ਜਗਰਾਓਂ, 14 ਨਵੰਬਰ ( ਹਰਪ੍ਰੀਤ ਸਿੰਘ ਸੱਗੂ)-ਲਾਇਨ ਕਲੱਬ ਜਗਰਾਓਂ ਮੇਨ ਵਲੋ ਗੁਰਦੁਆਰਾ ਬਾਬਾ ਵਿਸ਼ਵਕਰਮਾਂ (ਮੰਦਿਰ) ਜਗਰਾਓਂ, ਬਿਲਡਿੰਗ ਠੇਕੇਦਾਰ ਐਸੋਸੀਏਸ਼ਨ, ਰਾਮਗੜ੍ਹੀਆ ਵੈਲਫੇਅਰ ਕੌਂਸਲ ਜਗਰਾਓਂ ਦੇ ਸਹਿਯੋਗ ਨਾਲ ਬਾਬਾ ਵਿਸ਼ਵਕਰਮਾਂ ਜੀ ਦੇ ਆਗਮਨ ਦਿਹਾੜੇ ਤੇ ਮੈਗਾ ਫਰੀ ਚੈੱਕਅਪ ਕੈਂਪ, ਗੁਰਦਵਾਰਾ ਬਾਬਾ ਵਿਸ਼ਵਕਰਮਾਂ ਜੀ, ਵਿਸ਼ਵਕਰਮਾਂ ਚੌਕ, ਜਗਰਾਓਂ ਵਿਖੇ ਲਗਾਇਆ ਗਿਆ , ਜਿਸ ਵਿਚ ਮਾਹਿਰ ਡਾਕਟਰਾਂ ਦੀ ਟੀਮਾਂ ਵਲੋ ਮਰੀਜ਼ਾਂ ਨੂੰ ਚੈਕ ਅੱਪ ਕਰਕੇ ਦਵਾਈਆਂ ਦਿੱਤੀਆਂ ਗਈਆਂ। ਇਸ ਕੈਂਪ ਵਿਚ ਸਿਵਲ ਹਸਪਤਾਲ ਜਗਰਾਓਂ ਦੇ ਡਾਕਟਰ ਗੁਰਪ੍ਰੀਤ ਸਿੰਘ ਸੱਗੂ ਦੀ ਟੀਮ ਵੱਲੋਂ ਅੱਖਾਂ ਦਾ ਮੁਫ਼ਤ ਚੈਕ ਕੈਂਪ ਵਿੱਚ 152 ਮਰੀਜ਼ਾਂ, ਜ਼ੇ.ਐੱਸ. ਡੈਂਟਲ ਕਲੀਨਿਕ ਦੇ ਡਾਕਟਰ ਹਰਜੋਤ ਸਿੰਘ ਦੀ ਟੀਮ ਵਲੋਂ 65 ਮਰੀਜ਼ਾਂ ਦੰਦਾ ਦੀ ਜਾਂਚ, ਲਾਈਫ ਕੇਅਰ ਲੈਬੋਰਟਰੀ ਵਲੋਂ 75 ਮਰੀਜ਼ਾ ਦੀ ਬਲੱਡ ਸੂਗਰ , ਯੂਰਿਕ ਐਸਿਡ, ਕੈਲੀਅਮ ਅਤੇ ਕਲੈਸਟਰੌਲ ਦੀ ਜਾਂਚ, ਡਾਕਟਰ ਮਨਪ੍ਰੀਤ ਸਿੰਘ ਚਾਵਲਾ ਦੀ ਟੀਮ ਵੱਲੋਂ 95 ਮਰੀਜ਼ਾ ਨੂੰ ਜਾਂਚ ਕਰਕੇ ਇਲੈਕਟ੍ਰੋਹੋਮਿਓਪੈਥੀ ਦਵਾਈ ਅਤੇ ਡਾਕਟਰ ਮਨਪ੍ਰੀਤ ਸਿੰਘ ਸੀਹਰਾ ਐਮਡੀ ਵਲੋ ਜਨਰਲ ਓਪੀਡੀ ਕੈਂਪ ਵਿੱਚ 150 ਮਰੀਜ਼ਾਂ ਨੂੰ ਚੈਕ ਕਰਕੇ ਦਵਾਈਆ ਦਿੱਤੀਆਂ ਗਈਆਂ। ਸਾਰੇ ਮਰੀਜ਼ਾਂ ਨੂੰ ਮੁਫ਼ਤ ਦਵਾਈਆਂ ਦਿੱਤੀਆਂ ਗਈਆਂ। ਇਸ ਕੈਂਪ ਦਾ ਉਦਘਾਟਨ ਲਾਇਨ ਕਲੱਬ 321-ਐਫ ਦੇ ਵਾਇਸ ਡਿਸਟ੍ਰਿਕ ਗਵਰਨਰ – II ਲਾਇਨ ਅਮ੍ਰਿਤਪਾਲ ਸਿੰਘ ਜੰਡੂ ਵਲੋਂ ਕੀਤਾ ਗਿਆ।ਵਾਇਸ ਡਿਸਟ੍ਰਿਕ ਗਵਰਨਰ ਵਲੋ ਕਲੱਬ ਵੱਲੋਂ ਲਗਵਾਏ ਗਏ ਇਸ ਵਿਸ਼ਾਲ ਮੈਗਾ ਮੈਡੀਕਲ ਕੈਂਪ ਲਈ ਜੰਮ ਕੇ ਤਾਰੀਫ਼ ਕੀਤੀ, ਓਨਾ ਵਲੋ ਕਲੱਬ ਦੀ ਸ਼ਲਾਂਘਾ ਕਰਦੇ ਹੋਏ ਕਿਹਾ ਕਿ ਕਲੱਬ ਵੱਲੋਂ ਜਦੋਂ ਵੀ ਮੈਨੂੰ ਬੁਲਾਇਆ ਜਾਂਦਾ ਹੈ ਤਾਂ ਇਹ ਲਾਇਨ ਕਲੱਬ ਜਗਰਾਓਂ ਮੇਨ ਵਲੋ ਕੋਈ ਨਿਵੇਕਲਾ ਹੀ ਪ੍ਰੋਜੈਕਟ ਲਾ ਕੇ ਲੋਕਾਂ ਦੀ ਮੱਦਦ ਕਰਦੇ ਹਨ। ਉਨ੍ਹਾਂ ਇਸ ਮੌਕੇ ਕਲੱਬ ਦੇ ਨਵੇਂ ਅਤੇ ਪੁਰਾਣੇ ਮੈਂਬਰਾਂ ਨੂੰ ਸਪੈਸ਼ਲ ਪਿੰਨ ਲਾ ਕੇ ਸਨਮਾਨਿਤ ਕੀਤਾ।ਓਨਾ ਵਲੋਂ ਕਲੱਬ ਮੈਂਬਰਾਂ ਨੂੰ ਏਦਾ ਹੀ ਵਧੀਆਂ ਕੰਮ ਕਰਦੇ ਰਹਿਣ ਦੀ ਅਪੀਲ ਕੀਤੀ ਅਤੇ ਕਿਹਾ ਜਿੱਥੇ ਵੀ ਕਲੱਬ ਨੂੰ ਮੇਰੀ ਜ਼ਰੂਰਤ ਹੋਵੇ ਮੈਂ ਅਤੇ ਮੇਰੀ ਸਾਰੀ ਟੀਮ ਉਨ੍ਹਾਂ ਨਾਲ ਹਾਜ਼ਿਰ ਹੋਣਗੇ। ਲਾਇਨ ਕਲੱਬ ਜਗਰਾਓਂ ਮੇਨ ਵਲੋ ਅਤੇ ਗੁਰਦੁਆਰਾ ਬਾਬਾ ਵਿਸ਼ਵਕਰਮਾਂ (ਮੰਦਿਰ) ਜਗਰਾਓਂ, ਬਿਲਡਿੰਗ ਠੇਕੇਦਾਰ ਐਸੋਸੀਏਸ਼ਨ, ਰਾਮਗੜ੍ਹੀਆ ਵੈਲਫੇਅਰ ਕੌਂਸਲ ਜਗਰਾਓਂ ਦੇ ਪ੍ਰਬੰਧਕਾਂ ਵੱਲੋਂ ਵਾਇਸ ਡਿਸਟ੍ਰਿਕ ਗਵਰਨਰ – II ਲਾਇਨ ਅੰਮ੍ਰਿਤਪਾਲ ਸਿੰਘ ਜੰਡੂ ਨੂੰ ਸਨਮਾਨਿਤ ਕੀਤਾ ਗਿਆ। ਕਲੱਬ ਦੇ ਪ੍ਰਧਾਨ ਲਾਇਨ ਅਮਰਿੰਦਰ ਸਿੰਘ ਅਤੇ ਪ੍ਰੋਜੇਕਟ ਚੈਅਰਮੈਨ ਐਮਜੇਐਫ ਲਾਇਨ ਹਰਮਿੰਦਰ ਸਿੰਘ ਬੋਪਾਰਾਏ ਵਲੋ ਦਿੱਤੀਆਂ ਹਦਾਇਤਾਂ ਮੁਤਾਬਿਕ ਸਾਰੇ ਹੀ ਲਾਇਨ ਮੈਂਬਰਾ ਵਲੋ ਆਪਣੀਆ ਆਪਣੀਆ ਡਿਉਟੀਆਂ ਨੂੰ ਬੜੇ ਹੀ ਤਨਦੇਹੀ ਨਾਲ ਨਿਭਾ ਕੇ ਇਸ ਕੈਂਪ ਨੂੰ ਸਫਲ ਬਣਾਇਆ, ਇਸ ਲਈ ਪ੍ਰਧਾਨ ਜੀ ਵਲੋ ਸਭ ਦਾ ਧੰਨਵਾਦ ਕੀਤਾ। ਕਲੱਬ ਵੱਲੋਂ ਇਸ ਕੈਂਪ ਵਿੱਚ ਆਪਣੀਆਂ ਸ਼ਾਨਦਾਰ ਸੇਵਾਵਾਂ ਦੇਣ ਵਾਲੇ ਡਾਕਟਰ ਸਹਿਬਾਨ ਅਤੇ ਓਨਾ ਦੀਆਂ ਟੀਮਾ ਦਾ ਸਪੈਸ਼ਲ ਧੰਨਵਾਦ ਕੀਤਾ ਅਤੇ ਓਨਾ ਨੂੰ ਕਲੱਬ ਅਤੇ ਗੁਰੂਦਵਾਰਾ ਪ੍ਰਬੰਧਕ ਕਮੇਟੀ ਵੱਲੋਂ ਸਨਮਾਨਿਤ ਕੀਤਾ ਗਿਆ। ਕਲੱਬ ਦੇ ਸੈਕਟਰੀ ਲਾਇਨ ਹਰਪ੍ਰੀਤ ਸਿੰਘ ਸੱਗੂ ਅਤੇ ਪੀਆਰਓ ਲਾਇਨ ਰਾਜਿੰਦਰ ਸਿੰਘ ਢਿੱਲੋ ਵਲੋ ਕਲੱਬ ਦੇ ਸਮੂਹ ਮੈਂਬਰ ਸਹਿਬਾਨ, ਗੁਰਦਵਾਰਾ ਬਾਬਾ ਵਿਸ਼ਵਕਰਮਾਂ ਜੀ, ਪੁਰਾਣਾ ਅੱਡਾ ਰਾਏਕੋਟ, ਬਿਲਡਿੰਗ ਠੇਕੇਦਾਰ ਐਸੋਸੀਏਸ਼ਨ ਰਜਿ: ਅਤੇ ਰਾਮਗੜ੍ਹੀਆ ਵੈਲਫੇਅਰ ਕੌਂਸਲ ਦੇ ਸਾਰੀ ਪ੍ਰਬੰਧਕੀ ਟੀਮ ਦਾ ਵੀ ਧੰਨਵਾਦ ਕੀਤਾ, ਜਿਹੜੀ ਇਸ ਮੈਗਾ ਕੈਂਪ ਨੂੰ ਯਾਦਗਾਰੀ ਬਣਾਉਣ ਲਈ ਆਪਣਾ ਸਹਿਯੋਗ ਦਿੱਤਾ। ਇਸ ਮੌਕੇ ਡਾਕਟਰ ਗੁਰਪ੍ਰੀਤ ਸਿੰਘ ਸੱਗੂ, ਡਾਕਟਰ ਹਰਜੋਤ ਸਿੰਘ , ਡਾਕਟਰ ਗੁਰਪ੍ਰੀਤ ਸਿੰਘ ਚਾਵਲਾ, ਡਾਕਟਰ ਗੁਰਪ੍ਰੀਤ ਸਿੰਘ ਸੱਗੂ,ਕਲੱਬ ਪ੍ਰਧਾਨ ਲਾਇਨ ਅਮਰਿੰਦਰ ਸਿੰਘ, ਸੈਕਟਰੀ ਲਾਇਨ ਹਰਪ੍ਰੀਤ ਸਿੰਘ ਸੱਗੂ, ਕੈਸ਼ੀਅਰ ਲਾਇਨ ਗੁਰਪ੍ਰੀਤ ਸਿੰਘ ਛੀਨਾ, ਪੀ. ਆਰ. ਉ. ਲਾਇਨ ਰਜਿੰਦਰ ਸਿੰਘ ਢਿੱਲੋਂ, ਡਿਪਟੀ ਡਿਸਟ੍ਰਿਕ ਗਵਰਨਰ ਸੈਕਟਰੀ ਐਮਜੇਐਫ ਲਾਇਨ ਦਵਿੰਦਰ ਸਿੰਘ ਤੂਰ, ਜੋਨ ਚੇਅਰਮੈਨ ਐਮਜੇਐਫ ਲਾਇਨ ਸ਼ਰਨਦੀਪ ਸਿੰਘ ਬੈਨੀਪਾਲ, ਲਾਇਨ ਜਸਪਾਲ ਕੌਰ ਤੂਰ,ਲਾਇਨ ਇੰਦਰਪਾਲ ਸਿੰਘ ਢਿੱਲੋਂ, ਐਮਜੇਐਫ ਲਾਇਨ ਹਰਮਿੰਦਰ ਸਿੰਘ ਬੋਪਾਰਾਏ, ਐਮਜੇਐਫ ਲਾਇਨ ਨਿਰਵੈਰ ਸਿੰਘ ਸੋਹੀ, ਲਾਇਨ ਨਿਰਭੈ ਸਿੰਘ ਸਿੱਧੂ, ਲਾਇਨ ਪਰਮਿੰਦਰ ਸਿੰਘ, ਲਾਇਨ ਕਮਲਜੀਤ ਸਿੰਘ ਮੱਲਾ, ਲਾਇਨ ਸਤਿੰਦਰਪਾਲ ਸਿੰਘ ਗਰੇਵਾਲ, ਲਾਇਨ ਜਸਜੀਤ ਸਿੰਘ ਮੱਲ੍ਹੀ, ਲਾਇਨ ਮਨਜੀਤ ਸਿੰਘ ਮਠਾੜੂ, ਲਾਇਨ ਗੁਰਜੋਤ ਸਿੰਘ ਗਰੇਵਾਲ, ਲਾਇਨ ਭਾਰਤ ਬਾਂਸਲ, ਲਾਇਨ ਪਰਮਵੀਰ ਸਿੰਘ ਗਿੱਲ, ਲਾਇਨ ਲਾਇਨ ਭੁਪਿੰਦਰ ਸਿੰਘ ਰਾਣਾ, ਲਾਇਨ ਅਮਰਜੀਤ ਸਿੰਘ ਸੋਨੂੰ, ਲਾਇਨ ਮਹਿੰਦਰ ਸਿੰਘ ਸਿੱਧਵਾਂ, ਲਾਇਨ ਵਿਵੇਕ ਭਾਰਦਵਾਜ, ਲਾਇਨ ਸੁਖਦੇਵ ਗਰਗ ਅਤੇ ਨੀਲੂ ਸੱਗੂ ਮੋਜੂਦ ਸਨ।
ਅੱਜ ਜਿਥੇ ਅੰਗਰੇਜ਼ੀ, ਦੇਸੀ ਅਤੇ ਹੋਮਿਓਪੈਥੀ ਦਵਾਈਆਂ ਨਾਲ ਇਲਾਜ਼ ਕੀਤਾ ਜਾਂਦਾ ਹੈ, ਉਥੇ ਹੀ ਇਲੈਕਟ੍ਰੋ ਹੋਮਿਓਪੈਥੀ ਬੇਹੱਦ ਪ੍ਰਭਾਵਸ਼ਾਲੀ ਸਾਬਤ ਹੋ ਰਹੀ ਹੈ। ਇਸ ਪੈਥੀ ਨੀਲ ਗੰਭੀਰ ਬਿਮਾਰੀਆਂ ਤੋਂ ਵੀ ਆਸਾਨੀ ਨਾਲ ਛੁਟਕਾਰਾ ਪਾਇਆ ਜਾ ਸਕਦਾ ਹੈ। ਜਿਸ ਕਾਰਣ ਹੁਣ ਇਲੈਟੋ੍ਹੋਮਿਓਪੈਥੀ ਦਾ ਲੋਕਾਂ ਵਿੱਚ ਵਾਸਨਾ ਵਧ ਰਿਹਾ ਹੈ। ਜਿਸਦੀ ਮਿਸਾਲ ਲਾਇਨ ਕਲੱਬ ਵਲੋਂ ਗੁਰਦੁਆਰਾ ਵਿਸ਼ਵਕਰਮਾ ਮੰਦਰ ਅੱਡਾ ਰਾਏਕੋਟ ਜਗਰਾਓ ਵਿਖੇ ਲਗਾਏ ਗਏ ਫਰੀ ਮੈਡੀਕਲ ਚੈੱਕਅੱਪ ਕੈਂਪ ਤੇ ਦੇਖਣ ਨੂੰ ਮਿਲੀ।ਲੋਕਾਂ ਦੀ ਵਿਸ਼ੇਸ਼ ਮੰਗ ਇਸ ਕੈਂਪ ਵਿੱਚ ਇਲੈਕਟ੍ਰੋਹੋਮਿਓਪੈਥੀ ਦੇ ਡਾਕਟਰ ਮਨਪ੍ਰੀਤ ਸਿੰਘ ਚਾਵਲਾ ਨੇ ਮਰੀਜ਼ਾ ਨੂੰ ਚੈੱਕ ਕਰਕੇ ਦਵਾਈਆਂ ਦਿੱਤੀਆਂ, ਜਿਸ ਦਾ ਲੋਕਾਂ ਵਿੱਚ ਚੰਗਾ ਹੁੰਗਾਰਾ ਮਿਲਿਆ।