Home Political ਜਦੋਂ ਕੰਮ ਬੋਲਦਾ ਤਾਂ ਇਸ਼ਤਿਹਾਰਬਾਜੀ ਰਾਹੀਂ ਬੋਲਣ ਦੀ ਕੀ ਲੋੜ : ਖੰਨਾ

ਜਦੋਂ ਕੰਮ ਬੋਲਦਾ ਤਾਂ ਇਸ਼ਤਿਹਾਰਬਾਜੀ ਰਾਹੀਂ ਬੋਲਣ ਦੀ ਕੀ ਲੋੜ : ਖੰਨਾ

53
0

ਜਗਰਾਉਂ, 16 ਅਕਤੂਬਰ ( ਬੌਬੀ ਸਹਿਜਲ, ਧਰਮਿੰਦਰ)-ਪੰਜਾਬ ਦੀ ਭਗਵੰਤ ਮਾਨ ਸਰਕਾਰ ਕੰਮ ਬੋਲਦਾ ਹੈ ਅਤੇ 7 ਮਹੀਨੇ ਬਨਾਮ 70 ਸਾਲ ਦੇ ਸਿਰਲੇਖ ਹੇਠ ਲੱਖਾਂ ਰੁਪਏ ਸਰਕਾਰੀ ਖਜਾਨੇ ਚੋਂ  ਇਸ਼ਤਿਹਾਰਬਾਜੀ ਤੇ ਖਰਚ ਕੇ ਕੀ ਸਾਬਤ ਕਰਨਾ ਚਾਹੁੰਦੀ ਹੈ?ਇਸ ਬਾਰੇ ਅਪਣੀ ਜਥੇਬੰਦੀ ਦਾ ਪ੍ਰਤੀਕਰਮ ਪ੍ਰੈਸ ਨਾਲ ਸਾਂਝਾ ਕਰਦਿਆਂ ਇਨਕਲਾਬੀ ਕੇਂਦਰ ਪੰਜਾਬ ਦੇ ਜਨਰਲ ਸਕੱਤਰ ਕੰਵਲਜੀਤ ਖੰਨਾ ਨੇ ਕਿਹਾ ਕਿ ਸਰਕਾਰੀ ਖਜਾਨੇ ਨੂੰ ਸੰਨ੍ਹ ਲਾ ਕੇ ਅਪਣੇ ਮੁੰਹ ਮੀਆਂ ਮਿੱਠੂ ਬਨਣ ਦਾ ਇਹ ਅਮਲ ਦਰਸਾਉਂਦਾ ਹੈ ਕਿ ਅਸਲ ਚ ਲੋਕਾਂ ਦੇ ਬੁਨਿਆਦੀ ਮਸਲਿਆਂ ਦੇ ਹੱਲ ਲਈ ਇਸ ਸਰਕਾਰ ਕੋਲ ਵੀ ਅਕਾਲੀਆਂ ਕਾਂਗਰਸੀਆਂ ਵਾਂਗ ਕੋਈ ਯੋਜਨਾਬੰਦੀ ਜਾਂ ਰੋਡਮੈਪ ਨਹੀਂ ਹੈ।ਉਨਾਂ ਭਗਵੰਤ ਮਾਨ ਸਰਕਾਰ ਨੂੰ ਖੁਲਾ ਚੈਲੰਜ ਕਰਦਿਆਂ ਕਿਹਾ ਕਿ ਉਹ ਸੂਬੇ ਚ ਗਰੀਬੀ, ਬੇਰੁਜ਼ਗਾਰੀ, ਮਹਿੰਗਾਈ , ਭਰਿਸ਼ਟਾਚਾਰ, ਨਸ਼ਿਆਂ , ਮਾਇਨਿੰਗ ਮਾਫੀਆ ਆਦਿ ਅਤਿਅੰਤ ਭਖਦੇ ਮਸਲਿਆਂ ਦੇ ਹਲ ਲਈ ਅਪਣਾ ਪਾਰਟੀ ਪ੍ਰੋਗਰਾਮ ਨਸ਼ਰ ਕਰੇ। ਖੇਤੀ ਪ੍ਰਧਾਨ ਸੂਬੇ ਚ ਨਵੀਂ ਠੋਸ ਖੇਤੀ ਨੀਤੀ, ਪਾਣੀ ਦੇ ਪੈਣ ਜਾ ਰਹੇ ਕਾਲ ਨੂੰ ਰੋਕਣ ਲਈ ਕਿਸਾਨ ਜਥੇਬੰਦੀਆਂ ਵਲੋਂ ਮੰਗੀ ਜਾ ਰਹੀ ਠੋਸ ਜਲ ਨੀਤੀ, ਕਿਸਾਨਾਂ ਮਜਦੂਰਾਂ ਦੀ ਕਰਜਾ ਮੁਕਤੀ ਨੀਤੀ, ਆਮ ਵਰਤੋਂ ਦੀਆਂ ,ਰਸੋਈ ਦੀਆਂ ਵਸਤਾਂ ਦੀ ਬੇਲਗਾਮ ਵਧ ਰਹੀ ਮਹਿੰਗਾਈ ਨੂੰ ਰੋਕਣ ਲਈ ਠੋਸ ਰੋਡ ਮੈਪ, ਬੇਰੁਜ਼ਗਾਰੀ ਦੇ ਖਾਤਮੇ ਲਈ ਅਤੇ ਜਵਾਨੀ ਦਾ ਪ੍ਰਵਾਸ ਰੋਕਣ ਲਈ ਕੋਈ ਯੋਜਨਾਬੰਦੀ, ਪੰਜਾਬ ਦੇ ਵਿਹੜਿਆਂ ਚ ਵਸਦੇ ਕੁਲ ਵਸੋਂ ਦਾ ਤੀਹ ਪ੍ਰਤੀਸ਼ਤ ਬਣਦੇ ਪੇੰਡੂ ਮਜਦੂਰਾਂ ਦੇ ਠੰਡੇ ਪੈ ਰਹੇ ਚੁਲਿੱਆਂ ਲਈ ਕੋਈ ਠੋਸ ਉਪਾਅ, ਭਰਿਸ਼ਟਾਚਾਰ ਦੇ ਖਾਤਮੇ ਲਈ ਕੋਈ ਠੋਸ ਪੇਸ਼ਬੰਦੀ ਆਦਿ ਦਰਜਨਾਂ ਗੰਭੀਰ ਮਸਲੇ ਹਨ ,ਜਿਨਾਂ ਦਾ ਇਸ ਮਾਨ ਹਕੂਮਤ ਕੋਲ ਵੀ ਕੋਈ ਰਸਤਾ ਨਹੀਂ ਹੈ। ਲੁਕ ਥੁੱਕ ਨਾਲ ਪੰਜ ਸਾਲ ਤਾਂ ਲੰਘ ਜਾਣਗੇ ਪਰ ਪੰਜਾਬੀਆਂ ਦੇ ਜੀਵਨ ਚ ਕੋਈ ਸਿਫਤੀ ਤਬਦੀਲੀ ਆਵੇਗੀ ਇਹ ਅਸੰਭਵ ਹੈ ਕਿਓਂਕਿ   ਕੌਮਾਂਤਰੀ ਮੁਦਰਾ ਕੋਸ਼ ਨਾਂ ਦੀ ਵਿਸ਼ਵ ਸੰਸਥਾ ਨੇ ਐਲਾਨ ਦਿੱਤਾ ਹੈ ਕਿ 2023 ਦੀ ਘੋਰ ਆਰਥਿਕ ਮੰਦੀ ਨੇ ਹੇਠਲੇ ਤਬਕਿਆਂ ਦਾ ਕਚੂਮਰ ਕਢ ਦੇਣਾ ਹੈ,ਰੁਜ਼ਗਾਰ ਥੋਕ ਚ ਖਤਮ ਹੋਣੇ ਹਨ, ਸਨਅਤਾਂ ਬੰਦ ਹੋਣੀਆਂ ਹਨ, ਫਸਲਾਂ ਤੇ ਐਮ ਐਸ ਪੀ ਨਾ ਮਿਲਣ ਕਾਰਨ ਖੇਤੀ ਚੋਂ ਵਡੀ ਗਿਣਤੀ ਕਿਸਾਨੀ ਬਾਹਰ ਹੋਵੇਗੀ।  ਉਨਾਂ ਕਿਹਾ ਕਿ ਕੌਮਾਂਤਰੀ ਮੰਡੀ ਚ ਰੁਪਏ ਦੀ ਕੀਮਤ ਡਾਲਰ ਦੇ ਮੁਕਾਬਲੇ ਮਿੱਟੀ ਹੋ ਚੁੱਕੀ ਹੈ, ਭਾਰਤ ਜਿਸ ਚ ਪੰਜਾਬ ਵੀ ਆਉਂਦਾ ਹੈ ਗਰੀਬੀ ਇੰਡੇਕਸ ਚ ਨੇਪਾਲ, ਬੰਗਲਾਦੇਸ਼, ਪਾਕਿਸਤਾਨ ਤੋਂ ਵੀ ਹੇਠਾਂ 107 ਵੇਂ ਨੰਬਰ ਤੇ ਚਲਾ ਗਿਆ ਹੈ। ਉਨਾਂ ਕਿਹਾ ਕਿ ਹੁਣ ਬਹੁਤੇ ਘਰ 1100 ਰੁਪਏ  ਦਾ ਰਸੋਈ ਗੈਸ ਸਿਲੰਡਰ ਖਰੀਦਣ , ਸੋ ਰੁਪਏ ਟੱਪ ਚੁੱਕੀ ਸਬਜੀ ਖਰੀਦਣ ਤੋ ਆਹਰੀ ਪੰਜਾਬ ਚ ਵੀ ਦੋ ਡੰਗ ਦੀ ਰੁਖੀ ਮਿੱਸੀ ਨਾਲ ਗੁਜਾਰਾ ਕਰ ਰਹੇ ਹਨ।ਉਨਾਂ ਮਾਨ ਹਕੂਮਤ ਨੂੰ ਇਨਾਂ ਗੰਭੀਰ ਮੁਦਿਆਂ ਤੇ ਅਪਣਾ ਵਿਜਨ ਜੇ ਕੋਈ ਹੈ ਤਾਂ ਲੈ ਕੇ ਮੈਦਾਨ ਚ ਆਉਣ ਦਾ ਸੱਦਾ ਦਿੱਤਾ ।ਉਨਾ ਕਿਹਾ ਕਿ ਫੋਕੇ ਦਮਗਜੇ ਬਹੁਤੇ ਚਿਰ ਆਸਰਾ ਨਹੀਂ ਦਿਆ ਕਰਦੇ। ਜੇ ਕੰਮ ਬੋਲਦਾ ਤਾਂ ਫਿਰ ਮਾਨ ਸਾਹਿਬ ਤੁਹਾਨੂੰ ਬੋਲਣ ਦੀ ਲੋੜ ਨਹੀਂ। ਲੋਕ ਹੁਣ ਅਪਣੀ ਹਬੀ ਨਬੀ ਜਾਣਦੇ ਹਨ ਇਸੇ ਲਈ ਅਜ ਹਰ ਤਬਕਾ ਸੰਘਰਸ਼ ਦੇ ਰਾਹ ਤੇ ਹੈ ਤੇ ਤੁਸੀਂ ਜਾ ਤਾਂ ਲਾਰੇ ਲਾ ਰਹੇ ਹੋ ਜਾਂ ਪਰਚੇ ਦਰਜ ਕਰ ਰਹੇ ਹੋ ਤੇ ਜਾਂ ਫਿਰ ਤੁਹਾਡੇ ਮੰਤਰੀ ਹੁਣ ਅਕਾਲੀਆਂ ਵਾਂਗ ਧਮਕੀਆਂ ਤੇ ਉਤਰ ਆਏ ਹਨ। ਉਨਾਂ ਮਾਨ ਸਰਕਾਰ ਨੂੰ ਸਵਾਲ ਕੀਤਾ ਕਿ ਬੀਤੇ ਦਿਨੀਂ ਇਕ ਵਿਧਾਇਕ ਦੇ ਵਿਆਹ ਤੇ ਪੂਰਾ ਉਪਰੋਂ ਹੇਠਾਂ ਤਕ ਲਾਮ ਲਸ਼ਕਰ ਇਕੱਠਾ ਕਰਕੇ ਜਿਸ ਵੀ ਆਈ ਪੀ ਕਲਚਰ ਦਾ ਮੁਜਾਹਰਾ ਕੀਤਾ ਹੈ ਉਹ ਥੋਡੇ ਕਿਹੜੇ ਮੈਨੀ ਫੈਸਟੋ ਦਾ ਇਜਹਾਰ ਹੈ।

LEAVE A REPLY

Please enter your comment!
Please enter your name here