ਜਗਰਾਓਂ, 1 ਅਗਸਤ ( ਰਾਜੇਸ਼ ਜੈਨ)-ਡਾਇਰੈਕਟਰ ਵਿਸ਼ਾਲ ਜੈਨ ਦੀ ਵਿਦਿਆਰਥੀਆਂ ਨੂੰ ਸੁਸੰਸਕ੍ਰਿਤ ਬਣਾਉਣ ਦੀ ਸੋਚ ਦੇ ਮੱਦੇਨਜ਼ਰ ਮਹਾਪ੍ਰਗਯ ਸਕੂਲ ਵਿਖੇ ਜੀਵਨ ਵਿਗਿਆਨ ਕਾਰਜਸ਼ਾਲਾ ਦਾ ਆਯੋਜਨ ਕੀਤਾ ਗਿਆ।ਸਕੂਲ ਵਿਦਿਆਰਥੀਆਂ ਵੱਲੋਂ ” ਸੰਯਮ ਜੀਵਨ ਹੋ” ਪ੍ਰਾਰਥਨਾ ਗੀਤ ਮਿੱਠੀ ਅਵਾਜ਼ ਵਿੱਚ ਗਾ ਕੇ ਸਮਾਗਮ ਦੀ ਸ਼ੁਰੂਆਤ ਕੀਤੀ ਗਈ। ਜਿਸ ਵਿੱਚ ਓਮ ਪ੍ਰਕਾਸ਼ ਜੈਨ (ਅਨੁਵਰਤ ਸਮਿਤੀ ਟਿਟਲਾਗੜੵ, ਉੜੀਸਾ) ਨੇ ਵਿਦਿਆਰਥੀਆਂ ਨੂੰ ਨੈਤਿਕ, ਸਦਾਚਾਰੀ ਤੇ ਅਨੁਸ਼ਾਸਿਤ ਜੀਵਨ ਜਿਉਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਸਰਲ ਤੇ ਮਹੱਤਵਪੂਰਣ ਯੋਗ ਆਸਨ ਸਿਖਾਏ, ਜੋ ਯਾਦਦਾਸ਼ਤ ਨੂੰ ਵਧਾਉਣ ,ਖੁਦ ਨੂੰ ਸੰਜਮ ‘ਚ ਰੱਖਣ,ਸੁਚੇਤ ਰਹਿਣ ਅਤੇ ਤੰਦਰੁਸਤ ਰਹਿਣ ਲਈ ਸਹਾਇਕ ਹਨ।ਇਸ ਤੋਂ ਇਲਾਵਾ ਉਨ੍ਹਾਂ ਨੇ ਅਨੁਵਰਤ ਲੈਕੇ ਖੁਦ ਤੇ ਕਾਬੂ ਪਾਉਣ ਦਾ ਢੰਗ ਤਰੀਕਾ, ਗੁੱਸਾ ਦਾ ਤਿਆਗ ਕਰਕੇ ਅਮਨ ਤੇ ਸ਼ਾਂਤੀ ਦੇ ਰਾਹ ਤੇ ਚੱਲਣ ਲਈ ਪ੍ਰੇਰਿਆ। ਇਸ ਮੌਕੇ ਸਕੂਲ ਪ੍ਰਿੰਸੀਪਲ ਪ੍ਰਭਜੀਤ ਕੌਰ,ਮੈਨੇਜਰ ਮਨਜੀਤ ਇੰਦਰ ਕੁਮਾਰ, ਵਾਈਸ ਪ੍ਰਿੰਸੀਪਲ ਅਮਰਜੀਤ ਕੌਰ ਅਤੇ ਅਧਿਆਪਕ ਮੌਜੂਦ ਸਨ।