ਜਗਰਾਉਂ 28 ਫਰਵਰੀ (ਰੋਹਿਤ-ਰਿਤੇਸ਼ )ਪਿੰਡ ਦੇ ਵਿਕਾਸ ਕਾਰਜਾਂ ਨੂੰ ਨਿਰਪੱਖਤਾ ਨਾਲ ਕਰਵਾਉਣ ਬਦਲੇ ਪਿੰਡ ਅਖਾੜਾ ਦੀ ਪੰਚਾਇਤ ਨੂੰ ਪਿੰਡ ਦੇ ਪਤਵੰਤਿਆਂ ਵਲੋਂ ਉਚੇਚੇ ਤੌਰ’ਤੇ ਸਨਮਾਨਿਤ ਕੀਤਾ ਗਿਆ। ਦੱਸਣਯੋਗ ਹੈ ਕਿ ਸਰਪੰਚ ਬੀਬੀ ਜਸਵਿੰਦਰ ਕੌਰ ਨੇ ਇਕ ਅਜਿਹੇ ਰਾਹ ਨੂੰ ਪੱਕਾ ਕਰ ਦਿਖਾਇਆ ਜਿਸ ਰਾਹ ਨੂੰ ਦੇਸ਼ ਦੀ ਅਜ਼ਾਦੀ ਤੋਂ ਅੱਜ ਤੱਕ ਅਣਗੌਲਿਆਂ ਕੀਤਾ ਜਾਂਦਾ ਰਿਹਾ। ਸਾਢੇ ਸੋਲਾਂ ਫੁੱਟ ਚੌੜੇ ਤੇ ਦੋ ਹਜ਼ਾਰ ਫੁੱਟ ਲੰਮੇ ਇਸ ਰਾਸਤੇ ਨੂੰ ਕੱਚਿਓਂ ਪੱਕਾ ਕਰਨ ਲਈ ਲਗਾਤਾਰ ਤੀਹ ਤੋਂ ਪੈਂਤੀ ਹਜ਼ਾਰ ਰੁਪਏ ਦਾ ਖਰਚ ਆ ਚੁੱਕਾ ਹੈ।ਇਸ ਮੌਕੇ ਬੀਬੀ ਜਸਵਿੰਦਰ ਕੌਰ ਨੇ ਆਖਿਆ ਕਿ ਪੰਚਾਇਤ ਘਰ ਤੋਂ ਪਿੰਡ ਦੇ ਬਾਹਰ ਵਸਦੇ ਪਰਿਵਾਰਾਂ ਦੇ ਘਰਾਂ ਤੱਕ ਜਾਂਦੀ ਇਸ ਰਾਹ ਦੀ ਹਾਲਤ ਬੇਹੱਦ ਨਾਜ਼ੁਕ ਸੀ ਤੇ ਬਰਸਾਤਾਂ ਦੇ ਦਿਨਾਂ ਵਿੱਚ ਇਸ। ਰਾਸਤੇ ਲੰਘਣਾਂ ਮੁਸ਼ਕਿਲ ਹੋ ਜਾਂਦਾ ਸੀ।ਇਸ ਮੌਕੇ ਸਬੰਧਿਤ ਪਰਿਵਾਰਾਂ ਨੇ ਕਿਹਾ ਕਿ ਇਸ ਰਾਸਤੇ ਦੇ ਪੱਕੇ ਹੋ ਜਾਣ ਨਾਲ ਉਨ੍ਹਾਂ ਨੂੰ ਬੇਹੱਦ ਫਾਇਦਾ ਹੋਵੇਗਾ।ਇਸ ਮੌਕੇ ਸਰਪੰਚ ਜਸਵਿੰਦਰ ਕੌਰ,ਪੰਚ ਬਿੱਕਰ ਸਿੰਘ,ਪੰਚ ਕੁੰਢਾ ਸਿੰਘ,ਪੰਚ ਮਾਇਆ ਕੌਰ,ਪੰਚ ਗੁਰਮੇਲ ਸਿੰਘ,ਪੰਚ ਕਰਮਜੀਤ ਕੌਰ,ਚੰਦ ਸਿੰਘ,ਸ਼ੇਰ ਸਿੰਘ,ਭੋਲਾ ਸਿੰਘ,ਟਹਿਲ ਸਿੰਘ, ਜਸਵੀਰ ਸਿੰਘ ਖਾਲਸਾ,
ਸੁਖਜੀਤ ਸਿੰਘ,ਨੰਦ ਸਿੰਘ,ਚੰਦ ਸਿੰਘ, ਛਿੰਦਰਪਾਲ ਸਿੰਘ,ਭੋਲਾ ਸਿੰਘ,ਸਾਬਕਾ ਸਰਪੰਚ ਸੁਰਜੀਤ ਸਿੰਘ,ਸਾਬਕਾ ਸਰਪੰਚ ਗੁਰਨੇਕ ਸਿੰਘ ਆਦਿ ਹਾਜ਼ਰ ਸਨ।
