Home National ਕਾਰ ਬੀਮਾ, ਬਾਈਕ ਤੇ ਸਕੂਟਰ ਬੀਮਾ ਇਕ ਵਾਰ ਫਿਰ ਹੋਣ ਜਾ ਰਿਹਾ...

ਕਾਰ ਬੀਮਾ, ਬਾਈਕ ਤੇ ਸਕੂਟਰ ਬੀਮਾ ਇਕ ਵਾਰ ਫਿਰ ਹੋਣ ਜਾ ਰਿਹਾ ਹੈ ਮਹਿੰਗਾ

66
0

ਨਵੀਂ ਦਿੱਲੀ: 08.03.2022 (ਬਿਉਰੋ):- ਬੀਮਾ ਰੈਗੂਲੇਟਰ IRDAI ਨੇ ਥਰਡ-ਪਾਰਟੀ ਮੋਟਰ ਇੰਸ਼ੋਰੈਂਸ ਪ੍ਰੀਮੀਅਮ ਵਧਾਉਣ ਦਾ ਪ੍ਰਸਤਾਵ ਦਿੱਤਾ ਹੈ। ਭਾਰਤੀ ਬੀਮਾ ਰੈਗੂਲੇਟਰੀ ਤੇ ਵਿਕਾਸ ਅਥਾਰਟੀ (IRDAI) ਨੇ ਕਿਹਾ ਹੈ ਕਿ ਉਸਨੇ ਵਿੱਤੀ ਸਾਲ 2022-23 ਲਈ ਨਿੱਜੀ ਦੋਪਹੀਆ ਵਾਹਨਾਂ ਤੇ ਕਾਰਾਂ ਲਈ ਥਰਡ ਪਾਰਟੀ ਪ੍ਰੀਮੀਅਮ ਦਰਾਂ ਨੂੰ ਸੋਧਣ ਦਾ ਪ੍ਰਸਤਾਵ ਕੀਤਾ ਹੈ। ਪ੍ਰੀਮੀਅਮ ਦੀਆਂ ਨਵੀਆਂ ਦਰਾਂ ਅਨੁਸਾਰ ਹੁਣ ਗਾਹਕ ਨੂੰ 1 ਅਪ੍ਰੈਲ, 2022 ਤੋਂ ਆਪਣੀਆਂ ਨਿੱਜੀ ਕਾਰਾਂ ਅਤੇ ਦੋ-ਪਹੀਆ ਵਾਹਨ (ਬਾਈਕ) ਦੇ ਥਰਡ ਪਾਰਟੀ ਕਵਰ ਲਈ ਜ਼ਿਆਦਾ ਭੁਗਤਾਨ ਕਰਨਾ ਹੋਵੇਗਾ। IRDAI ਨੇ ਪਿਛਲੇ ਦੋ ਸਾਲਾਂ (ਵਿੱਤੀ ਸਾਲ 2020-21 ਅਤੇ ਵਿੱਤੀ ਸਾਲ 2021-22) ‘ਚ ਪ੍ਰੀਮੀਅਮ ਦਰਾਂ ਨੂੰ ਸੋਧਿਆ ਨਹੀਂ ਸੀ। ਇਸ ਲਈ, ਹੁਣ ਤਕ ਦਰਾਂ ਸਥਿਰ ਰਹੀਆਂ, ਜੋ ਕਿ IRDA ਦੁਆਰਾ ਵਿੱਤੀ ਸਾਲ 2019-20 ਲਈ ਤੈਅ ਕੀਤੀਆਂ ਗਈਆਂ ਸਨ।

LEAVE A REPLY

Please enter your comment!
Please enter your name here