ਅਜੀਤਵਾਲ (ਰਾਜਨ ਜੈਨ) ਪਿਛਲੇ ਦਿਨਾਂ ਤੋਂ ਕੁਦਰਤੀ ਆਫ਼ਤਾਂ ਦੀ ਮਾਰ ਨਾਲ ਜੂਝ ਰਹੇ ਲੋਕਾਂ ਲਈ ਪਿੰਡ ਡਾਲਾ ਦੇ ਨੌਜਵਾਨਾਂ ਅਤੇ ਸਮਾਜ ਸੇਵੀਆਂ ਵੱਲੋਂ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਰਾਸ਼ਨ ਅਤੇ ਪਸ਼ੂਆਂ ਲਈ ਹਰੇ ਚਾਰੇ ਦੀਆਂ ਟਰਾਲੀਆਂ ਮਦਦ ਲਈ ਭੇਜੀਆਂ। ਇਸ ਮੌਕੇ ਪੰਚਾਇਤ ਸਕੱਤਰ ਡਾਲਾ ਸੁਖਬੀਰ ਸਿੰਘ ਨੇ ਕਿਹਾ ਕਿ ਪੰਜਾਬ ਅੰਦਰ ਹੜ੍ਹਾਂ ਦੇ ਪਾਣੀ ਦੀ ਮਾਰ ਹੇਠਾਂ ਆਏ ਇਲਾਕਿਆਂ ‘ਚ ਹੜ੍ਹ ਪੀੜਤਾਂ ਦੀ ਸਾਨੂੰ ਵੱਧ ਚੜ੍ਹ ਕੇ ਮਦਦ ਕਰਨ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਲੋਕਾਂ ਲਈ ਭੋਜਨ, ਦਵਾਈਆਂ ਤੇ ਪਸ਼ੂਆਂ ਲਈ ਹਰਾ ਚਾਰਾ, ਤੂੜੀ ਅਤੇ ਹੋਰ ਜ਼ਰੂਰੀ ਵਸਤਾਂ ਭੇਜਣੀਆਂ ਚਾਹੀਦੀਆਂ ਹਨ। ਉਨ੍ਹਾਂ ਕਿਹਾ ਕਿ ਸਰਕਾਰਾਂ ਭਾਵੇਂ ਮਦਦ ਕਰਨ ਵਿਚ ਕੋਈ ਕਮੀ ਨਹੀਂ ਛੱਡ ਰਹੀਆਂ। ਪਰ ਸਮਾਜ ਸੇਵੀ ਸੰਸਥਾਵਾਂ ਦੇ ਨਾਲ-ਨਾਲ ਸਾਨੂੰ ਪਿੰਡਾਂ ਵਾਲਿਆਂ ਨੂੰ ਵੀ ਸੇਵਾਵਾਂ ਦੇ ਉਪਰਾਲੇ ਕਰਨੇ ਚਾਹੀਦੇ ਹਨ। ਉਨ੍ਹਾਂ ਦੱਸਿਆ ਕਿ ਪਿੰਡ ਦੇ ਨੌਜਵਾਨਾਂ ਨੇ ਉੱਦਮ ਕਰ ਕੇ ਪੂਰੇ ਪਿੰਡ ਦੇ ਸਹਿਯੋਗ ਨਾਲ ਤਿੰਨ ਟਰਾਲੀਆਂ ਹਰਾ ਚਾਰਾ ਤੇ ਹੋਰ ਸਮੱਗਰੀ ਹੜ੍ਹ ਪੀੜਤਾਂ ਦੀ ਮਦਦ ਲਈ ਭੇਜੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਕੁਦਰਤ ਦੀ ਮਾਰ ਹੇਠ ਆਏ ਲੋਕਾਂ ਦੀ ਮਦਦ ਲਈ ਸਭ ਨੂੰ ਅੱਗੇ ਆਉਣ ਦੀ ਲੋੜ ਹੈ। ਇਸ ਮੌਕੇ ਸਚਿਨ ਜੋਧਾ, ਸਰਬਜੀਤ ਸ਼ਰਮਾ, ਚਮਕੌਰ ਸਿੰਘ, ਹਰਿੰਦਰਪਾਲ, ਮਨਪ੍ਰਰੀਤ ਸਿੰਘ, ਸੁਖਪ੍ਰਰੀਤ ਸਿੰਘ, ਗੌਰਵ ਸ਼ਰਮਾ, ਗੁਰਸੇਵਕ ਸਿੰਘ, ਮਨਪ੍ਰਰੀਤ ਸਿੰਘ ਮੈਂਬਰ, ਅਰਸ਼ਦੀਪ ਸਿੰਘ, ਪਿਆਰਾ ਪੰਡਤ, ਗਗਨ, ਕੋਮਲ, ਸਨੀ ਸਿੰਘ, ਜੱਸਾ ਸਿੰਘ, ਗੁਰਮਨ ਸਿੰਘ, ਹਰਮਨ ਸਿੰਘ, ਸਹੋਤਾ, ਜੋਗਿੰਦਰ ਸਿੰਘ ਤੇ ਰੋਮੀ ਸ਼ਰਮਾ ਆਦਿ ਮੌਜੂਦ ਸਨ।