Home Protest 28 ਅਪ੍ਰੈਲ ਨੂੰ ਪੋਲ ਖੋਲ੍ਹ ਰੈਲੀ ਕਰਨਗੀਆਂ ਆਸ਼ਾ ਤੇ ਫੈਸੀਲੀਟੇਟਰਜ ਵਰਕਰਾਂ ਨੇ...

28 ਅਪ੍ਰੈਲ ਨੂੰ ਪੋਲ ਖੋਲ੍ਹ ਰੈਲੀ ਕਰਨਗੀਆਂ ਆਸ਼ਾ ਤੇ ਫੈਸੀਲੀਟੇਟਰਜ ਵਰਕਰਾਂ ਨੇ ਭੇਜਿਆ ਮੰਗ ਪੱਤਰ

35
0


ਗੁਰਦਾਸਪੁਰ ,18 ਅਪ੍ਰੈਲ (ਰਾਜੇਸ਼ ਜੈਨ – ਰੋਹਿਤ ਗੋਇਲ) : ਡੈਮੋਕ੍ਰੇਟਿਕ ਆਸਾ ਵਰਕਰ ਤੇ ਫੈਸੀਲੀਟੇਟਰਜ ਯੂਨੀਅਨ ਪੰਜਾਬ ਦੇ ਸੱਦੇ ਤੇ ਗੁਰਦਾਸਪੁਰ ਇਕਾਈ ਵੱਲੋਂ ਬਲਵਿੰਦਰ ਕੌਰ ਅਲੀ ਸ਼ੇਰ,ਜ਼ਿਲ੍ਹਾ ਪ੍ਰਧਾਨ, ਮੀਤ ਪ੍ਰਧਾਨ ਕਾਂਤਾ ਦੇਵੀ ਭੁੱਲਰ ਮੀਤ ਪ੍ਰਧਾਨ, ਮੀਰਾਂ ਕਾਹਨੂੰਵਾਨ ਦੀ ਅਗਵਾਈ ਹੇਠ ਸਿਵਲ ਸਰਜਨ ਗੁਰਦਾਸਪੁਰ ਦੇ ਰਾਹੀਂ ਸਿਹਤ ਮੰਤਰੀ ਪੰਜਾਬ ਨੂੰ ਮੰਗ ਪੱਤਰ ਭੇਜ ਕੇ 28 ਅਪ੍ਰੈਲ ਨੂੰ ਜਲੰਧਰ ਵਿਖੇ ਰੈਲੀ ਕਰਕੇ ਸਰਕਾਰ ਦੀ ਪੋਲ ਖੋਲ੍ਹਣ ਦਾ ਐਲਾਨ ਕੀਤਾ ਹੈ।ਜਾਣਕਾਰੀ ਦਿੰਦਿਆਂ ਜਥੇਬੰਦੀ ਦੀ ਸੱਕਤਰ ਜਰਨਲ ਗੁਰਵਿੰਦਰ ਕੌਰ ਬਹਿਰਾਮਪੁਰ,ਜਥੇਬੰਦਕ ਸਕੱਤਰ ਅੰਚਲ ਮੱਟੂ ਬਟਾਲਾ ਨੇ ਦੱਸਿਆ ਪਿਛਲੀਆਂ ਚੋਣਾਂ ਮੌਕੇ ਆਮ ਆਦਮੀ ਪਾਰਟੀ ਵੱਲੋਂ ਵਰਕਰਾਂ ਨਾਲ ਵਾਅਦਾ ਕੀਤਾ ਸੀ ਕਿ ਉਨ੍ਹਾਂ ਨੂੰ ਮਿਲਦੇ ਭੱਤਿਆਂ ਵਿਚ ਦੁਗਣਾ ਵਾਧਾ ਕੀਤਾ ਜਾਵੇਗਾ।ਘੱਟੋ ਘੱਟ ਉਜਰਤ ਕਾਨੂੰਨ ਵਿੱਚ ਵਾਧਾ ਕਰਕੇ ਹਰ ਇਕ ਆਸ਼ਾ ਵਰਕਰ ਨੂੰ 18000 ਰੁਪਏ ਅਤੇ ਆਸ਼ਾ ਫੈਸੀਲੀਟੇਟਰਜ ਨੂੰ ਆਂਗਣਵਾੜੀ ਸੁਪਰਵਾਈਜ਼ਰ ਬਰਾਬਰ ਤਨਖਾਹ ਦੇਣ,ਮ੍ਰਿਤਕ ਵਰਕਰ ਦੇ ਪਰਿਵਾਰਕ ਮੈਂਬਰਾਂ ਨੂੰ ਐਕਸਗਰੇਸੀਆ ਭੱਤਾ ਦੇਣ ਦੀ ਮੰਗ ਕੀਤੀ ਹੈ।ਵਰਕਰਾਂ ਨੂੰ ਨਿਯਮਾਂ ਅਨੁਸਾਰ ਪ੍ਰਸੂਤਾ ਛੁੱਟੀ ਦਿੱਤੀ ਜਾਵੇ। ਉਨ੍ਹਾਂ ਮੰਗ ਕੀਤੀ ਹੈ ਕਿ ਆਊਟ ਡੋਰ ਅਤੇ ਇਨ ਡੋਰ ਇਲਾਜ ਮੁਫ਼ਤ ਕੀਤਾ ਜਾਵੇ।ਆਸ਼ਾ ਵਰਕਰਾਂ ਤੇ ਫੈਸੀਲੀਟੇਟਰਜ ਨੂੰ ਵਰਦੀਆਂ ਤੇ ਮੋਬਾਈਲ ਫੋਨ ਭੱਤਾ ਦਿੱਤਾ ਜਾਵੇ।ਇਸੇ ਦੌਰਾਨ ਜਥੇਬੰਦੀ ਦੇ ਆਗੂਆਂ ਪਰਮਜੀਤ ਕੌਰ, ਕੰਵਲਜੀਤ ਕੌਰ ਕਾਹਨੂੰਵਾਨ, ਜਸਵਿੰਦਰ ਕੌਰ ਨੇ ਦੱਸਿਆ ਕਿ ਭੈਣੀ ਮੀਆਂ ਖਾਂ ਪ੍ਰਾਇਮਰੀ ਹੈਲਥ ਸੈਂਟਰ ਵਿਚ ਗਰਭਵਤੀ ਔਰਤਾਂ ਦੀ ਜਨਨੀ ਸੁਰੱਖਿਆ ਯੋਜਨਾ ਤਹਿਤ ਡਿਲੀਵਰੀ ਘੱਟ ਹੋਣ ਦਾ ਭਾਂਡਾ ਆਸਾ ਵਰਕਰਾਂ ਸਿਰ ਭੰਨਿਆ ਜਾ ਰਿਹਾ ਹੈ।ਜਦੋਂ ਇਥੇ ਕੋਈ ਸਹੂਲਤਾਂ ਨਾ ਹੋਣ ਕਰਕੇ ਜੱਚਾ ਬੱਚਾ ਸੁਰਖਿਅਤ ਨਹੀਂ ਹਨ।ਸਟਾਫ ਦੀ ਘਾਟ ਕਾਰਨ ਸਿਹਤ ਸਹੂਲਤਾਂ ਪ੍ਰਭਾਵਿਤ ਹੋ ਰਹੀਆਂ ਹਨ।ਜਥੇਬੰਦੀ ਮੁੱਖ ਸਲਾਹਕਾਰ ਅਮਰਜੀਤ ਸ਼ਾਸਤਰੀ ਨੇ ਦੱਸਿਆ ਕਿ 28 ਅਪ੍ਰੈਲ ਦੀ ਰੈਲੀ ਨੂੰ ਕਾਮਯਾਬ ਕਰਨ ਲਈ ਬਲਾਕ ਪੱਧਰ ਤੇ ਬੱਸਾਂ ਚਲਾਉਣ ਦਾ ਫੈਸਲਾ ਕੀਤਾ ਹੈ ਅਤੇ ਇਸ ਦੀ ਤਿਆਰੀ ਲਈ ਬਲਾਕ ਪੱਧਰ ਤੇ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ।ਇਸ ਮੌਕੇ ਹੋਰਨਾਂ ਤੋਂ ਇਲਾਵਾ ਸਵਿੰਦਰ ਕੌਰ ਨੌਸ਼ਹਿਰਾ ਮੱਝਾ ਸਿੰਘ,ਵੀਨਾ ਕੁਮਾਰੀ ਬਹਿਰਾਮਪੁਰ, ਸਮਾਂ ਦੁਰਾਂਗਲਾ ਨੇ ਆਪਣੇ ਵਿਚਾਰ ਸਾਂਝੇ ਕੀਤੇ।

LEAVE A REPLY

Please enter your comment!
Please enter your name here