Home ਧਾਰਮਿਕ ਮਿੰਨੀ ਰਾਕ ਗਾਰਡਨ ਦੀ ਦੂਰ-ਦੂਰ ਤਕ ਚਰਚਾ

ਮਿੰਨੀ ਰਾਕ ਗਾਰਡਨ ਦੀ ਦੂਰ-ਦੂਰ ਤਕ ਚਰਚਾ

47
0

   ਮੋਗਾ (ਵਿਕਾਸ ਮਠਾੜੂ) ਸ਼ਹਿਰ ਦੇ ਅਧਿਆਪਕ ਪਤੀ-ਪਤਨੀ ਰਵਿੰਦਰ ਬਾਂਸਲ ਅਤੇ ਨੀਲਮ ਬਾਂਸਲ ਦੇ ਦੂਸਰੀ ਜਮਾਤ ਦੇ ਵਿਦਿਆਰਥੀ ਬੇਟੇ ਪਰਬ ਅਤੇ ਨੌਵੀਂ ਜਮਾਤ ਦੀ ਵਿਦਿਆਰਥਣ ਬੇਟੀ ਜਾਨਹਵੀ ਨੇ ਕੁਦਰਤ ਦੀ ਪੂਜਾ ਕਰਦਿਆਂ ਆਪਣੇ ਸਾਰੇ ਘਰ ਵਿਚ ਬੂਟੇ ਲਾ ਕੇ ਘਰ ਦੇ ਕੋਣੇ-ਕੋਣੇ ਵਿਚ ਹਰਿਆਲੀ ਹੀ ਹਰਿਆਲੀ ਕਰ ਦਿੱਤੀ ਹੈ।

ਪਲਾਸਟਿਕ ਦੀਆਂ ਖਾਲੀ ਬੋਤਲਾਂ, ਖਾਲੀ ਜਾਰ ਅਤੇ ਖਾਲੀ ਡੱਬਿਆਂ ਨੂੰ ਸੁੰਦਰ ਰੂਪ ਦੇ ਕੇ ਉਨ੍ਹਾਂ ਵਿਚ ਬੂਟੇ ਉਗਾਏ ਹੋਏ ਹਨ। ਪਿਸਤੇ ਅਤੇ ਮੂੰਗਫਲੀ ਦੇ ਿਛਲਕਿਆਂ ਨੂੰ ਕਚਰੇ ਵਿਚ ਨਾ ਸੁੱਟ ਕੇ ਉਨ੍ਹਾਂ ਦੀਆਂ ਮਨਮੋਹਕ ਕਲਾਕ੍ਰਿਤੀਆਂ ਬਣਾਈਆਂ ਹੋਈਆਂ ਹਨ। ਹਰਿਆਲੀ ਬਿਖੇਰਣ ਦੀ ਦਿਸ਼ਾ ਵੱਲ ਇਕ ਮਿਸਾਲ ਪੇਸ਼ ਕਰਨ ਕਾਰਨ ਇਹ ਹੋਣਹਾਰ ਬੱਚੇ ਪਰਬ ਅਤੇ ਜਾਨਹਵੀ ਅਤੇ ਇਹ ਬਾਂਸਲ ਪਰਿਵਾਰ ਸ਼ਹਿਰ ਵਿਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਬਾਂਸਲ ਪਰਿਵਾਰ ਦੇ ਘਰ ਵਿਚ ਹਰਿਆਵਲ ਪੰਜਾਬ ਦਾ ਨਮੂਨਾ ਵੇਖਣ ਲਈ ਧੜਾਧੜ ਸ਼ਹਿਰ ਵਾਸੀ ਅਤੇ ਸਮਾਜ ਸੇਵੀ ਸੰਸਥਾਵਾਂ ਸਮਾਂ ਲੈ ਕੇ ਗਲੀ ਨੰਬਰ 8 ਜਵਾਹਰ ਨਗਰ ਉਨ੍ਹਾਂ ਦੇ ਘਰ ਪਹੁੰਚ ਕੇ ਘਰ ਵਿਚ ਬਣੇ ਗਰੀਨ ਪਾਰਕ ਅਤੇ ਮਿੰਨੀ ਰਾਕ ਗਾਰਡਨ ਦਾ ਅਵਲੋਕਨ ਕਰ ਰਹੇ ਹਨ ਅਤੇ ਹੋਣਹਾਰ ਬੱਚਿਆਂ ਪਰਬ ਅਤੇ ਜਾਨਹਵੀ ਅਤੇ ਉਨ੍ਹਾਂ ਦੇ ਮਾਤਾ-ਪਿਤਾ ਰਵਿੰਦਰ ਬਾਂਸਲ ਅਤੇ ਨੀਲਮ ਬਾਂਸਲ ਨੂੰ ਸਨਮਾਨਿਤ ਕਰ ਰਹੇ ਹਨ। ਇਸ ਕੜੀ ਵਿਚ ਅੱਜ ਖੱਤਰੀ ਸਭਾ ਦੇ ਅਹੁਦੇਦਾਰ ਚੇਅਰਮੈਨ ਵਿਜੇ ਧੀਰ ਐਡਵੋਕੇਟ ਅਤੇ ਪ੍ਰਧਾਨ ਡਾ. ਐੱਮਐੱਲ ਜੈਦਕਾ ਦੀ ਅਗਵਾਈ ਵਿਚ ਇਹ ਮਿੰਨੀ ਰਾਕ ਗਾਰਡਨ ਅਤੇ ਗਰੀਨ ਪਾਰਕ ਵੇਖਣ ਲਈ ਬਾਂਸਲ ਪਰਿਵਾਰ ਦੇ ਘਰ ਗਲੀ ਨੰਬਰ 8 ਜਵਾਹਰ ਨਗਰ ਪਹੁੰਚੇ ਅਤੇ ਦੋਵੇਂ ਬੱਚਿਆਂ ਪਰਬ ਅਤੇ ਜਾਨਹਵੀ, ਰਵਿੰਦਰ ਬਾਂਸਲ ਅਤੇ ਨੀਲਮ ਬਾਂਸਲ ਨੂੰ ਟਰਾਫੀ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਵਿਜੇ ਧੀਰ ਐਡਵੋਕੇਟ ਅਤੇ ਡਾ. ਐੱਮਐੱਲ ਜੈਦਕਾ ਤੋਂ ਇਲਾਵਾ ਐੱਮਐੱਲ ਮੋਲੜੀ, ਸੁਸ਼ੀਲ ਸਿਆਲ, ਸਰਬਜੀਤ ਮੈਂਗੀ, ਦਿਨੇਸ਼ ਰਿਹਾਨ, ਭਜਨ ਪ੍ਰਕਾਸ਼ ਵਰਮਾ, ਹਰਪ੍ਰਰੀਤ ਸਿੰਘ ਸਹਿਗਲ ਵਿਸ਼ੇਸ਼ ਤੌਰ ‘ਤੇ ਹਾਜ਼ਰ ਸਨ।

LEAVE A REPLY

Please enter your comment!
Please enter your name here