Home Uncategorized ਦੁਨੀਆਂ ਦਾ ਸਭ ਤੋਂ ਵੱਡਾ ਹਵਾਈ ਜਹਾਜ਼ ਰੂਸੀ ਹਮਲੇ ‘ਚ ਹੋਇਆ ਤਬਾਹ

ਦੁਨੀਆਂ ਦਾ ਸਭ ਤੋਂ ਵੱਡਾ ਹਵਾਈ ਜਹਾਜ਼ ਰੂਸੀ ਹਮਲੇ ‘ਚ ਹੋਇਆ ਤਬਾਹ

214
0

28 ਫਰਵਰੀ (ਬਿਊਰੋ ਡੇਲੀ ਜਗਰਾਉਂ ਨਿਊਜ਼)ਦੁਨੀਆਂ ਦਾ ਸਭ ਤੋਂ ਵੱਡਾ ਹਵਾਈ ਜਹਾਜ਼ ਐਂਟੋਨੋਵ 225 (Ukraine’s Antonov-225) ਰੂਸੀ ਹਮਲੇ ਵਿੱਚ ਤਬਾਹ ਹੋ ਗਿਆ ਹੈ। ਯੂਕਰੇਨ ਦੀ ਰੱਖਿਆ ਕੰਪਨੀ ਯੂਕਰੋਬੋਰੋਨਪ੍ਰੋਮ ਨੇ ਇਹ ਜਾਣਕਾਰੀ ਦਿੱਤੀ ਹੈ। ਇਸ ਨੂੰ ਮੀਰੀਆ ਦੇ ਨਾਂ ਨਾਲ ਜਾਣਿਆ ਜਾਂਦਾ ਸੀ ਜੋ ਕਿ ਇੱਕ ਕਾਰਗੋ ਜਹਾਜ਼ ਸੀਜਾਣਕਾਰੀ ਮੁਤਾਬਕ ਰੂਸੀ ਫੌਜ ਨੇ ਕੀਵ ਦੇ ਬਾਹਰ ਚੌਥੇ ਦਿਨ ਲੜਾਈ ‘ਚ ਇਸ ਜਹਾਜ਼ ਨੂੰ ਤਬਾਹ ਕਰ ਦਿੱਤਾ। ਯੂਕਰੇਨ ਨੇ ਟਵੀਟ ਕੀਤਾ ਕਿ ਰੂਸੀ ਹਮਲਾਵਰਾਂ ਨੇ ਕੀਵ ਦੇ ਨੇੜੇ ਗੋਸਟੋਮੇਲ ਦੇ ਐਂਟੋਨੋਵ ਹਵਾਈ ਅੱਡੇ ‘ਤੇ ਦੁਨੀਆ ਦੇ ਸਭ ਤੋਂ ਵੱਡੇ ਜਹਾਜ਼ ਮੀਰੀਆ ਨੂੰ ਤਬਾਹ ਕਰ ਦਿੱਤਾ। ਯੂਕਰੇਨੀ ਭਾਸ਼ਾ ਵਿੱਚ ਮੀਰੀਆ ਨੂੰ ਸੁਪਨਾ ਕਿਹਾ ਜਾਂਦਾ ਹੈ।ਟਵਿੱਟਰ ‘ਤੇ ਜਾਣਕਾਰੀ ਦਿੰਦੇ ਹੋਏ ਯੂਕਰੇਨ ਦੇ ਵਿਦੇਸ਼ ਮੰਤਰੀ ਦਿਮਿਤਰੋ ਕੁਲੇਬਾ ਨੇ ਲਿਖਿਆ, ‘ਇਹ ਦੁਨੀਆ ਦਾ ਸਭ ਤੋਂ ਵੱਡਾ ਜਹਾਜ਼ ਏਐਨ-225 ‘ਮੀਰੀਆ’ (ਯੂਕਰੇਨੀਅਨ ‘ਡ੍ਰੀਮ’) ਸੀ। ਸ਼ਾਇਦ ਰੂਸ ਨੇ ਸਾਡੇ ਮੀਰੀਏ ਨੂੰ ਤਬਾਹ ਕਰ ਦਿੱਤਾ ਹੈ। ਪਰ ਉਹ ਸਾਡੇ ਮਜ਼ਬੂਤ, ਆਜ਼ਾਦ ਅਤੇ ਲੋਕਤੰਤਰੀ ਯੂਰਪੀ ਰਾਜ ਦੇ ਸੁਪਨੇ ਨੂੰ ਕਦੇ ਵੀ ਤਬਾਹ ਨਹੀਂ ਕਰ ਸਕਣਗੇ। ਅਸੀਂ ਆਪਣੇ ਉਦੇਸ਼ ਵਿੱਚ ਕਾਮਯਾਬ ਹੋਵਾਂਗੇ।

LEAVE A REPLY

Please enter your comment!
Please enter your name here