Home ਸਭਿਆਚਾਰ ਮੈਂਬਰ ਪਾਰਲੀਮੈਂਟ ਮੁਹੰਮਦ ਸਦੀਕ ਵੱਲੋਂ ਯੁਵਾ ਉਤਸਵ ਦਾ ਪੋਸਟਰ ਲੋਕ ਅਰਪਣ

ਮੈਂਬਰ ਪਾਰਲੀਮੈਂਟ ਮੁਹੰਮਦ ਸਦੀਕ ਵੱਲੋਂ ਯੁਵਾ ਉਤਸਵ ਦਾ ਪੋਸਟਰ ਲੋਕ ਅਰਪਣ

48
0

ਮੋਗਾ, 19 ਅਪ੍ਰੈਲ ( ਅਸ਼ਵਨੀ) -ਭਾਰਤ ਸਰਕਾਰ ਦੇ ਵਿਭਾਗ ਨਹਿਰੂ ਯੁਵਾ ਕੇਂਦਰ ਮੋਗਾ ਵੱਲੋਂ ਕਰਵਾਏ ਜਾ ਰਹੇ ਜ਼ਿਲ੍ਹਾ ਪੱਧਰੀ ਯੁਵਾ ਉਤਸਵ ਦਾ ਪੋਸਟਰ ਲੋਕ ਲੋਕ ਸਭਾ ਮੈਂਬਰ ਮੁਹੰਮਦ ਸਦੀਕ ਵੱਲੋਂ ਲੋਕ ਅਰਪਣ ਕੀਤਾ ਗਿਆ। ਇਸ ਜ਼ਿਲ੍ਹਾ ਪੱਧਰੀ ਯੁਵਾ ਉਤਸਵ ਦਾ ਆਯੋਜਨ 28 ਅਪ੍ਰੈਲ 2023 ਨੂੰ ਇਨਡੋਰ ਸਟੇਡੀਅਮ ਗੋਧੇਵਾਲਾ ਮੋਗਾ ਵਿਖੇ ਕੀਤਾ ਜਾਵੇਗਾ। ਇਸ ਯੁਵਾ ਉਤਸਵ ਵਿੱਚ ਭਾਸ਼ਣ ਮੁਕਾਬਲੇ, ਪੇਂਟਿੰਗ ਮੁਕਾਬਲੇ, ਮੋਬਾਇਲ ਫੋਟੋਗ੍ਰਾਫੀ, ਕਵਿਤਾ ਲੇਖਣ ਮੁਕਾਬਲੇ ਅਤੇ ਸੱਭਿਆਚਾਰ ਗਰੁੱਪ ਮੁਕਾਬਲੇ ਕਰਵਾਏ ਜਾ ਰਹੇ ਹਨ। ਚਾਹਵਾਨ ਉਮੀਦਵਾਰ 22 ਅਪ੍ਰੈਲ 2023 ਤੱਕ ਆਪਣੀ ਰਜਿਸ਼ਟ੍ਰੇਸ਼ਨ ਆਨਲਾਈਨ ਕਰ ਸਕਦੇ ਹਨ। ਐਂਮ.ਪੀ. ਸਦੀਕ ਜੀ ਵੱਲੋਂ ਇਸ ਮੌਕੇ ਇਕ ਲਿੰਕ ਵੀ ਨੌਜਵਾਨਾਂ ਦੀ ਰਜਿਸ਼ਟ੍ਰੇਸ਼ਨ ਲਈ ਜਾਰੀ ਕੀਤਾ ਗਿਆ।
ਇਸ ਮੌਕੇ ਲੋਕ ਸਭਾ ਮੈਂਬਰ ਮੁਹੰਮਦ ਸਦੀਕ ਨੇ ਕਿਹਾ ਕਿ ਅਜਿਹੇ ਪ੍ਰੋਗਰਾਮ ਅੱਜ ਦੇ ਸਮੇਂ ਦੀ ਮੁੱਖ ਲੋੜ ਹਨ। ਉਨ੍ਹਾਂ ਨੌਜਵਾਨਾਂ ਨੂੰ ਆਪਣੀ ਪ੍ਰਤਿਭਾ ਨਿਖਾਰਣ ਲਈ ਇਸ ਪ੍ਰੋਗਰਾਮ ਵਿੱਚ ਵੱਧ ਤੋਂ ਵੱਧ ਹਿੱਸਾ ਲੈਣ ਦੀ ਅਪੀਲ ਵੀ ਕੀਤੀ। ਉਨ੍ਹਾਂ ਕਿਹਾ ਕਿ ਨਹਿਰੂ ਯੁਵਾ ਕੇਂਦਰ ਮੋਗਾ ਦੀਆਂ ਗਤੀਵਿਧੀਆਂ ਨੌਜਵਾਨਾਂ ਅੰਦਰ ਦੇਸ਼ ਭਗਤੀ ਅਤੇ ਰਾਸ਼ਟਰ ਨਿਰਮਾਣ ਦੀ ਭਾਵਨਾ ਦਾ ਵਿਕਾਸ ਕਰਦੀਆਂ ਹਨ।
ਇਸ ਮੌਕੇ ਨੌਡਲ ਅਫ਼ਸਰ ਗੁਰਵਿੰਦਰ ਸਿੰਘ, ਸਹਾਇਕ ਜੋਗਿੰਦਰ ਸਿੰਘ, ਪ੍ਰਦੀਪ ਰਾਏ, ਸੂਰਜ ਭਰਦਵਾਜ, ਗੁਰਪ੍ਰੀਤ ਸਿੰਘ ਆਦਿ ਮੋਹਤਵਰ ਹਾਜ਼ਰ ਸਨ।

LEAVE A REPLY

Please enter your comment!
Please enter your name here