ਫਤਹਿਗੜ੍ਹ ਸਾਹਿਬ, 15 ਅਕਤੂਬਰ ( ਮਿਅੰਕ ਜੈਨ, ਮੋਹਿਤ ਜੈਨ) –
ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਕਿਸਾਨਾਂ ਨੂੰ ਕਣਕ ਦੀਆਂ ਸ਼ਿਫਾਰਿਸ ਕੀਤੀਆ ਕਿਸਮਾਂ ਦੇ ਤਸਦੀਕੁਦਾ ਬੀਜਾਂ ਤੇ ਸਬਸਿਡੀ ਉਪਲੱਬਧ ਕਰਵਾਈ ਜਾ ਰਹੀ ਹੈ। ਸਬਸਿਡੀ ਤੇ ਬੀਜ ਪ੍ਰਾਪਤ ਕਰਨ ਲਈ ਕਿਸਾਨ 26 ਅਕਤੂਬਰ ਤੱਕ ਆਪਣੇ ਫਾਰਮ ਭਰ ਕੇ ਦੇ ਸਕਦੇ ਹਨ। ਇਸ ਗੱਲ ਦੀ ਜਾਣਕਾਰੀ ਮੁੱਖ ਖੇਤੀਬਾੜ੍ਹੀ ਅਫਸਰ ਸ੍ਰੀ ਕੁਲਵਿੰਦਰ ਸਿੰਘ ਨੇ ਦਿੰਦਿਂਆਂ ਦੱਸਿਆ ਕਿ ਕਿਸਾਨ ਇਹ ਸਬਸਿਡੀ ਲੈਣ ਲਈ ਲਈ ਫਾਰਮ ਵਿਭਾਗ ਦੀ ਵੈਬਸਾਈਟ https://agri.punjab.gov.in/ ਤੋ ਡਾਊਨਲੋਡ ਕਰ ਸਕਦੇ ਹਨ, ਇਹ ਫਾਰਮ 26 ਅਕਤੂਬਰ ਤੱਕ ਭਰ ਕੇ ਫੋਕਲ ਪੁਆਇੰਟ ਜਾ ਬਲਾਕ ਪੱਧਰ ਦੇ ਦਫਤਰਾਂ ਵਿੱਚ ਜਮ੍ਹਾ ਕਰਵਾ ਸਕਦੇ ਹਨ। ਯੋਗ ਪਾਈਆ ਗਈਆ ਅਰਜੀਆ ਵਾਲੇ ਕਿਸਾਨਾਂ ਨੂੰ ਵਿਭਾਗ ਵੱਲੋ ਪਰਮਿੱਟ ਜਾਰੀ ਕੀਤਾ ਜਾਵੇਗਾਂ।
ਮੁੱਖ ਖੇਤੀਬਾੜ੍ਹੀ ਅਫਸਰ ਨੇ ਦੱਸਿਆ ਕਿ ਇਨ੍ਹਾਂ ਪਰਮਿੱਟਾਂ ਦੇ ਆਧਾਰ ਤੇ ਕਿਸਾਨ ਸਰਕਾਰੀ ਅਤੇ ਅਰਧ ਸਰਕਾਰੀ ਏਜੰਸੀਆ ਜਾ ਉਹਨਾਂ ਵੱਲੋ ਅਧਿਕਾਰਤ ਡੀਲਰਾਂ ਤੋਂ ਬੀਜ ਦੀ ਕੀਮਤ ਦਾ 50 ਫੀਸਦੀ ਜਾ ਵੱਧ ਤੋ ਵੱਧ 1000/- ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਸਬਸਿਡੀ ਦੀ ਰਕਮ ਘਟਾ ਕੇ ਵੱਧ ਤੋਂ ਵੱਧ 5 ਏਕੜ ਦੇ ਬੀਜ ਲਈ ਸਬਸਿਡੀ ਪ੍ਰਾਪਤ ਕਰ ਸਕਣਗੇ।ਕਿਸਾਨ ਕੇਵਲ ਪੀ.ਏ.ਯੂ ਵੱਲੋ ਸਿਫਾਰਿਸ ਕੀਤੀਆ ਕਿਸਮਾਂ ਅਤੇ ਭਾਰਤ ਸਰਕਾਰ ਵੱਲੋ ਪੰਜਾਬ ਰਾਜ ਲਈ ਨੋਟੀਫਾਈਡ ਕੀਤੀਆ ਕਿਸਮਾਂ ਜਿਵੇ ਕਿ ਐਚ.ਡੀ 3086, ਉਨੱਤ ਪੀ.ਬੀ ਡਬਲਯੂ 343, ਉਨੱਤ ਪੀ.ਬੀ ਡਬਲਯੂ 550,ਪੀ.ਬੀ. ਡਬਲਯੂ 1 ਜਿੰਕ,ਪੀ.ਬੀ ਡਬਲਯੂ 725, ਪੀ.ਬੀ ਡਬਲਯੂ 677, ਡਬਲਯੂ ਐਚ.1105, ਪੀ.ਬੀ ਡਬਲਯੂ 766, ਐਚ.ਡੀ 3226, ਡੀ.ਬੀ ਡਬਲਯੂ 187 ਡੀ.ਬੀ ਡਬਲਯੂ 222, ਡੀ.ਬੀ ਡਬਲਯੂ 303 ਅਤੇ ਪਿਛੇਤੀ ਬਿਜਾਈ ਲਈ ਪੀ.ਬੀ.ਡਬਲਯੂ 752, ਪੀ.ਬੀ ਡਬਲਯੂ 757, ਪੀ.ਬੀ ਡਬਲਯੂ 771 ਅਤੇ ਬਰਾਨੀ ਹਾਲਤਾਂ ਲਈ ਪੀ.ਬੀ ਡਬਲਯੂ 660 ਦੇ ਤਸਦੀਕਸੁਦਾ ਬੀਜ ਤੇ ਹੀ ਸਬਸਿਡੀ ਪ੍ਰਾਪਤ ਕਰ ਸਕਣਗੇ।
ਉਨ੍ਹਾਂ ਦੱਸਿਆ ਕਿ ਕਣਕ ਦੇ ਤਸਦੀਕਸੁਦਾ ਬੀਜ ਸਬਸਿਡੀ ਦੀ ਰਕਮ ਘਟਾ ਕੇ ਕੇਵਲ ਪੰਜਾਬ ਰਾਜ ਬੀਜ ਪ੍ਰਮਾਣ ਸੰਸਥਾ ਵੱਲੋ ਰਜਿਸਟਰਡ ਕੀਤੇ ਸਰਕਾਰੀ/ਅਰਧ ਸਰਕਾਰੀ ਸੰਸਥਾਵਾ/ਸਹਿਕਾਰੀ ਅਦਾਰੇ ਜਿਵੇ ਕਿ ਪਨਸੀਡ ਤੋ ਇਲਾਵਾ ਐਨ ਐਸ ਸੀ, ਪੇ ਏ ਯੂ, ਪੰਜਾਬ ਐਗਰੋ, ਆਈ ਐਫ ਐਫ ਡੀ ਸੀ, ਆਈ ਐਫ ਐਫ ਸੀ ਓ, ਐਨ ਐਫ ਐਲ, ਐਨ ਏ ਐਫ ਈ ਡੀ, ਐਚ ਆਈ ਐਲ ਦੇ ਸੇਲ ਸੈਂਟਰਾਂ ਜਾ ਉਹਨਾਂ ਦੇ ਅਧਿਕਾਰਿਤ ਡੀਲਰਾਂ ਪਾਸੋਂ ਹੀ ਪ੍ਰਾਪਤ ਕੀਤੇ ਜਾ ਸਕਣਗੇ।