Home crime ਬੱਚਿਆਂ ਨੂੰ ਭੀਖ ਮੰਗਣ ਤੋਂ ਰੋਕਣ ਲਈ ਬਣਾਈ ਜਾਵੇਗੀ ਵਿਸ਼ੇਸ਼ ਟੀਮ –...

ਬੱਚਿਆਂ ਨੂੰ ਭੀਖ ਮੰਗਣ ਤੋਂ ਰੋਕਣ ਲਈ ਬਣਾਈ ਜਾਵੇਗੀ ਵਿਸ਼ੇਸ਼ ਟੀਮ – ਡਿਪਟੀ ਕਮਿਸ਼ਨਰ

34
0


ਅੰਮ੍ਰਿਤਸਰ 9 ਅਗਸਤ (ਰਾਜੇਸ਼ ਜੈਨ – ਭਗਵਾਨ ਭੰਗੂ) : ਡਿਪਟੀ ਕਮਿਸ਼ਨਰ ਅਮਿਤ ਤਲਵਾੜ ਨੇ ਜਿਲ੍ਹਾ ਟਾਸਕ ਫੋਰਸ ਨਾਲ ਮੀਟਿੰਗ ਕਰਦੇ ਹਦਾਇਤ ਕੀਤੀ ਕਿ ਜਿਲ੍ਹੇ ਵਿੱਚ ਲਗਾਤਾਰ ਵੱਧ ਰਹੀ ਭਿਖਾਰੀਆਂ ਗਿਣਤੀ ਨੂੰ ਰੋਕਣ ਲਈ ਤੁਰੰਤ ਇਕ ਵਿਸ਼ੇਸ਼ ਟੀਮ ਦਾ ਗਠਨ ਕੀਤਾ ਜਾਵੇ ਅਤੇ ਭਿੱਖਿਆ ਵਿਚ ਲੱਗੇ ਬੱਚਿਆਂ ਦਾ ਇਕ ਸਰਵੇ ਕਰਵਾ ਕੇ ਇਹ ਪਤਾ ਲਗਾਵਾਇਆ ਜਾਵੇ ਕਿ ਇਨਾਂ ਬੱਚਿਆਂ ਵਿਚੋਂ ਕਿੰਨੇ ਬੱਚੇ ਪਰਿਵਾਰਾਂ ਦੇ ਨਾਲ ਰਹਿੰਦੇ ਹਨ ਅਤੇ ਕਿੰਨੇ ਬੱਚੇ ਪਰਿਵਾਰਾਂ ਤੋਂ ਬਿਨਾਂ ਰਹਿੰਦੇ ਹਨ।ਉਨਾਂ ਸ਼ਹਿਰ ਵਿਚ ਬੱਚਿਆਂ ਦੁਆਰਾ ਭੀਖ ਮੰਗਣ ਦੀ ਵੱਧ ਰਹੇ ਤਾਦਾਦ ਨੂੰ ਰੋਕਣ ਲਈ ਠੋਕ ਕਦਮ ਚੁੱਕਣ ਦੇ ਆਦੇਸ਼ ਦਿੱਤੇ। ਉਨਾਂ ਕਿਹਾ ਕਿ ਜਿਲ੍ਹੇ ਵਿਚ ਬਾਲ ਭਿੱਖਿਆ ਨੂੰ ਰੋਕਣ ਲਈ ਜਾਗਰੂਕਤਾ ਮੁਹਿੰਮ ਵੀ ਚਲਾਈ ਜਾਵੇ ਤਾਂ ਜੋ ਲੋਕ ਵੀ ਇਸ ਕੰਮ ਵਿਚ ਸਰਕਾਰ ਦਾ ਸਾਥ ਦੇਣ। ਉਨਾਂ ਕਿਹਾ ਕਿ ਇਸ ਲਈ ਪੋਸਟਰ, ਫਲੈਕਸ, ਬੈਨਰਜ਼, ਹੋਰਡਿੰਗਜ਼ ਆਦਿ ਲਗਾਏ ਜਾਣ ਅਤੇ ਬਾਲ ਭਿੱਖਿਆ ਨੂੰ ਰੋਕਣ ਲਈ ਮਾਰੇ ਗਏ ਛਾਪੇ ਦੌਰਾਨ ਭੀਖ ਤੋਂ ਹਟਾਏ ਗਏ ਬੱਚਿਆਂ ਨੂੰ ਸਕੂਲਾਂ ਨਾਲ ਜੋੜਿਆ ਜਾਵੇ ਅਤੇ ਦੂਜੇ ਰਾਜਾਂ ਨਾਲ ਸਬੰਧਤ ਬੱਚਿਆਂ ਨੂੰ ਉਨਾਂ ਦੇ ਪਿਤਰੀ ਰਾਜ ਵਿੱਚ ਭੇਜਿਆ ਜਾਵੇ।ਡਿਪਟੀ ਕਮਿਸ਼ਨਰ ਨੇ ਜਿਲ੍ਹਾ ਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਬਾਲ ਭਿੱਖਿਆ ਨੂੰ ਰੋਕਣ ਵਾਸਤੇ ਅਗੇ ਆਉਣ ਅਤੇ ਅਜਿਹੇ ਬੱਚਿਆਂ ਨੂੰ ਪੈਸੇ ਨਾ ਦੇ ਕੇ ਉਨਾਂ ਦੀਆਂ ਜ਼ਰੂਰਤ ਦੀਆਂ ਵਸਤੂਆਂ ਦਿੱਤੀਆਂ ਜਾਣ। ਉਨਾਂ ਕਿਹਾ ਕਿ ਇਨਾਂ ਬੱਚਿਆਂ ਸਬੰਧੀ ਸੂਚਨਾ ਦੇਣ ਲਈ ਚਾਈਲਡ ਹੈਲਪਲਾਈਨ ਨੰਬਰ 112 ਅਤੇ 1098 ’ਤੇ ਸੰਪਰਕ ਕੀਤਾ ਜਾ ਸਕਦਾ ਹੈ।ਇਸ ਮੀਟਿੰਗ ਵਿੱਚ ਕੁਲਦੀਪ ਕੌਰ ਜਿਲ੍ਹਾ ਪ੍ਰੋਗਰਾਮ ਅਫ਼ਸਰ,ਯੋਗੇਸ਼ ਕੁਮਾਰੀ ਬਾਲ ਸੁਰੱਖਿਆ ਅਫ਼ਸਰ,ਅਸੀਸਇੰਦਰ ਸਿੰਘ ਸੈਕਟਰੀ ਰੈੱਡ ਕਰਾਸ ਸੁਸਾਇਟੀ,ਬਲਦੇਵ ਸਿੰਘ ਚੇਅਰਪਰਸਨ ਬਾਲ ਭਲਾਈ ਕਮੇਟੀ, ਰਾਜੇਸ਼ ਸ਼ਰਮਾ ਜਿਲ੍ਹਾ ਸਿੱਖਿਆ ਅਫ਼ਸਰ,ਸੁਖਵਿੰਦਰ ਸਿੰਘ ਏ.ਐਸ.ਆਈ. ਪੁਲਿਸ ਵਿਭਾਗ, ਡਾ. ਨਵਦੀਪ ਕੌਰ ਸਿਹਤ ਵਿਭਾਗ,ਪਰਮਿੰਦਰ ਸਿੰਘ ਕਿਰਤ ਵਿਭਾਗ,ਵਿਕਰਮਜੀਤ ਡਿਪਟੀ ਡਾਇਰੈਕਟਰ ਜਿਲ੍ਹਾ ਰੋਜ਼ਗਾਰ ਅਤੇ ਉੱਦਮ ਬਿਓਰੋ, ਪਵਨ ਕੋਰਆਰਡੀਨੇਟਰ ਚਾਈਲਡ ਲਾਈਨ ਦੇ ਮੈਂਬਰ ਹਾਜ਼ਰ ਸਨ।

LEAVE A REPLY

Please enter your comment!
Please enter your name here