ਜਗਰਾਓਂ, 29 ਅਗਸਤ ( ਜਗਰੂਪ ਸੋਹੀ )- ਜਗਰਾਉ ਇਲਾਕੇ ਦੇ ਪ੍ਰਸਿੱਧ ਲੇਖਕ, ਗੀਤਕਾਰ ਅਤੇ ਗਾਇਕ ਮੰਗੀ ਸਿੱਧੂ ਦਾ ਲਿਖਿਆ ਤੇ ਗਾਇਆ ਸ਼ਬਦ ‘ ਬਾਬਾ ਨਾਨਕ’ ਬਾਬਾ ਨੰਦ ਸਿੰਘ ਨਾਨਕਸਰ ਵਾਲਿਆਂ ਦੀ ਬਰਸੀ ਸਮਾਗਮ ਮੌਕੇ ਰਿਲੀਜ਼ ਕੀਤਾ ਗਿਆ। ਮੰਗੀ ਸਿੱਧੂ ਨੇ ਦੱਸਿਆ ਕਿ ਇਸ ਸ਼ਬਦ ਦਾ ਸੰਗੀਤ ਸੁਨੀਲ ਵਰਮਾ ਵੀਡੀਓ, ਅਕਸ਼ੈ ਵਰਮਾ ਅਤੇ ਮੰਗੀ ਸਿੱਧੂ ਅਮਰ ਆਡੀਓ ਕੰਪਨੀ ਵੱਲੋਂ ਤਿਆਰ ਅਤੇ ਰਿਲੀਜ਼ ਕੀਤਾ ਗਿਆ ਹੈ। ਇਹ ਸ਼ਬਦ ਰੂਹ ਨੂੰ ਧੁਰ ਅੰਦਰ ਤੱਕ ਝੰਜੋੜਦਾ ਹੈ ਅਤੇ ਸੰਗਤਾਂ ਵੱਲੋਂ ਇਸ ਸ਼ਬਦ ਨੂੰ ਪੂਰਾ ਸਤਿਕਾਰ ਦਿੱਤਾ ਜਾ ਰਿਹਾ ਹੈ।