰੂ ਕਰ ਦਿੱਤੀ ਹੈ
