15 ਗੰਭੀਰ ਜ਼ਖ਼ਮੀ ਖੰਨਾ (ਰਾਜੇਸ ਜੈਨ- ਭਗਵਾਨ ਭੰਗੂ) ਖੰਨਾ ਤੋਂ ਲੁਧਿਆਣਾ ਜਾਣ ਵਾਲੇ ਨੈਸ਼ਨਲ ਹਾਈਵੇ ਬੀਜਾ ਵਿਖੇ ‘ਭਿਆਨਕ ਹਾਦਸਾ ਵਾਪਰ ਗਿਆ। ਔਰਤਾਂ ਨਾਲ ਭਰੀ ਧਾਗਾ ਫੈਕਟਰੀ ਦੀ ਬੱਸ ਸਰੀਏ ਨਾਲ ਭਰੇ ਟਰੱਕ ਨਾਲ ਟੱਕਰ ਹੋ ਗਈ। ਹਾਦਸੇ ‘ਚ ਇਕ ਔਰਤ ਸਮੇਤ ਦੋ ਦੀ ਦਰਦਨਾਕ ਮੌਤ ਹੋ ਗਈ ਜਦਕਿ 15 ਤੋਂ ਵੱਧ ਲੋਕਾਂ ਦੀ ਹਾਲਤ ਗੰਭੀਰ ਬਣੀ ਹੋਈ ਹੈ। ਪੁਲਿਸ ਬਚਾਅ ਕਾਰਜ ‘ਚ ਲੱਗੀ ਹੋਈ ਹੈ। ਜ਼ਖ਼ਮੀਆਂ ਨੂੰ ਖੰਨਾ ਦੇ ਹਸਪਤਾਲ ਲਿਜਾਇਆ ਜਾ ਰਿਹਾ ਹੈ। ਜ਼ਖ਼ਮੀਆਂ ‘ਚ ਜ਼ਿਆਦਾਤਰ ਫੈਕਟਰੀ ‘ਚ ਕੰਮ ਕਰਨ ਵਾਲੀਆਂ ਔਰਤਾਂ ਹਨ। ਜਿਨ੍ਹਾਂ ਨੂੰ ਬੱਸ ਰਾਹੀਂ ਸਵੇਰੇ ਕੰਮ ਉੱਤੇ ਲਿਜਾਇਆ ਜਾ ਰਿਹਾ ਸੀ। ਜਦੋਂ ਬੀਜਾ ਨੇੜੇ ਪੁਲ਼ ਕੋਲ ਪੁੱਜੀ ਤਾਂ ਸਰੀਏ ਦੇ ਭਰੇ ਸੜਕ ‘ਤੇ ਖੜ੍ਹੇ ਟਰੱਕ ਵਿਚ ਜਾ ਵੱਜੀ ਜਿਸ ਨਾਲ ਇਹ ਹਾਦਸਾ ਵਾਪਰਿਆ।