

ਬੰਗਾ 8 ਮਾਰਚ (ਬਿਊਰੋ) ਜ਼ਿਲ੍ਹਾ ਨਵਾਂਸ਼ਹਿਰ ਦੇ ਇਕ ਹੋਟਲ ਵਿਚ ਸਵੇਰੇ ਤੜਕਸਾਰ ਅੱਗ ਲੱਗਣ ਦੀ ਜਾਣਕਾਰੀ ਪ੍ਰਾਪਤ ਹੋਈ ਹੈ। ਮਿਲੀ ਜਾਣਕਾਰੀ ਅਨੁਸਾਰ ਇਹ ਅੱਗ ਨਵਾਂਸ਼ਹਿਰ ਚੰਡੀਗੜ੍ਹ ਚੋਕ ਲਾਗੇ ਵੈਲਕਮ ਹੋਟਲ ਵਿਚ ਲੱਗੀ।ਹੋਟਲ ਮਾਲਕ ਵਾਲੀਆ ਨੂੰ ਫੋਨ ਤੇ ਤੜਕਸਾਰ ਸਵੇਰੇ 4 ਵਜੇ ਦੀ ਕਰੀਬ ਰਾਹਗੀਰ ਨੇ ਅੱਗ ਲੱਗਣ ਦੀ ਜਾਣਕਾਰੀ ਦਿੱਤੀ ਮੌਕੇ ਉੱਤੇ ਪਹੁੰਚ ਕੇ ਉਹਨਾਂ ਨੇ ਫਾਇਰ ਬ੍ਰਿਗੇਡ ਨੂੰ ਬੁਲਾਇਆ ਗਿਆ।
ਫਾਈਰ ਬ੍ਰਿਗੇਡ ਦੀਆਂ ਗੱਡੀਆਂ ਵਲੋਂ ਬੜੀ ਮੁਸ਼ਕਿਲ ਨਾਲ ਅੱਗ ਤੇ ਕਾਬੂ ਪਾਇਆ ਗਿਆ। ਅੱਗ ਲੱਗਣ ਨਾਲ ਕਿਸੇ ਵੀ ਤਰਾਂ ਦੀ ਕੋਈ ਜਾਣੀ ਨੁਕਸਾਨ ਨਹੀਂ ਹੋਇਆ ਹੈ। ਹੋਟਲ ਮਾਲਿਕ ਵਾਲੀਆਂ ਨੇ ਦੱਸਿਆ ਕਿ ਇਹ ਹਾਦਸਾ ਬਿਜਲੀ ਦੇ ਸ਼ਾਰਟ ਨਾਲ ਹੋ ਸਕਦਾ ਹੈ। ਕਿੰਨਾ ਨੁਕਸਾਨ ਹੋਇਆ ਉਹ ਕੁਝ ਨਹੀਂ ਕਿਹਾ ਜਾ ਸਕਦਾ।