ਜਗਰਾਉਂ, 16 ਅਕਤੂਬਰ ( ਵਿਕਾਸ ਮਠਾੜੂ)-ਜੀ.ਐਚ. ਜੀ. ਅਕੈਡਮੀ, ਜਗਰਾਓਂ ਵਿਖੇ ਸਟੋਰੀ ਟੈਲਿੰਗ ਐਕਟੀਵਿਟੀ ਕਰਵਾਈ ਗਈ।ਜਿਸ ਵਿਚ ਦੂਸਰੀ ਅਤੇ ਤੀਸਰੀ ਜਮਾਤ ਦੇ ਵਿਦਿਆਰਥੀਆਂ ਨੇ ਭਾਗ ਲਿਆ।ਵਿਦਿਆਰਥੀਆਂ ਨੇ ਬਹੁਤ ਹੀ ਸੋਹਣੇ ਅੰਦਾਜ਼ ਵਿਚ ਹੱਥ ਦੀਆਂ ਪੰਜਾਂ ਉਂਗਲਾਂ ਦੀ ਮਹੱਤਤਾ ਨੂੰ ਦਰਸਾਉਂਦੇ ਹੋਏ ਦੱਸਿਆ ਕਿ ‘ ਏਕੇ ਵਿੱਚ ਹੀ ਬਰਕਤ ਹੈ’।ਉਨ੍ਹਾਂ ਨੇ ਦੱਸਿਆ ਕਿ ਹਰ ਇਨਸਾਨ ਵਿਚ ਆਪੋ ਆਪਣੀ ਯੋਗਤਾ ਹੁੰਦੀ ਹੈ।ਜੇਕਰ ਕਿਸੇ ਵੀ ਕੰਮ ਨੂੰ ਰਲ ਮਿਲ ਕੇ ਕੀਤਾ ਜਾਵੇ ਤਾਂ ਉਸ ਵਿੱਚ ਜ਼ਰੂਰ ਸਫ਼ਲਤਾ ਹਾਸਲ ਹੁੰਦੀ ਹੈ ।ਅਖੀਰ ਵਿੱਚ ਜੀ.ਐਚ.ਜੀ.ਅਕੈਡਮੀ ਦੇ ਪ੍ਰਿੰਸੀਪਲ ਸ੍ਰੀਮਤੀ ਰਮਨਜੋਤ ਕੌਰ ਗਰੇਵਾਲ ਨੇ ਇਸ ਕਹਾਣੀ ਤੋਂ ਸਿੱਖਿਆ ਲੈਣ ਲਈ ਪ੍ਰੇਰਿਤ ਕੀਤਾ ।
