Home crime ਨਾਨਕਸਰ ਬਰਸੀ ਸਮਾਗਮ ਵਿੱਚ ਜਾ ਰਹੀ ਔਰਤ ਦੀ ਸੜਕ ਹਾਦਸੇ ਵਿੱਚ ਮੌਤ

ਨਾਨਕਸਰ ਬਰਸੀ ਸਮਾਗਮ ਵਿੱਚ ਜਾ ਰਹੀ ਔਰਤ ਦੀ ਸੜਕ ਹਾਦਸੇ ਵਿੱਚ ਮੌਤ

55
0


ਜਗਰਾਉਂ, 29 ਅਗਸਤ ( ਬੌਬੀ ਸਹਿਜਲ, ਧਰਮਿੰਦਰ )-ਗੁਰਦੁਆਰਾ ਨਾਨਕਸਰ ਵਿਖੇ ਬਾਬਾ ਨੰਦ ਸਿੰਘ ਜੀ ਦੀ ਬਰਸੀ ਦੇ ਸਬੰਧ ਵਿੱਚ ਚੱਲ ਰਹੇ ਧਾਰਮਿਕ ਸਮਾਗਮ ਵਿੱਚ ਸ਼ਾਮਲ ਹੋਣ ਜਾ ਰਹੀ ਇੱਕ 60 ਸਾਲਾ ਔਰਤ ਦੀ ਸੜਕ ਹਾਦਸੇ ਵਿੱਚ ਮੌਤ ਹੋ ਗਈ। ਜਿਸ ’ਤੇ ਗੁਰਸੇਵਕ ਸਿੰਘ ਵਾਸੀ ਪੱਤੀ ਬਾਦਾ ਪਿੰਡ ਕਾਉਂਕੇ ਕਲਾਂ ਖ਼ਿਲਾਫ਼ ਥਾਣਾ ਸਦਰ ਜਗਰਾਉਂ ਵਿੱਚ ਕੇਸ ਦਰਜ ਕੀਤਾ ਗਿਆ। ਸਬ-ਇੰਸਪੈਕਟਰ ਜਗਰਾਜ ਸਿੰਘ ਨੇ ਦੱਸਿਆ ਕਿ ਹਰਪਾਲ ਸਿੰਘ ਵਾਸੀ ਪਿੰਡ ਕਾਉਂਕੇ ਕਲਾਂ ਨੇ ਸ਼ਿਕਾਇਤ ’ਚ ਦੱਸਿਆ ਕਿ ਮੇਰੀ ਪਤਨੀ ਕਮਲਜੀਤ ਕੌਰ ਦੀ ਭੂਆ ਗੁਰਮੀਤ ਕੌਰ ਵਾਸੀ ਕਾਉਂਕੇ ਕਲਾਂ ਬਾਬਾ ਨੰਦ ਸਿੰਘ ਕਲੇਰਾ ਦੀ ਸਾਲਾਨਾ ਬਰਸੀ ਦੇ ਸਬੰਧ ’ਚ ਸਾਡੇ ਵਲੋਂ ਪਿੰਡ ਦੇ ਸਹਿਯੋਗ ਨਾਲ ਹਰ ਸਾਲ ਬਰਸੀ ਸਮਾਗਮਾਂ ਤੇ ਸੰਗਤ ਲਈ ਲੰਗਰ ਲਗਾਇਆ ਜਾਂਦਾ ਹੈ। ਗੁਰਮੀਤ ਕੌਰ, ਉਸ ਦਾ ਲੜਕਾ ਰਮਨਦੀਪ ਸਿੰਘ ਅਤੇ ਉਸ ਦੀ ਪਤਨੀ ਸੁਖਪ੍ਰੀਤ ਕੌਰ ਬੱਚਿਆਂ ਸਮੇਤ ਲੰਗਰ ਵਿਚ ਸੇਵਾ ਕਰਨ ਲਈ ਦਾ ਰਹੇ ਸੀ। ਮੈਂ ਵੀ ਉਨ੍ਹਾਂ ਨਾਲ ਜਾ ਰਿਹਾ ਸੀ। ਜਦੋਂ ਅਸੀਂ ਦਾਣਾ ਮੰਡੀ ਪਿੰਡ ਕਾਊਕੇ ਕਲਾਂ ਜਵਾਲਾ ਸਿੰਘ ਦੇ ਘਰ ਦੇ ਸਾਹਮਣੇ ਪਹੁੰਚੇ ਤਾਂ ਸਾਹਮਣੇ ਤੋਂ ਸਾਡੇ ਪਿੰਡ ਦਾ ਹੀ ਵਾਸੀ ਗੁਰਸੇਵਕ ਸਿੰਘ ਬੁਲੇਟ ਮੋਟਰਸਾਈਕਲ ’ਤੇ ਆ ਰਿਹਾ ਸੀ। ਜਿਸ ਦੇ ਪਿੱਛੇ ਇੱਕ ਹੋਰ ਵਿਅਕਤੀ ਬੈਠਾ ਸੀ। ਉਸ ਨੇ ਤੇਜ਼ ਰਫ਼ਤਾਰ ਅਤੇ ਲਾਪਰਵਾਹੀ ਨਾਲ ਮੋਟਰਸਾਈਕਲ ਨਾਲ ਗੁਰਮੀਤ ਕੌਰ ਨੂੰ ਟੱਕਰ ਮਾਰ ਦਿੱਤੀ। ਜਿਸ ਕਾਰਨ ਉਹ ਹੇਠਾਂ ਡਿੱਗ ਪਈ ਅਤੇ ਉਸ ਦਾ ਸਿਰ ਸੜਕ ’ਤੇ ਜਾ ਵੱਜਿਆ। ਗੰਭੀਰ ਜ਼ਖਮੀ ਗੁਰਮੀਤ ਕੌਰ ਦੀ ਮੌਕੇ ’ਤੇ ਹੀ ਮੌਤ ਹੋ ਗਈ ਅਤੇ ਗੁਰਸੇਵਕ ਸਿੰਘ ਆਪਣੇ ਮੋਟਰਸਾਈਕਲ ਸਮੇਤ ਉਥੋਂ ਫਰਾਰ ਹੋ ਗਿਆ। ਇਸ ਸਬੰਧੀ ਹਰਪਾਲ ਸਿੰਘ ਦੇ ਬਿਆਨਾਂ ’ਤੇ ਥਾਣਾ ਸਦਰ ਜਗਰਾਉਂ ਵਿਖੇ ਗੁਰਸੇਵਕ ਸਿੰਘ ਖ਼ਿਲਾਫ਼ ਕੇਸ ਦਰਜ ਕੀਤਾ ਗਿਆ।

LEAVE A REPLY

Please enter your comment!
Please enter your name here