Home Health ਜਾਗਰੂਕਤਾ ਹੀ ਥੈਲਾਸੀਮੀਆ ਦਾ ਬਚਾਅ ਹੈ – ਸਿਵਲ ਸਰਜਨ

ਜਾਗਰੂਕਤਾ ਹੀ ਥੈਲਾਸੀਮੀਆ ਦਾ ਬਚਾਅ ਹੈ – ਸਿਵਲ ਸਰਜਨ

41
0


“ਮਾਸ ਮੀਡੀਆ ਵਿੰਗ ਵਲੋਂ ਜਾਗਰੂਕਤਾ ਪੋਸਟਰ ਕੀਤਾ ਗਿਆ ਜਾਰੀ”
ਫਾਜ਼ਿਲਕਾ 8 ਮਈ (ਭਗਵਾਨ ਭੰਗੂ-ਲਿਕੇਸ਼ ਸ਼ਰਮਾ) : ਥੈਲਾਸੇਮੀਆ ਇਕ ਜਮਾਂਦਰੂ ਬਿਮਾਰੀ ਹੈ।ਜਿਸ ਤੋਂ ਬਚਾਅ ਸਿਰਫ ਜਾਗਰੂਕਤਾ ਰਾਹੀਂ ਹੀ ਬਚਿਆ ਜਾ ਸਕਦਾ ਹੈ।ਥੈਲਾਸੇਮੀਆ ਸਬੰਧੀ ਲੋਕਾਂ ਵਿਚ ਬਹੁਤ ਘੱਟ ਜਾਗਰੂਕਤਾ ਹੈ ਜਿਸ ਕਾਰਨ ਜਾਣੇ ਅਣਜਾਣੇ ਵਿਚ ਕਈ ਜਾਨਾਂ ਇਸ ਬਿਮਾਰੀ ਦਾ ਸ਼ਿਕਾਰ ਹੋ ਜਾਂਦੀਆਂ ਹਨ।ਇਹ ਗੱਲ ਦਾ ਪ੍ਰਗਟਾਵਾ ਸਿਵਲ ਸਰਜਨ ਫਾਜ਼ਿਲਕਾ ਡਾਕਟਰ ਸਤੀਸ਼ ਗੋਇਲ ਨੇ ਇਸ ਸੰਬਧੀ ਜਾਗਰੂਕਤਾ ਪੋਸਟਰ ਜਾਰੀ ਕੀਤਾ।ਸਿਵਲ ਸਰਜਨ ਡਾ. ਸਤੀਸ਼ ਗੋਇਲ ਨੇ ਦੱਸਿਆ ਕਿ ਮੌਜੂਦਾ ਸਮੇ ਵਿਚ ਲੋੜ ਹੈ ਇਸ ਬਿਮਾਰੀ ਸਬੰਧੀ ਲੋਕਾਂ ਨੂੰ ਵੱਧ ਤੋਂ ਵੱਧ ਜਾਗਰੂਕ ਕੀਤਾ ਜਾਵੇ ਤਾਂ ਜੋ ਇਸ ਭਿਆਨਕ ਬਿਮਾਰੀ ਤੋਂ ਨਵ ਜਨਮੇ ਬੱਚੇ ਨੂੰ ਬਚਾਇਆ ਜਾ ਸਕੇ। ਇਸ ਬਿਮਾਰੀ ਨਾਲ ਨਵ ਜਨਮੇ ਬੱਚੇ ਵਿਚ ਖੂਨ ਬਣਨ ਦੀ ਪ੍ਰਕਿਰਿਆ ਬਹੁਤ ਘੱਟ ਹੁੰਦੀ ਹੈ ਜਿਸ ਕਾਰਨ ਬੱਚੇ ਨੂੰ ਹਰ 10 ਜਾਂ 15 ਦਿਨਾਂ ਬਾਅਦ ਖੂਨ ਚੜਾਉਣ ਦੀ ਲੋੜ ਪੈਂਦੀ ਹੈ। ਹਰ ਦਸ ਜਾਂ ਪੰਦਰਾਂ ਦਿਨਾਂ ਬਾਅਦ ਹਸਪਤਾਲ ਜਾਣਾ, ਖੁਨ ਚੜਾਉਣਾ ਕਿਸੇ ਵੀ ਬੱਚੇ,ਉਸਦੇ ਮਾਤਾ ਪਿਤਾ ਤੇ ਸਮੂਹ ਪਰਿਵਾਰ ਲਈ ਇਕ ਦੁਖਦਾਈ ਸੰਤਾਪ ਹੁੰਦਾ ਹੈ ।ਇਕ ਮਾਮੂਲੀ ਜਿਹੀ ਜਾਣਕਾਰੀ ਤੇ ਜਾਗਰੂਕਤਾ ਰਾਹੀ ਇਸ ਬਿਮਾਰੀ ਤੋਂ ਬਚਿਆ ਜਾ ਸਕਦਾ ਹੈ। ਨੌਜਵਾਨ ਵਰਗ ਨੂੰ ਇਸ ਬਿਮਾਰੀ ਸਬੰਧੀ ਜਾਗਰੂਕ ਹੋਣ ਦੀ ਪ੍ਰਮੁੱਖ ਲੋੜ ਹੈ ਕਿਉਂਕਿ ਜੇਕਰ ਅਸੀਂ ਵਿਆਹ ਤੋਂ ਪਹਿਲਾਂ ਜਨਮ ਕੁੰਡਲੀਆਂ ਮਿਲਾਉਣ ਦੀ ਥਾਂ ਆਪਣੀਆਂ ਖੂਨ ਦੀਆ ਰਿਪੋਰਟਾਂ ਨੂੰ ਮਿਲਾਈਏ ਤਾਂ ਮੇਜਰ ਥੈਲਾਸੀਮੀਕ ਜਿਹੀ ਭਿਆਨਕ ਬਿਮਾਰੀ ਤੋਂ ਬਚਿਆ ਜਾ ਸਕਦਾ ਹੈ। ਉਹਨਾ ਦੱਸਿਆ ਕਿ ਥੈਲਾਸੀਮੀਕ ਮਾਇਨਰ ਕੋਈ ਵੀ ਹੋ ਸਕਦਾ ਹੈ। ਜਦੋਂ ਦੋ ਥੈਲੇਸੀਮੀਕ ਮਾਇਨਰ ਦਾ ਵਿਆਹ ਹੁੰਦਾ ਹੈ ਤਾਂ ਉਹਨਾਂ ਦਾ ਪੈਦਾ ਹੋਣ ਵਾਲਾ ਬੱਚਾ ਥੈਲੇਸੀਮੀਕ ਮੇਜਰ ਹੋਵੇਗਾ। ਇਸ ਲਈ ਸੁਚੇਤ ਰਹਿਣਾ ਬਹੁਤ ਜਰੂਰੀ ਹੈ।ਅੱਜ ਦੇ ਸਮਾਜ ਵਿਚ ਇਸ ਬਿਮਾਰੀ ਸਬੰਧੀ ਜਾਗਰੂਕਤਾ ਬਹੁਤ ਹੀ ਕਮੀ ਹੈ। ਥੈਲਾਸੀਮੀਕ ਮੇਜਰ ਦਾ ਇੱਕੋ ਇਕ ਇਲਾਜ ਹੈ “ ਬੋਨ ਮੈਰੋ ਟਰਾਂਸਪਲਾਂਟੇਸ਼ਨ।ਜਿਸ ਦੀ ਲਾਗਤ ਬਹੁਤ ਜਿਆਦਾ ਹੂੰਦੀ ਹੈ।ਸਭ ਤੋਂ ਜਰੂਰੀ ਤੁਹਾਡਾ ਬੋਨ ਮੈਰੋ ਮਿਲਣਾ ਹੂੰਦਾ ਹੈ।ਜੋ ਕਿ ਆਮ ਤੌਰ ਤੇ ਬਹੁਤ ਘੱਟ ਮਿਲਦਾ ਹੈ। ਥੈਲੇਸੇਮੀਆ ਆਮ ਸ਼ਰੀਰ ਵਿਚ ਘੱਟ ਹੀਮੋਗਲਿਬਨ ਤੇ ਘੱਟ ਲਾਲ ਕੋਸ਼ਿਕਾਵਾਂ ਦੀ ਵਿਸ਼ੇਸ਼ਤਾਵਾਂ ਜੋ ਜਮਾਂਦਰੂ ਰੂਪ ਵਿਚ ਮਿਲਿਆ ਖੂਨ ਦਾ ਵਹਾਅ ਹੈ ਜਿਸ ਨੂੰ ਥੈਲੇਸੇਮਿਆ ਕਿਹਾ ਜਾਂਦਾ ਹੈ।ਇਹ ਬੱਚਿਆ ਨੂੰ ਆਪਣੇ ਮਾਤਾ ਪਿਤਾ ਤੋਂ ਪੀੜੀ ਦਰ ਪੀੜੀ ਚੱਲਣ ਵਾਲਾ ਰੋਗ ਹੈ।ਇਸ ਬਿਮਾਰੀ ਤੋੰ ਪੀੜਤ ਬੱਚਿਆਂ ਵਿਚ ਖੂਨ ਬਣਨ ਦੀ ਕੁਦਰਤੀ ਪ੍ਰਕਿਰਿਆ ਬਹੁਤ ਘੱਟ ਜਾਂਦੀ ਹੈ , ਸਰੀਰ ਵਿਚ ਖੂਨ ਦੀ ਕਮੀ ਕਾਰਨ ਕਮਜੋਰੀ ਤੇ ਹੋਰ ਬਿਮਾਰੀਆ ਲੱਗਣ ਦਾ ਖਤਰਾ ਵੱਧ ਜਾਂਦਾ ਹੈ ਤੇ ਰੋਗੀ ਨੂੰ ਵਾਰ ਵਾਰ ਖੂਨ ਚੜਾਉਣ ਦੀ ਜਰੂਰਤ ਪੈਂਦੀ ਹੈ।ਜੇਕਰ ਪੈਦਾ ਹੋਣ ਵਾਲੇ ਬੱਚਿਆ ਦੇ ਮਾਤਾ ਪਿਤਾ ਦੋਵਾਂ ਵਿਚ ਮਾਇਨਰ ਥੈਲੇਸੇਮੀਆ ਜਿਵਾਣੂ ਹਨ ਤਾਂ ਬੱਚੇ ਵਿਚ ਨੂੰ ਮੇਜਰ ਥੈਲੇਸੇਮੀਆ ਹੋਣ ਦੇ ਮੌਕੇ ਵੱਧ ਜਾਂਦੇ ਹਨ ਜੋ ਕਿ ਬਹੁਤ ਘਾਤਕ ਹੁੰਦੇ ਹਨ ਤੇ ਇਸ ਵਿਚ 25 ਫੀਸਦੀ ਮੇਜਰ ਥੈਲੇਸੇਮੀਆ ਹੋਣ ਦਾ ਖਤਰਾ 50 ਫੀਸਦੀ ਥੈਲੇਸੇਮੀਕ ਵਾਹਕ ਹੋਣ ਦਾ ਖਤਰਾ ਅਤੇ 25 ਫੀਸਦੀ ਆਮ ਵਾਂਗ ਹੋਣ ਦੀ ਉਮੀਦ ਵੀ ਹੁੰਦੀ ਹੈ। ਪਰ ਜੇਕਰ ਮਾਤਾ ਪਿਤਾ ਵਿਚੋਂ ਕਿਸੇ ਇਕ ਵਿਚ ਮਾਇਨਰ ਥੈਲੇਸੇਮੀਆ ਦੇ ਜਿਵਾਣੂ ਹਨ ਤਾਂ 50 ਫੀਸਦੀ ਬੱਚੇ ਦੇ ਥੈਲੇਸੇਮੀਕ ਵਾਹਕ ਤੇ 50 ਫੀਸਦੀ ਕਿਸੇ ਪ੍ਰਕਾਰ ਦਾ ਖਤਰਾ ਨਾ ਹੋਣ ਦੀ ਉਮੀਦ ਵੀ ਹੁੰਦੀ ਹੈ। ਮਨੁੱਖੀ ਖੂਨ ਦੋ ਪ੍ਰਕਾਰ ਦੇ ਪ੍ਰੋਟਿਨ ਨਾਲ ਬਣਦਾ ਹੈ ਐਲਫਾ ਗਲੋਬੀਨ ਤੇ ਬੀਟਾ ਗਲੋਬੀਨ।ਥੈਲੇਸੇਮੀਆ ਇਨ੍ਹਾਂ ਪ੍ਰੋਟਿਨਸ ਵਿਚ ਗਲੋਬੀਨ ਨਿਰਮਾਣ ਦੀ ਪ੍ਰਕਿਰਿਆ ਵਿਚ ਖਰਾਬੀ ਕਾਰਨ ਹੂੰਦਾ ਹੈ। ਜਿਸ ਕਾਰਨ ਲਾਲ ਖੂਨ ਕੋਸ਼ਿਕਾਵਾਂ ਨਸ਼ਟ ਹੋ ਜਾਂਦੀਆ ਹਨ। ਖੂਨ ਦੀ ਬਹੁਤ ਜਿਆਦਾ ਕਮੀ ਕਾਰਨ ਪੀੜਤ ਨੂੰ ਵਾਰ ਵਾਰ ਖੂਨ ਚੜਾਉਣਾ ਪੈਂਦਾ ਹੈ। ਵਾਰ ਵਾਰ ਖੂਨ ਚੜਾਉਣ ਨਾਲ ਰੋਗੀ ਦੇ ਸਰੀਰ ਵਿਚ ਲੋਹ ਤੱਤਾਂ ਦੀ ਬਹੁਤਾਤ ਹੋ ਜਾਂਦੀ ਹੈ ਜੋ ਕਿ ਦਿਲ, ਲੀਵਰ ਤੇ ਫੇਫੜਿਆਂ ਵਿਚ ਪਹੁੰਚ ਕੇ ਬਹੁਤ ਨੁਕਸਾਨ ਕਰਦਾ ਹੈ। ਥੈਲੇਸੇਮੀਆ ਦੋ ਪ੍ਰਕਾਰ ਹੁੰਦੇ ਹੈ ਇਕ ਮੇਜਰ ਥੈਲੇਸੇਮੀਆ ਜਿੰਨਾ ਬੱਚਿਆ ਦੇ ਮਾਤਾ ਪਿਤਾ ਦੋਵਾਂ ਵਿਚ ਥੈਲੇਸੇਮੀਆ ਜੀਵਾਣੂ ਹੁੰਦਾ ਹੈ । ਉਹਨਾਂ ਦੇ ਬੱਚੇ ਮੇਜਰ ਥੈਲੇਸੇਮਿਕ ਹੁੰਦੇ ਹਨ। ਜੋ ਕਿ ਬਹੁਤ ਭਿਆਨਕ ਰੋਗ ਹੈ । ਇਸ ਰੋਗ ਕਾਰਨ ਰੋਗੀ ਵਿਚ ਖੂਨ ਨਹੀਂ ਬਣਦਾ।ਇਸ ਵਿਚ ਹਰ 10 ਜਾਂ 15 ਦਿਨ ਬਾਅਦ ਰੋਗੀ ਨੂੰ ਖੂਨ ਚੜਾਉਣਾ ਪੈਂਦਾ ਹੈ।ਜੋ ਕਿ ਇਕ ਬਹੁਤ ਦਰਦਨਾਕ ਤੇ ਗੰਭੀਰ ਕ੍ਰਿਆ ਹੈ.ਇਸ ਬਿਮਾਰੀ ਦੇ ਲੱਛਣ ਸ਼ੁਰੂਆਤ ਵਿਚ ਬੱਚਾ ਨੌਰਮਲ ਦਿਖਾਈ ਦਿੰਦਾ ਹੈ ਪਰ ਉਮਰ ਦੇ ਨਾਲ ਨਾਲ ਉਸ ਵਿਚ ਖੂਨ ਦੀ ਕਮੀ ਹੋ ਜਾਂਦੀ ਹੈ ਤੇ ਅੱਗੇ ਚੱਲਕੇ ਬੱਚਾ ਕਮਜੋਰ ਹੋ ਜਾਂਦਾ ਹੈ ਸਰੀਰ ਹਲਕਾ ਹੋ ਜਾਂਦਾ ਹੈ ਦਿਲ ਦੀ ਧੜਕਨ ਵੱਧ ਜਾਂਦੀ ਹੈ ਬੱਚਾ ਖੇਡ ਕੁੱਦ ਵਿਚ ਭਾਗ ਨਹੀ ਲੈ ਸਕਦਾ।ਇਸੇ ਸਮੇਂ ਦੌਰਾਨ ਬੱਚੇ ਦੇ ਗਲੇ ਅਤੇ ਅੱਖਾਂ ਵਿਚ ਸੋਜ ਰਹਿਣ ਲੱਗ ਜਾਂਦੀ ਹੈ। ਬੱਚਾ ਲਗਾਤਾਰ ਬਿਮਾਰ ਰਹਿਣ ਲੱਗ ਜਾਂਦਾ ਹੈ ਭਾਰ ਨਹੀ ਵੱਧਦਾ । ਜਿਵੇਂ ਥਕਾਵਟ, ਕਮਜ਼ੋਰੀ, ਪੀਲਾ ਪੇਸ਼ੀ, ਚਮੜੀ ਦੀ ਯੈਲੋ (ਪੀਲੀਆ),ਚਿਹਰੇ ਦੇ ਹੱਡੀ ਰੋਗ,ਹੌਲੀ ਵਿਕਾਸ ਦਰ,ਪੇਟ ਸੋਜ, ਹਨੇਰੇ ਪਿਸ਼ਾਬ ਥੈਲਾਸੀਮੀਆਂ ਤੋਂ ਬਚਾਅ ਦੇ ਢੰਗ -ਵਿਆਹ ਤੋਂ ਪਹਿਲਾਂ ਤੇ ਗਰਭ ਅਵਸਥਾ ਦੇ ਦੂਸਰੇ ਮਹੀਨੇ ਤੋਂ ਬਾਅਦ ਐਚ.ਬੀ.ਏ-2 ਦਾ ਟੈਸਟ ਕਰਵਾਉਣਾ ਅਤਿ ਜਰੂਰੀ ਹੈ। ਰੋਗੀ ਦਾ ਹੀਮੋਗਲੋਬੀਨ 11 ਜਾਂ 12 ਰੱਖਿਆ ਜਾਵੇ । ਸਮੇਂ ਸਿਰ ਦਵਾਈਆਂ ਤੇ ਇਲਾਜ ਕਰਵਾਇਆ ਜਾਣਾ ਚਾਹੀਦਾ ਹੈ । ਬੋਨ ਮੈਰੋ ਟਰਾਂਸਪਲਾਂਟੇਸ਼ਨ ਕਰਵਾਇਆ ਜਾ ਸਕਦਾ ਹੈ ਪਰ ਉਸਦੀ ਲਾਗਤ ਬਹੁਤ ਜਿਆਦਾ ਹੁੰਦੀ ਹੈ।ਸਰਕਾਰ ਵੱਲੋਂ ਵੀ ਇਸ ਬਿਮਾਰੀ ਦੇ ਇਲਾਜ ਲਈ ਸਕੀਮ ਹੈ ਜਿਸ ਵਿਚ ਸਿਹਤ ਵਿਭਾਗ ਵੱਲੋਂ ਰਾਸ਼ਟਰੀ ਬਾਲ ਸਵਾਸਥ ਕਾਰਿਆਕ੍ਰਮ ਅਧੀਨ ਥੈਲਾਸੀਮੀਆ ਤੋਂ ਪੀੜਤ ਬੱਚਿਆਂ ਨੂੰ ਮੁਫਤ ਇਲਾਜ ਦੀ ਸੁਵਿਧਾ ਦਿੱਤੀ ਜਾਂਦੀ ਹੈ ਤੇ ਮੁਫਤ ਇਲਾਜ ਲਈ ਪੀ.ਜੀ.ਆਈ. ਚੰਡੀਗੜ ਤੇ ਪੰਜਾਬ ਰਾਜ ਦੀਆਂ ਪੰਜ ਥੈਲਾਸੀਮੀਕ ਸੋਸਾਇਟੀਆਂ ( ਸਰਕਾਰੀ ਮੈਡੀਕਲ ਕਾਲਜ ਅੰਮ੍ਰਿਤਸਰ, ਪਟਿਆਲਾ, ਫਰੀਦਕੋਟ, , ਦਇਆਨੰਦ ਹਸਪਤਾਲ ਲੁਧਿਆਣਾ, ਸਿਵਲ ਹਸਪਤਾਲ ਜਲੰਧਰ) ਵਿਖੇ ਮਾਤਾ ਪਿਤਾ ਦੀ ਸਹੂਲਤ ਮੁਤਾਬਿਕ ਭੇਜਿਆ ਜਾਂਦਾ ਹੈ।ਰਾਸ਼ਟਰੀ ਬਾਲ ਸਵਾਸਥ ਕਾਰਿਆਕ੍ਰਮ ਅਧੀਨ ਸਰਕਾਰੀ ਹਸਪਤਾਲਾਂ ਵਿਚ ਪੈਦਾ ਹੋਏ ਨਵਜਾਤ ਬੱਚੇ (0 ਤੋਂ 6 ਹਫਤੇ), ਆਂਗਣਵਾੜੀ ਸੈਂਟਰਾਂ ‘ਚ ਦਰਜ ਬੱਚੇ (6 ਹਫਤੇ ਤੋਂ 6 ਸਾਲ),ਪੰਜਾਬ ਰਾਜ ਦੇ ਸਰਕਾਰੀ ਤੇ ਸਰਕਾਰੀ ਸਹਾਇਤਾ ਪ੍ਰਾਪਤ ਸਕੂਲਾਂ ਵਿਚ ਪੜਦੇ ਪਹਿਲੀ ਤੋਂ ਬਾਰਵੀਂ ਕਲਾਸ ( 6 ਤੋਂ 18 ਸਾਲ ) ਤਕ ਦੇ ਬੱਚੇ ਮੁਫਤ ਇਲਾਜ ਹੁੰਦੇ ਹਨ।ਥੈਲਾਸੀਮੀਆ ਦੀ ਬਿਮਾਰੀ ਤੋਂ ਪੀੜਤ ਜੋ ਸਰਕਾਰੀ ਸਕੂਲਾਂ ਵਿੱਚ ਪੜਦੇ ਬੱਚੇ ਪੀ.ਜੀ.ਆਈ. ਚੰਡੀਗੜ ਜਾਂ ਹੋਰ ਥੈਲਾਸੀਮੀਕ ਸੋਸਾਇਟੀਆਂ ਵਿੱਚੋਂ ਪਹਿਲਾਂ ਹੀ ਇਲਾਜ ਕਰਵਾ ਰਹੇ ਹਨ ਉਹ ਵੀ ਇਸ ਸਕੀਮ ਅਧੀਨ ਮੁਫਤ ਇਲਾਜ ਹਨ।ਇਸ ਦੌਰਾਨ ਸਹਾਇਕ ਸਿਵਲ ਸਰਜਨ ਡਾਕਟਰ ਬਬੀਤਾ ਐੱਸ ਐਮ ਉ ਡਾਕਟਰ ਰੋਹਿਤ ਗੋਇਲ , ਡਾਕਟਰ ਐਰਿਕ, ਡਾਕਟਰ ਅੰਸ਼ੂ ਚਾਵਲਾ , ਮਾਸ ਮੀਡੀਆ ਅਧਿਕਾਰੀ ਹਰਮੀਤ ਸਿੰਘ , ਦਿਵੇਸ਼ ਕੁਮਾਰ ਅਤੇ ਬੀ ਸੀ ਸੀ ਸੁਖਦੇਵ ਸਿੰਘ ਮੌਜੂਦ ਸੀ।

LEAVE A REPLY

Please enter your comment!
Please enter your name here