Home crime ਜਾਅਲੀ ਸਰਟੀਫਿਕੇਟਾਂ ’ਤੇ ਭਰਤੀ 12 ਨਾਮਜ਼ਦ ਕੀਤੇ ਵਿਅਕਤੀਆਂ ’ਚ 11 ਲੜਕੀਆਂ ਸ਼ਾਮਲ,...

ਜਾਅਲੀ ਸਰਟੀਫਿਕੇਟਾਂ ’ਤੇ ਭਰਤੀ 12 ਨਾਮਜ਼ਦ ਕੀਤੇ ਵਿਅਕਤੀਆਂ ’ਚ 11 ਲੜਕੀਆਂ ਸ਼ਾਮਲ, 2 ਮਹੀਨਿਆਂ ਦੀ ਪੜਤਾਲ ਤੋਂ ਬਾਅਦ ਪਰਚਾ ਦਰਜ

42
0


ਬਰਨਾਲਾ (ਭਗਵਾਨ ਭੰਗੂ-ਲਿਕੇਸ ਸ਼ਰਮਾ ) ਜਾਅਲੀ ਸਰਟੀਫਿਕੇਟ ਬਣਾ ਕੇ ਸਰਕਾਰੀ ਨੌਕਰੀਆਂ ਲੈਣ ਵਾਲੇ 12 ਵਿਅਕਤੀਆਂ ਖ਼ਿਲਾਫ਼ ਬਰਨਾਲਾ ਪੁਲਿਸ ਨੇ ਕੇਸ ਦਰਜ ਕਰ ਕੇ ਉਨ੍ਹਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਨਾਮਜ਼ਦ ਕੀਤੇ ਗਏ ਵਿਅਕਤੀਆਂ ’ਚ 11 ਲੜਕੀਆਂ ਤੇ ਇਕ ਲੜਕਾ ਸ਼ਾਮਲ ਹੈ। ਨਾਮਜ਼ਦ ਮੁਲਜ਼ਮਾਂ ’ਚ 10 ਜਣੇ ਬਰਨਾਲਾ ਜ਼ਿਲ੍ਹੇ ਨਾਲ ਸਬੰਧਤ ਹਨ ਜਦੋਂਕਿ ਦੋ ਮੋਗਾ ਅਤੇ ਬਠਿੰਡਾ ਜ਼ਿਲ੍ਹੇ ਦੇ ਹਨ। ਇਹ ਕੇਸ ਡਿਪਟੀ ਇੰਸਪੈਕਟਰ ਜਨਰਲ ਡੀਆੲਜੀ ਪੁਲਿਸ ਕ੍ਰਾਈਮ ਪੰਜਾਬ ਦੀ ਕਰੀਬ 2 ਮਹੀਨਿਆਂ ਦੀ ਪੜਤਾਲ ਤੋਂ ਬਾਅਦ ਥਾਣਾ ਸਿਟੀ 2 ਬਰਨਾਲਾ ਵਿਖੇ ਦਰਜ ਕੀਤਾ ਗਿਆ ਹੈ।ਐੱਫਆਈਆਰ ਅਨੁਸਾਰ ਇਹ ਮੁਕੱਦਮਾ ਦਰਖ਼ਾਸਤ ਨੰਬਰ 3642-60 ਆਈਐੱਨਵੀ/6, 19 ਸਤੰਬਰ 2023 ਦੀ ਪੜਤਾਲ ਕਰਨ ’ਤੇ ਦਰਜ ਰਜਿਸਟਰ ਹੋਇਆ ਹੈ। ਦਰਜ ਐੱਫਆਈਆਰ ਅਨੁਸਾਰ ਨਾਮਜ਼ਦ ਮੁਲਜ਼ਮ ਪੂਨਮ ਗੁਪਤਾ ਵਾਸੀ ਗਲੀ ਨੰਬਰ 5, ਬਰਨਾਲਾ, ਅਮਨਦੀਪ ਸਿੰਘ ਵਾਸੀ ਠੀਕਰੀਵਾਲਾ, ਅਮਰਜੀਤ ਕੌਰ ਵਾਸੀ ਬਰਨਾਲਾ, ਜਸਵੀਰ ਕੌਰ ਵਾਸੀ ਪਿੰਡ ਬੱਧਨੀ ਕਲਾਂ ਜ਼ਿਲ੍ਹਾ ਮੋਗਾ, ਜਸਦੀਪ ਕੌਰ ਵਾਸੀ ਜੀਐੱਚਪੀਟੀ ਕਾਲੋਨੀ ਲਹਿਰਾ ਮੁਹੱਬਤ ਸਿਟੀ ਰਾਮਪੁਰ ਬਠਿੰਡਾ, ਕਮਲਜੀਤ ਕੌਰ ਵਾਸੀ ਨੇੜੇ ਬੱਸ ਸਟੈਂਡ ਧਨੌਲਾ, ਗੁਰਪ੍ਰੀਤ ਕੌਰ ਵਾਸੀ ਗਲੀ ਨੰਬਰ 2, ਹੰਡਿਆਇਆ ਰੋਡ ਬਰਨਾਲਾ, ਮਨਪ੍ਰੀਤ ਕੌਰ ਵਾਸੀ ਗਲੀ ਨੰਬਰ 2 ਹੰਡਿਆਇਆ ਰੋਡ ਬਰਨਾਲਾ, ਸੁਖਪਾਲ ਕੌਰ ਵਾਸੀ ਬਾਜਵਾ ਪੱਤੀ ਬਰਨਾਲਾ, ਹਰਪ੍ਰੀਤ ਕੌਰ ਵਾਸੀ ਪੱਤੀ ਗਿੱਲ ਖੋਟਾ ਸ਼ਹਣਾ ਤੇ ਕੁਲਦੀਪ ਕੌਰ ਵਾਸੀ ਬਰਨਾਲਾ ਵੱਲੋਂ ਜਾਅਲੀ ਤਜਰਬਾ ਸਰਟੀਫਿਕੇਟਾਂ ’ਤੇ ਜਾਅਲੀ ਰੂਰਲ ਏਰੀਆ ਸਰਟੀਫਿਕਟ ਬਣਾ ਕੇ ਮਹਿਕਮਾ ਪੰਜਾਬ ਰਾਜ ਸਿੱਖਿਆ ਵਿਭਾਗ ’ਚ ਸਰਕਾਰੀ ਨੌਕਰੀ ਹਾਸਲ ਕਰ ਕੇ ਧੋਖਾਧੜੀ ਕੀਤੀ ਗਈ ਹੈ। ਪੁਲਿਸ ਵੱਲੋਂ ਉਕਤ ਸਾਰੇ ਨਾਮਜ਼ਦ ਮੁਲਜ਼ਮਾਂ ਖ਼ਿਲਾਫ਼ ਥਾਣਾ 2 ਬਰਨਾਲਾ ਵਿਖੇ ਕੇਸ ਦਰਜ ਕੀਤਾ ਗਿਆ ਹੈ ਤੇ ਮਾਮਲੇ ਦੀ ਤਫ਼ਤੀਸ਼ ਏਐੱਸਆਈ ਸਤਪਾਲ ਸਿੰਘ ਨੂੰ ਸੌਂਪੀ ਗਈ ਹੈ। ਹਾਲੇ ਤੱਕ ਕਿਸੇ ਵੀ ਮੁਲਜ਼ਮ ਦੀ ਗ੍ਰਿਫ਼ਤਾਰੀ ਨਹੀਂ ਹੋਈ ਹੈ। ਪੁਲਿਸ ਦਾ ਕਹਿਣਾ ਹੈ ਕਿ ਜਲਦ ਹੀ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਕੇ ਅਗਲੀ ਤਫ਼ਤੀਸ਼ ਸ਼ੁਰੂ ਕੀਤੀ ਜਾਵੇਗੀ।

LEAVE A REPLY

Please enter your comment!
Please enter your name here