Home Political ਕਿਰਤੀ ਕਿਸਾਨ ਯੂਨੀਅਨ ਦੇ ਮਹਿਲਾ ਵਿੰਗ ਨੇ ਪਿੰਡ ਮਾਣੂਕੇ ਦੇ ਅਧੂਰੇ ਕੰਮਾਂ...

ਕਿਰਤੀ ਕਿਸਾਨ ਯੂਨੀਅਨ ਦੇ ਮਹਿਲਾ ਵਿੰਗ ਨੇ ਪਿੰਡ ਮਾਣੂਕੇ ਦੇ ਅਧੂਰੇ ਕੰਮਾਂ ਨੂੰ ਕਰਵਾਉਣ ਦੀ ਕੀਤੀ ਮੰਗ

40
0

ਜਗਰਾਉਂ, 13 ਜੂਨ ( ਜਗਰੂਪ ਸੋਹੀ, ਧਰਮਿੰਦਰ)-ਪਿੰਡ ਮਾਣੂਕੇ ਦੀ ਕਿਰਤੀ ਕਿਸਾਨ ਯੂਨੀਅਨ ਪੰਜਾਬ ਨਾਲ ਸੰਬੰਧਿਤ ਔਰਤਾਂ ਦਾ ਵਫਦ ਨੇ ਹੀ ਡੀ ਪੀ ਓ ਜਗਰਾਉਂ ਨੂੰ ਲਿਖਤੀ ਬੇਨਤੀ ਕਰਕੇ ਮੰਗ ਕੀਤੀ ਹੈ ਕਿ ਪਿੰਡ ਮਾਣੂਕੇ ਦੇ ਬਹੁਤ ਹੀ ਜਰੂਰੀ ਅਧੂਰੇ ਕਾਰਜ ਪੂਰੇ ਕੀਤੇ ਜਾਣ। ਗੁਰਦੀਪ ਕੌਰ ਵਾਸੀ ਮਾਣੂਕੇ, ਸਾਬਕਾ ਸੰਮਤੀ ਮੈਂਬਰ, ਪੰਚਾਇਤ ਸੰਮਤੀ ਜਗਰਾਉਂ ਸਮੇਤ ਵਫਦ ਵਿੱਚ ਸ਼ਾਮਿਲ ਔਰਤਾਂ ਨੇ ਮੰਗ ਕੀਤੀ ਕਿ ਪਿੰਡ ਦੇ ਛੱਪੜ,ਜਿੱਥੇ ਨਾਲੀਆਂ ਦਾ ਪਾਣੀ ਇਕੱਠਾ ਹੁੰਦਾ ਹੈ ਤੋਂ ਦੇਹੜਕਾ ਵੱਲ ਜਾਂਦੀ ਸੜਕ ਤੱਕ ਸੀਵਰੇਜ ਪਾਈਪ ਪਾਏ ਜਾ ਚੁੱਕੇ ਹਨ। ਹੱਡਾ ਰੋੜੀ ਤੋਂ ਮਾਣੂਕੇ ਅਤੇ ਮੱਲੇ ਪਿੰਡ ਦੀ ਹੱਦ ਉੱਪਰ ਲੰਘਦੇ ਸੇਮ ਨਾਲੇ ਤੱਕ ਵੀ ਪਹਿਲਾਂ ਹੀ ਸੀਵਰੇਜ ਪਾਈ ਹੋਈ ਹੈ।
ਵਿਚਕਾਰ ਤਕਰੀਬਨ 1000 ਫੁੱਟ ਏਰੀਏ ਵਿੱਚ ਸੀਵਰੇਜ ਪਾਉਣ ਵਾਲੇ ਹਨ। ਇਥੇ ਸਾਮਾਜ ਦੇ ਸਭ ਤੋਂ ਗਰੀਬ ਵਰਗ ਦੇ ਘਰ ਪਾਏ ਹੋਏ ਹਨ। ਬਾਰਸ਼ ਸਮੇਂ ਓਵਰ ਫਲੋ ਹੋਕੇ ਪਾਣੀ ਘਰਾਂ ਵਿੱਚ ਵੀ ਪਹੁੰਚ ਜਾਂਦਾ ਹੈ। ਆਮ ਦਿਨਾਂ ਵਿੱਚ ਵੀ ਗੰਦੇ ਪਾਣੀ ਵਿੱਚ ਪੈਦਾ ਹੋਇਆ ਮੱਛਰ ਬੀਮਾਰੀ ਫੈਲਣ ਦਾ ਕਾਰਣ ਬਣਦਾ ਹੈ। ਇਸ ਇਲਾਕੇ ਵਿੱਚ ਵੀ ਗੰਦੇ ਨਾਲੀਆਂ ਦੇ ਪਾਣੀ ਦੀ ਨਿਕਾਸੀ ਲਈ ਪਾਈਪਾਂ ਪਾਕੇ ਸੀਵਰੇਜ ਦਾ ਅਧੁੂਰਾ ਕੰਮ ਮੁਕੰਮਲ ਕੀਤਾ ਜਾਵੇ।
ਇਸ ਤੋਂ ਇਲਾਵਾ ਵਾਟਰ ਸਪਲਾਈ ਵਾਲੀ ਟੈਂਕੀ ਵੀ ਆਪਣੀ ਸਮਾਂ ਸੀਮਾ ਪੂਰੀ ਕਰ ਚੁੱਕੀ ਹੈ।ਪਾਣੀ ਦੀ ਸਪਲਾਈ ਟੈਂਕੀ ਰਾਹੀਂ ਨਾ ਹੋਕੇ ਸਿੱਧੀ ਸਪਲਾਈ ਕੀਤੀ ਜਾ ਰਹੀ ਹੈ। ਬਹੁਤ ਸਾਰੀਆਂ ਥਾਵਾਂ ਉੱਪਰ ਲੀਕਾਂ ਹੋਣ ਕਾਰਣ ਨਾਲੀਆਂ ਦਾ ਗੰਦਾ ਪਾਣੀ ਪੀਣ ਵਾਲੇ ਪਾਣੀ ਵਿੱਚ ਰਲਕੇ ਘਰਾਂ ਵਿੱਚ ਜਾ ਰਿਹਾ ਹੈ। ਇਸਤੋਂ ਵੀ ਸਭ ਤੋਂ ਵੱਧ ਪੀੜਤ ਆਮ ਲੋਕ ਹਨ। ਟੈਂਕੀ ਵਾਲੇ ਬੋਰ ਪਾਸ ਟੇਏ ਪੱਟੇ ਹੋਏ ਹਨ। ਜਿੰਨਾ ਵਿੱਚ ਖੜਾ ਗੰਦਾ ਪਾਣੀ ਕਿਸੇ ਸਮੇਂ ਵੀ ਟੈੈਂਕੀ ਵਾਲੇ ਬੋਰ ਨਾਲ ਲਿੰਕ ਹੋ ਕੇ ਮਹਾਂਮਾਰੀ ਫੈਲਣ ਦਾ ਕਾਰਨ ਬਣ ਸਕਦਾ ਹੈ। ਟੋਏ ਫੌਰਨ ਭਰੇ ਜਾਣੇ ਚਾਹੀਦੇ ਹਨ। ਬਾਰਸ਼ ਦੇ ਪਾਣੀ ਦੀ ਨਿਕਾਸੀ ਲਈ ਮਾਲ ਮਹਿਕਮੇ ਦੇ ਰਿਕਾਰਡ ਵਿੱਚ ਸਾਢੇ ਸੋਲ੍ਹਾਂ ਫੁੱਟ ਦਾ ਨਾਲਾ ਲੱਗਾ ਹੋਇਆ ਹੈ। ਨਾਲਾ ਪੁਟਾਇਆ ਜਾਣਾ ਬਹੁਤ ਜਰੂਰੀ ਹੈ। ਮਿੱਟੀ ਟੇਏ ਪੂਰਨ ਲਈ ਵਰਤੀ ਜਾਵੇ। ਮਰੇ ਹੋਏ ਡੰਗਰਾਂ ਲਈ ਹੱਡਾ ਰੋੜੀ ਦੀ ਹਾਲਤ ਬਹੁਤ ਖਸਤਾ ਹੈ। ਕੋਈ ਚਾਰਦੀਵਾਰੀ ਨਹੀਂ। ਕੋਠੇ ਦੀ ਛੱਤ ਹੈ ਹੀ ਨਹੀਂ। ਕੁੱਤੇ ਹੱਡ ਘੜੀਸ ਕੇ ਖੇਤਾਂ ਵਿੱਚ ਲੈ ਜਾਂਦੇ ਹਨ। ਫਸਲਾਂ ਦਾ ਨੁਕਸਾਨ ਤਾਂ ਕਰਦੇ ਹੀ ਹਨ, ਖਾਦ ਤਿਆਰ ਹੋਣ ਯੋਗ ਹੱਡਾਂ ਦਾ ਵੀ ਨੁਕਸਾਨ ਹੁੰਦਾ ਹੈ, ਫਸਲਾਂ ਦੀ ਕਟਾਈ ਸਮੇਂ ਮਸ਼ੀਨਰੀ ਦੀ ਵੀ ਟੁੱਟ ਭੱਜ ਹੁੰਦੀ ਹੈ। ਬੀਡੀਪੀਓ ਲੁਧਿਆਣਾ ਮੀਟਿੰਗ ਵਿੱਚ ਗਏ ਹੋਣ ਦਫਤਰ ਵਿੱਚ ਹਾਜ਼ਰ ਕਰਮਚਾਰੀਆਂ ਨੇ ਦਰਖਾਸਤ ਪਰਾਪਤ ਕੀਤੀ। ਪੰਚਾਇਤ ਸਕੱਤਰ ਜਗਦੇਵ ਸਿੰਘ ਨੇ ਪਿੰਡ ਮਾਣੂਕੇ ਪਹੁੰਚ ਕੇ ਪੂਰੀ ਜਾਣਕਾਰੀ ਲ਼ੈਣ ਉਪਰੰਤ ਵਿਸ਼ਵਾਸ ਦਵਾਇਆ ਕਿ ਜੋ ਕਾਰਜ ਪੰਚਾਇਤ ਵੱਲੋਂ ਕੀਤੇ ਜਾਣ ਵਾਲੇ ਹਨ ਉਨ੍ਹਾਂ ਦਾ ਪੰਚਾਇਤ ਵੱਲੋਂ ਮਤਾ ਪਾ ਕੇ ਫੌਰਨ ਕਰਵਾਏ ਜਾਣਗੇ ਅਤੇ ਜੋ ਸੈਨੀਟੇਸ਼ਨ ਵਿਭਾਗ ਦੇ ਦਾਇਰੇ ਵਿੱਚ ਆਉਂਦੇ ਹਨ ਉਨ੍ਹਾਂ ਤੋਂ ਕਰਵਾਏ ਜਾਣਗੇ।