Home Uncategorized  ਡਿਊਟੀ ਦੌਰਾਨ  ਚੈਕਿੰਗ ਲਈ ਜਾ ਰਹੇ ਏਐਸਆਈ ਦੀ ਕਾਰ ਹਾਦਸੇ ਦਾ ਸ਼ਿਕਾਰ

 ਡਿਊਟੀ ਦੌਰਾਨ  ਚੈਕਿੰਗ ਲਈ ਜਾ ਰਹੇ ਏਐਸਆਈ ਦੀ ਕਾਰ ਹਾਦਸੇ ਦਾ ਸ਼ਿਕਾਰ

39
0

ਏਐਸਆਈ ਨਸੀਬ ਚੰਦ ਦੀ ਮੌਤ, , ਦੋ ਜ਼ਖਮੀ

 ਜਗਰਾਓਂ , 26 ਮਾਰਚ ( ਭਗਵਾਨ ਭੰਗੂ, ਬੌਬੀ ਸਹਿਜਲ)– ਥਾਣਾ ਸਿੱਧਵਾਂਬੇਟ ‘ਚ ਤਾਇਨਾਤ ਏ.ਐਸ.ਆਈ ਨਸੀਬ ਚੰਦ ਜੋ ਰਾਤ ਕਰੀਬ 12 ਵਜੇ ਡਿਊਟੀ ‘ਤੇ ਚੈਕਿੰਗ ਲਈ ਸਾਥੀ ਪੁਲਿਸ ਮੁਲਾਜ਼ਮਾਂ ਨਾਲ ਜਾ ਰਹੇ ਸਨ, ਜਿਨ੍ਹਾਂ ਦੀ ਕਾਰ ਅਚਾਨਕ ਬੇਕਾਬੂ ਹੋ ਕੇ ਦਰੱਖਤ ਨਾਲ ਜਾ ਟਕਰਾਈ।  ਜਾਣਕਾਰੀ ਅਨੁਸਾਰ ਏਐਸਆਈ ਨਸੀਬ ਚੰਦ ਪੁਲੀਸ ਮੁਲਾਜ਼ਮ ਨਿਸ਼ਾਨ ਸਿੰਘ ਅਤੇ ਸਾਹਿਲ ਸਮੇਤ ਰਾਤ ਸਮੇਂ ਚੈਕਿੰਗ ਲਈ ਡਿਊਟੀ ’ਤੇ ਜਾ ਰਹੇ ਸਨ।  ਪਿੰਡ ਲੀਲਾ ਅਤੇ ਬੋਤਲਵਾਲਾ ਵਿਚਕਾਰ ਅਚਾਨਕ ਗੱਡੀ ਬੇਕਾਬੂ ਹੋ ਕੇ ਦਰੱਖਤ ਨਾਲ ਜਾ ਟਕਰਾਈ।  ਜਿਸ ਵਿੱਚ ਏਐਸਆਈ ਨਸੀਬ ਚੰਦ, ਨਿਸ਼ਾਨ ਸਿੰਘ ਅਤੇ ਸਾਹਿਲ ਤਿੰਨੋਂ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਏ ਜਿਨ੍ਹਾਂ ਨੂੰ ਇਲਾਜ ਲਈ ਜਗਰਾਉਂ ਦੇ ਨਿੱਜੀ ਕਲਿਆਣੀ ਹਸਪਤਾਲ ਵਿੱਚ ਲਿਆਂਦਾ ਗਿਆ।  ਨਸੀਬ ਚੰਦ ਦੀ ਹਾਲਤ ਗੰਭੀਰ ਹੋਣ ਕਾਰਨ ਉਸ ਨੂੰ ਦਯਾਨੰਦ ਹਸਪਤਾਲ ਲੁਧਿਆਣਾ ਰੈਫਰ ਕਰ ਦਿੱਤਾ ਗਿਆ ਅਤੇ ਉੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ।

LEAVE A REPLY

Please enter your comment!
Please enter your name here