ਮੋਗਾ (ਅਨਿੱਲ ਕੁਮਾਰ) ਸੀਨੀਅਰ ਸਿਟੀਜ਼ਨ ਵੈੱਲਫੇਅਰ ਕੌਂਸਲ ਮੋਗਾ ਵੱਲੋਂ ਗਾਂਧੀ ਰੋਡ ਮੋਗਾ ‘ਤੇ ਸਥਿਤ ਮੋਹਨ ਗਿਰੀ ਅਪਾਹਿਜ ਗਊਸ਼ਾਲਾ ‘ਚ ਜਾ ਕੇ ਜਿੱਥੇ ਅਪਾਹਿਜ਼ ਗਊਆਂ ਦੀ ਸੇਵਾ ਕੀਤੀ ਗਈ ਉੱਥੇ ਉਨ੍ਹਾਂ ਨੂੰ ਹਰਾ ਚਾਰਾ ਪਾਉਣ ਤੋਂ ਇਲਾਵਾ ਗੁੜ, ਕੈਟਲ ਫੀਲਡ ਦੇਣ ਤੇ ਉਨ੍ਹਾਂ ਨੂੰ ਦਵਾਈਆਂ ਵੀ ਦਿੱਤੀਆਂ ਗਈਆਂ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿਟੀਜ਼ਨ ਵੈੱਲਫੇਅਰ ਕੌਂਸਲ ਮੋਗਾ ਦੇ ਚੇਅਰਮੈਨ ਖੁਸ਼ਵੰਤ ਰਾਏ ਜੋਸ਼ੀ ਨੇ ਦੱਸਿਆ ਕਿ ਇਸ ਮੌਕੇ ਗਊਸ਼ਾਲਾ ਦੇ ਪ੍ਰਮੁੱਖ ਪ੍ਰਬੰਧਕ ਜਸਵੀਰ ਸ਼ਰਮਾ ਨੂੰ ਮੁੱਖ ਮਹਿਮਾਨ ਬਣਾ ਕੇ ਉਸ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਅਤੇ ਕੌਂਸਲ ਦੇ ਤਿੰਨ ਮੈਂਬਰਾਂ ਸੁਸ਼ੀਲ ਮਿੱਡਾ, ਪੇ੍ਮ ਸਿੰਗਲ ਅਤੇ ਨਿਸ਼ੀ ਰਾਕੇਸ਼ ਵਿੱਜ ਦਾ ਜਨਮ ਦਿਨ ਵੀ ਅਪਾਹਿਜ਼ ਗਊਸ਼ਾਲਾ ਵਿਚ ਮਨਾਇਆ ਗਿਆ। ਇਸ ਮੌਕੇ ਸੀਨੀਅਰ ਸਿਟੀਜ਼ਨ ਦੀ ਮੀਟਿੰਗ ਵਿਚ 70 ਦੇ ਕਰੀਬ ਮੈਂਬਰਾਂ ਨੇ ਹਿੱਸਾ ਲਿਆ ਗਿਆ। ਇਸ ਮੌਕੇ ਚੇਅਰਮੈਨ ਖੁਸ਼ਵੰਤ ਸਿੰਘ ਜੋਸ਼ੀ ਤੋਂ ਇਲਾਵਾ ਸੁਸ਼ੀਲ ਮਿੱਡਾ, ਨਿਸ਼ੀ ਰਾਕੇਸ਼ ਵਿੱਜ, ਮਨਮੋਹਨ ਅਰੋੜਾ, ਅਜੇ ਸਿੰਗਲਾ, ਪੇ੍ਮ ਸਿੰਗਲਾ, ਬਲਦੇਵ ਸਹਿਗਲ, ਹੰਸ ਰਾਜ ਅਰੋੜਾ, ਗਿਆਨ ਚੰਦ ਸ਼ਰਮਾ, ਅਸਵਨੀ ਮਿੱਟੂ, ਸੁਰੇਸ਼ ਮਹਿੰਦੀ ਰੱਤਾ, ਨਰੇਸ਼ ਮਹਿੰਦੀਰੱਤਾ, ਪ੍ਰਵੀਨ ਬਾਂਸਲ, ਜਗਦੀਪ ਗੋਇਲ, ਪੋ੍ਮਿਲਾ ਮੇਨਰਾਏ, ਸੀਮਾ ਸ਼ਰਮਾ, ਸ਼ਾਮ ਲਾਲ ਗਰਗ, ਬਲਦੇਵ ਰਾਜ ਵਧਵਾ ਤੋਂ ਇਲਾਵਾ ਹੋਰ ਵੀ ਕਈ ਮੈਂਬਰ ਹਾਜ਼ਰ ਸਨ। ਇਸ ਮੌਕੇ ਸਿੰਗਰ ਰਾਮ ਸ਼ਰਮਾ ਵੱਲੋਂ ਭਜਨ ਸੁਣਾਏ ਗਏ। ਚੇਅਰਮੈਨ ਜੋਸ਼ੀ ਨੇ ਦੱਸਿਆ ਕਿ ਇਸ ਮੌਕੇ ਹੋਰਨਾਂ ਸੀਨੀਅਰ ਸਿਟੀਜ਼ਨ ਮੈਂਬਰਾਂ ਤੋਂ ਇਲਾਵਾ ਸਭ ਤੋਂ ਬਜ਼ੁਰਗ ਸੁਰਿੰਦਰ ਸੂਦ ਨੂੰ ਸੁਪਰ ਸੀਨੀਅਰ ਸਿਟੀਜ਼ਨ ਦੇ ਤੌਰ ‘ਤੇ ਐਵਾਰਡ ਦਿੱਤਾ ਗਿਆ ਅਤੇ ਹੋਰ ਵੀ ਕਈ ਮੈਂਬਰਾਂ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸਾਰੇ ਮੈਂਬਰਾਂ ਨੂੰ ਕੁਲਚੇ ਛੋਲੇ ਅਤੇ ਲੱਡੂ ਖਵਾਏ ਗਏ।