Home Political ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਮੁੱਲਾਂਪੁਰ ਦਾਖਾ...

ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਮੁੱਲਾਂਪੁਰ ਦਾਖਾ ਪੁੱਜੇ

54
0


ਨਗਰ ਕੌਂਸਲ ਚੋਣਾਂ ਚ ਧੱਕੇਸ਼ਾਹੀ ਬਰਦਾਸ਼ਤ ਨਹੀਂ—ਰਾਜਾ ਵੜਿੰਗ
ਮੁੱਲਾਂਪੁਰ ਦਾਖਾ,29 ਅਗਸਤ(ਸਤਵਿੰਦਰ ਸਿੰਘ ਗਿੱਲ) ਵਿਧਾਨ ਸਭਾ ਹਲਕਾ ਦਾਖਾ ਦੇ ਇੰਚਾਰਜ ਕੈਪਟਨ ਸੰਦੀਪ ਸਿੰਘ ਸੰਧੂ ਦੀ ਹਾਜ਼ਰੀ ਚ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਮੁੱਲਾਂਪੁਰ ਦਾਖਾ ਪੁੱਜੇ।ਇਸ ਮੌਕੇ ਕੈਪਟਨ ਸੰਦੀਪ ਸਿੰਘ ਸੰਧੂ ਨੇ ਸ਼ਹਿਰ ਤਕਰੀਬਨ ਸਾਰੇ ਕੌਂਸਲਰਾਂ ਨਾਲ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਮੀਟਿੰਗ ਕਰਵਾਈ ਤੇ ਇਸ ਮੌਕੇ ਪ੍ਰਧਾਨ ਵੜਿੰਗ ਨੇ ਕਿਹਾ ਕਿ ਆਉਣ ਵਾਲੀਆਂ ਨਗਰ ਕੌਂਸਲ ਚੋਣਾਂ ਵਿੱਚ ਤੁਹਾਡੇ ਇਸ ਸ਼ਹਿਰ ਤੋ ਕਾਂਗਰਸ ਪਾਰਟੀ ਦੇ ਚੋਣ ਨਿਸ਼ਾਨ ਤੇ ਚੋਣ ਲੜਨ ਵਾਲੇ ਸਾਰੇ ਉਮੀਦਵਾਰਾਂ ਦੀ ਜਿੱਤ ਬੇਹੱਦ ਲਾਜ਼ਮੀ ਹੈ ਤਾਂ ਜੌ ਹਲਕੇ ਦਾਖੇ ਚ ਇਸ ਗੱਲ ਦਾ ਸੁਨੇਹਾ ਜਾਵੇ ਕਿ ਲੋਕਾਂ ਨੇ ਪਿਛਲੀ ਕਾਂਗਰਸੀ ਸਰਕਾਰ ਦੇ ਦੌਰਾਨ ਕੀਤੇ ਗਏ ਵਿਕਾਸ ਕਾਰਜਾਂ ਤੇ ਮੋਹਰ ਲਗਾਈ ਹੈ। ਪ੍ਰਧਾਨ ਵੜਿੰਗ ਨੇ ਕਿਹਾ ਕਿ ਮੈਨੂੰ ਪਤਾ ਕਿਸ ਤਰਾਂ ਪਿਛਲੀ ਸਰਕਾਰ ਦੇ ਸਮੇਂ ਤੁਹਾਨੂੰ ਕੈਪਟਨ ਸੰਦੀਪ ਸਿੰਘ ਸੰਧੂ ਨੇ ਵੱਡੇ ਵਿਕਾਸ ਕਰਵਾਏ ਸਨ ਜਿਸ ਦੀ ਗਵਾਹੀ ਲੋਕ ਭਰ ਰਹੇ ਹਨ।ਰਾਜਾ ਵੜਿੰਗ ਨੇ ਕਿਹਾ ਕਿ ਜੇਕਰ ਮੌਜੂਦਾ ਸਰਕਾਰ ਕਾਂਗਰਸ ਪਾਰਟੀ ਦੇ ਉਮੀਦਵਾਰਾਂ ਦੇ ਕਾਗਜ਼ ਰੱਦ ਕਰਦੀ ਹੈ ਜਾਂ ਧੱਕੇਸ਼ਾਹੀ ਨਾਲ ਸਾਡੇ ਉਮੀਦਵਾਰ ਹਰਾਉਣ ਦੀ ਕੋਸ਼ਸ਼ ਕੀਤੀ ਤਾਂ ਕਾਂਗਰਸ ਪਾਰਟੀ ਇਸਦਾ ਡੱਟ ਕੇ ਵਿਰੋਧ ਕਰੇਗੀ।ਨਗਰ ਕੌਂਸਲ ਪ੍ਰਧਾਨ ਤੇਲੂ ਰਾਮ ਬਾਂਸਲ ਨੇ ਪ੍ਰਧਾਨ ਵੜਿੰਗ ਤੇ ਕੈਪਟਨ ਸੰਧੂ ਨੂੰ ਵਿਸ਼ਵਾਸ਼ ਦਿਵਾਇਆ ਕਿ ਇਹਨਾ ਚੋਣਾਂ ਚ ਕਾਂਗਰਸ ਪਾਰਟੀ ਦੀ ਜਿੱਤ ਹੋਵੇਗੀ ਤੇ ਸ਼ਹਿਰ ਦੇ ਸਾਰੇ ਕੌਂਸਲਰ ਕਾਂਗਰਸ ਪਾਰਟੀ ਦੇ ਹੋਣਗੇ। ਕੈਪਟਨ ਸੰਧੂ ਨੇ ਜਿੱਥੇ ਪਾਰਟੀ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਜੀ ਆਇਆਂ ਆਖਿਆ ਉਥੇ ਉਹਨਾ ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਮੋਹਿਤ ਮਗਿੰਦਰਾਂ,ਅਤੇ ਸਾਬਕਾ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਨੂੰ ਭਰੋਸਾ ਦਿੱਤਾ ਕਿ ਇਹਨਾ ਨ੍ਹਗਰ ਕੌਂਸਲ ਚੋਣਾਂ ਵਿੱਚ ਕਾਂਗਰਸ ਪਾਰਟੀ ਦੇ ਉਮੀਦਵਾਰਾਂ ਦੀ ਵੱਡੀ ਜਿੱਤ ਹੋਵੇਗੀ।ਸੰਧੂ ਨੇ ਕਿਹਾ ਕਿ ਜੇਕਰ ਸੱਤਾਧਾਰੀ ਧਿਰ ਧਕੇਸ਼ਹੀ ਕਰੇਗੀ ਤਾਂ ਉਸਦਾ ਖਮਿਆਜਾ ਉਹਨਾਂ ਨੂੰ ਭੁਗਤਣਾ ਪਵੇਗਾ। ਇਸ ਮੋਕੇ ਬਲਾਕ ਸਿੱਧਵਾਂ ਬੇਟ ਦੇ ਪ੍ਰਧਾਨ ਪਰੇਮ ਸਿੰਘ ਸੇਖੋਂ,ਤਨਵੀਰ ਸਿੰਘ ਗਰੇਵਾਲ ਪ੍ਰਧਾਨ ਯੂਥ ਕਾਂਗਰਸ ਹਲਕਾ ਦਾਖਾ,ਕੌਸਲਰ ਹੈਪੀ, ਸਾਬਕਾ ਚੇਅਰਮੈਨ ਸ਼ਾਮ ਲਾਲ ਜਿੰਦਲ,ਕੌਸਲਰ ਸੁਭਾਸ਼ ਨਾਗਰ,ਸੀਨੀਅਰ ਕਾਂਗਰਸੀ ਆਗੂ ਅਨਿਲ ਜੈਨ,ਕੌਸਲਰ ਮਹਿੰਦਰਪਾਲ ਸਿੰਘ ਲਾਲੀ, ਜਗਜੀਤ ਸਿੰਘ ਬਿੱਟੂ, ਸਾਬਕਾ ਪ੍ਰਧਾਨ ਚਰਨਜੀਤ ਸਿੰਘ ਚੰਨੀ ,ਕਰਨੈਲ ਸਿੰਘ ਗਿੱਲ,ਡਾਕਟਰ ਸੁਖਵਿੰਦਰ ਸਿੰਘ ਸੁੱਖੀ, ਆਸ਼ੂ ਬਾਂਸਲ,ਸਾਬਕਾ ਕੌਂਸਲਰ ਬਲਬੀਰ ਚੰਦ,ਹਰਮਿੰਦਰ ਕੌਰ ਜਨਰਲ ਸੈਕਟਰੀ,ਗੌਰਵ ਮੁੱਲਾਂਪੁਰ,ਈਸ਼ਵਰ ਮੁੱਲਾਂਪੁਰ, ਹਰਵਿੰਦ ਕੌਰ ਤੇ ਪਰਵਿੰਦਰ ਸਿੰਘ ਧਾਲੀਵਾਲ ਆਦਿ ਹਾਜ਼ਰ ਸਨ।

LEAVE A REPLY

Please enter your comment!
Please enter your name here