Home ਪਰਸਾਸ਼ਨ ਜ਼ਿਲ੍ਹਾ ਪ੍ਰਸ਼ਾਸ਼ਨ ਨੇ ਦੀਵਾਲੀ ਦੇ ਤਿਉਹਾਰ ਮੌਕੇ ਪਟਾਕੇ ਵੇਚਣ ਲਈ ਸਥਾਨ ਤੈਅ...

ਜ਼ਿਲ੍ਹਾ ਪ੍ਰਸ਼ਾਸ਼ਨ ਨੇ ਦੀਵਾਲੀ ਦੇ ਤਿਉਹਾਰ ਮੌਕੇ ਪਟਾਕੇ ਵੇਚਣ ਲਈ ਸਥਾਨ ਤੈਅ ਕੀਤੇ

63
0

ਜ਼ਿਲ੍ਹਾ ਮੈਜਿਸਟਰੇਟ ਦੀ ਬਿਨਾਂ ਪੂਰਵ ਪ੍ਰਵਾਨਗੀ ਤੇ ਲਾਇਸੈਂਸ ਤੋਂ ਪਟਾਕੇ ਵੇਚਣ ਤੇ ਸਟੋਰ ਕਰਨ ‘ਤੇ ਹੋਵੇਗੀ ਪਾਬੰਦੀ

ਫਤਹਿਗੜ੍ਹ ਸਾਹਿਬ  15 ਅਕਤੂਬਰ  ( ਬੌਬੀ ਸਹਿਜਲ, ਧਰਮਿੰਦਰ) –

ਜ਼ਿਲ੍ਹਾ ਮੈਜਿਸਟਰੇਟ ਸ੍ਰੀਮਤੀ ਪਰਨੀਤ ਸ਼ੇਰਗਿੱਲ ਨੇ ਫੌਜਦਾਰੀ ਜਾਬਤਾ ਸੰਘਤਾ 1973(2 ਆਫ 1974) ਦੀ ਧਾਰਾ 144 ਅਧੀਨ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਮਾਨਯੋਗ ਅਦਾਲਤ ਵੱਲੋਂ ਜਾਰੀ ਦਿਸ਼ਾ ਨਿਰਦੇਸ਼ ਅਤੇ ਪੰਜਾਬ ਸਰਕਾਰ ਦੇ ਉਦਯੋਗ ਅਤੇ ਕਮਰਸ ਵਿਭਾਗ  ਵੱਲੋਂ ਜਾਰੀ ਹਦਾਇਤਾਂ ਅਨੁਸਾਰ  ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਦੀ ਹਦੂਦ ਅੰਦਰ ਦੀਵਾਲੀ, ਗੁਰਪੂਰਬ,ਕ੍ਰਿਸਮਿਸ ਅਤੇ ਨਵੇਂ ਸਾਲ ਵਾਲੇ ਦਿਨ ਪਟਾਖਿਆ ਨੂੰ ਵੇਚਣ, ਸਟੋਰਪਟਾਖੇ ਚਲਾਉਣ ਦੇ ਸਮੇਂ ਸਬੰਧੀ ਦਿਸ਼ਾ ਨਿਰਦੇਸ਼ ਜਾਰੀ ਕੀਤੇ ਹਨ।

ਜਿਲ੍ਹਾ ਮੈਜਿਸਟਰੇਟ ਨੇ ਦੱਸਿਆ ਕਿ ਪੂਰਵ-ਪ੍ਰਵਾਨਗੀ/ਲਾਇਸੰਸ ਲਏ ਤੋਂ ਬਿਨ੍ਹਾਂ ਪਟਾਖਿਆ ਨੂੰ ਵੇਚਣ, ਸਟੋਰ ਕਰਨ ਤੇ ਪੂਰਨ ਪਾਬੰਦੀ ਹੋਵੇਗੀ।  ਉਨ੍ਹਾਂ ਦੱਸਿਆ ਕਿ  ਪ੍ਰਸ਼ਾਸ਼ਨ ਵੱਲੋਂ ਸਬ ਡਵੀਜ਼ਨਾਂ ਮੁਤਾਬਿਕ ਨਿਰਧਾਰਿਤ ਕੀਤੇ ਗਏ ਸਥਾਨਾਂ ਤੋਂ ਇਲਾਵਾ ਹੋਰ ਕਿਸੇ ਵੀ ਜਗ੍ਹਾਂ ਤੇ ਪਟਾਖਿਆਂ ਦੀ ਵਿਕਰੀ ਨਹੀਂ ਕੀਤੀ ਜਾਵੇਗੀ । ਸਬ ਡਵੀਜਨ ਫ਼ਤਹਿਗੜ੍ਹ ਸਾਹਿਬ ਵਿੱਤ ਪ੍ਰਸ਼ਾਸ਼ਨ ਵੱਲੋਂ ਪਟਾਖਿਆਂ ਦੀ ਵਿਕਰੀ ਲਈ  ਦੁਸ਼ਹਿਰਾ ਗਰਾਊਂਡ,ਸਰਹਿੰਦ ਸ਼ਹਿਰ, ਖੇਡ ਗਰਾਊਂਡ,ਪਿੰਡ ਚਨਾਰਥਲ ਕਲਾਂ, ਖੇਡ ਗਰਾਊਂਡ, ਪਿੰਡ ਮੂਲੇਪੁਰ, ਖੇਡ ਗਰਾਊਂਡ,ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਪਿੰਡ ਬਡਾਲੀ ਆਲਾ ਸਿੰਘ,ਵਿਖੇ ਜਗ੍ਹਾ ਨਿਰਧਾਰਿਤ ਕੀਤੀ ਗਈ ਹੈ।

ਇਸੇ ਤਰ੍ਹਾਂ  ਸਬ ਡਵੀਜ਼ਨ ਅਮਲੋਹ ਵਿਖੇ  ਆਊਟ ਡੋਰ ਸਟੇਡੀਅਮ(ਦੁਸਹਿਰਾ ਗਰਾਊਂਡ) ਮੰਡੀ ਗੋਬਿੰਦਗੜ੍ਹ, ਮਾਘੀ ਕਾਲਜ, ਅਮਲੋਹ ਦੇ ਸਾਹਮਣੇ ਵਾਲੀ ਖਾਲੀ ਜਗ੍ਹਾ ਨਿਰਧਾਰਿਤ ਕੀਤੀ ਗਈ ਹੈ।  ਸਬ ਡਵੀਜ਼ਨ,ਬਸੀ ਪਠਾਣਾ ਵਿਖੇ   ਨਾਮਦੇਵ ਮੰਦਿਰ ਦੁਸਹਿਰਾ ਗਰਾਊਂਡ, ਬਸੀ ਪਠਾਣਾਂ, ਸੈਂਪਲਾ ਰੋਡ ਚੁੰਨੀ ਕਲਾਂ,ਵਿਖੇ ਪਟਾਖਿਆ ਦੀ ਵਿਕਰੀ ਕੀਤੀ ਜਾ ਸਕੇਗੀ।   ਉਨ੍ਹਾਂ ਹੋਰ ਦੱਸਿਆ ਕਿ  ਸਬ ਡਵੀਜਨ ਖਮਾਣੋਂ ਵਿਖੇ  ਦੁਸਹਿਰਾ ਗਰਾਊਂਡ, ਸੰਘੋਲ, ਦੁਸਹਿਰਾ ਗਰਾਊਂਡ, ਖਮਾਣੋਂ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਪਿੰਡ ਖੇੜੀ ਨੌਧ ਸਿੰਘ,, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਪਿੰਡ ਭੜੀ ਵਿਖੇ ਪਟਾਖਿਆਂ ਦੀ ਵਿਕਰ ਕੀਤੀ ਜਾ ਸਕੇਗੀ।  

ਜ਼ਿਲ੍ਹਾ ਮੈਜਿਸਟਰੇਟ ਨੇ ਦੱਸਿਆ ਕਿ ਦੀਵਾਲੀ ਵਾਲੇ ਦਿਨ ਰਾਤ 08.00 ਵਜੇ ਤੋਂ ਰਾਤ 10.00 ਵਜੇ ਤੱਕ ਹੋਵੇਗਾ, ਗੁਰਪੂਰਬ ਵਾਲੇ ਦਿਨ ਪਟਾਕੇ ਚਲਾਉਣ ਦਾ ਸਮਾਂ ਸਵੇਰੇ 04.00 ਵਜੇ ਤੋਂ ਸਵੇਰੇ 05.00 ਵਜੇ ਤੱਕ(ਇੱਕ ਘੰਟਾ) ਅਤੇ ਰਾਤ 09.00 ਵਜੇ ਤੋਂ ਰਾਤ 10.00 ਵਜੇ ਤੱਕ (ਇੱਕ ਘੰਟਾ) ਹੋਵੇਗਾ। ਦਿਵਾਲੀ  ਗੁਰਪੁਰਬ, ਕ੍ਰਿਸਮਿਸ ਅਤੇ ਨਵੇਂ ਸਾਲ ਮੌਕੇ ਕੇਵਲ ਗਰੀਨ ਕਰੈਕਰਜ਼ ਚਲਾਉਣ ਦੀ ਹੀ ਇਜਾਜਤ ਹੋਵੋਗੀ।  ਜ਼ਿਲ੍ਹੇ ਵਿੱਚ ਇਹ ਹੁਕਮ 13 ਦਸੰਬਰ, 2022 ਤੱਕ ਲਾਗੂ ਰਹਿਣਗੇ।

LEAVE A REPLY

Please enter your comment!
Please enter your name here