Home ਪਰਸਾਸ਼ਨ ਵਧੀਕ ਡਿਪਟੀ ਕਮਿਸ਼ਨਰ ਵੱਲੋਂ ਗਤੀ ਸ਼ਕਤੀ ਕੌਮੀ ਮਾਸਟਰ ਪਲਾਨ ਸਬੰਧੀ ਕੀਤੀ ਸਮੀਖਿਆ...

ਵਧੀਕ ਡਿਪਟੀ ਕਮਿਸ਼ਨਰ ਵੱਲੋਂ ਗਤੀ ਸ਼ਕਤੀ ਕੌਮੀ ਮਾਸਟਰ ਪਲਾਨ ਸਬੰਧੀ ਕੀਤੀ ਸਮੀਖਿਆ ਮੀਟਿੰਗ

41
0


ਫਾਜਿ਼ਲਕਾ 26 ਅਪ੍ਰੈਲ (ਰਾਜੇਸ਼ ਜੈਨ – ਅਸ਼ਵਨੀ) : ਵਧੀਕ ਡਿਪਟੀ ਕਮਿਸ਼ਨਰ (ਜਨ.) ਡਾ: ਮਨਦੀਪ ਕੌਰ ਦੀ ਪ੍ਰਧਾਨਗੀ ਹੇਠ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਮੀਟਿੰਗ ਹਾਲ ਵਿਖੇ ਪ੍ਰਧਾਨ ਮੰਤਰੀ ਗਤੀ ਸ਼ਕਤੀ ਕੌਮੀ ਮਾਸਟਰ ਪਲਾਨ ਸਬੰਧੀ ਸਮੀਖਿਆ ਮੀਟਿੰਗ ਕੀਤੀ ਗਈ।ਵਧੀਕ ਡਿਪਟੀ ਕਮਿਸ਼ਨਰ ਨੇ ਵਿਭਾਗੀ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਸਾਰੇ ਵਿਭਾਗ ਆਪਣੇ ਦਫ਼ਤਰਾਂ/ਮਲਕੀਅਤ ਜਿਵੇਂ ਸਰਕਾਰੀ ਬਿਲਡਿੰਗਾਂ, ਪਲਾਟ, ਬਿਜਲੀ ਦੇ ਖੰਭੇ ਅਤੇ ਟ੍ਰੈਫਿਕ ਲਾਈਟਾਂ ਆਦਿ ਦਾ ਡਾਟਾ ਸਟਰੀਟ ਫਰਨੀਚਰ ਐਪ ਵਿੱਚ ਅਪਲੋਡ ਕਰਨ। ਉਨ੍ਹਾਂ ਕਿਹਾ ਕਿ ਵਿਭਾਗੀ ਅਧਿਕਾਰੀਆਂ ਦਾ ਜੋ ਵਟਸਐੱਪ ਗਰੁੱਪ ਬਣਾਇਆ ਗਿਆ ਹੈ ਜਿਸ ਵਿੱਚ ਸਟਰੀਟ ਫਰਨੀਚਰ ਐਪ ਸੇਅਰ ਕੀਤਾ ਗਿਆ ਹੈ ਜਿਸ ਤੇ ਵਿਭਾਗੀ ਅਧਿਕਾਰੀ ਆਪਣਾ ਡਾਟਾ ਅਪਲੋਡ ਕਰਕੇ ਜ਼ਿਲ੍ਹਾ ਉਦਯੋਗ ਕੇਂਦਰ ਨੂੰ ਰਿਪੋਰਟ ਭੇਜਣ।ਉਨ੍ਹਾਂ ਕਿਹਾ ਕਿ ਕੁਝ ਵਿਭਾਗਾਂ ਵੱਲੋਂ ਡਾਟਾ ਅਪਲੋਡ ਕਰਕੇ ਰਿਪੋਰਟ ਭੇਜੀ ਜਾ ਚੁੱਕੀ ਹੈ ਤੇ ਬਾਕੀ ਰਹਿੰਦੇ ਵਿਭਾਗ ਵੀ 5 ਮਈ ਤੱਕ ਆਪਣੇ ਵਿਭਾਗ ਨਾਲ ਸਬੰਧਿਤ ਡਾਟਾ ਅਪਲੋਡ ਕਰਕੇ ਰਿਪੋਰਟ ਜ਼ਿਲ੍ਹਾ ਉਦਯੋਗ ਕੇਂਦਰ ਨੂੰ ਭੇਜਣ। ਉਨ੍ਹਾਂ ਨੇ ਕਿਹਾ ਕਿ ਇਸ ਸਾਰੀ ਜਾਣਕਾਰੀ ਨੂੰ ਐਪ ਤੇ ਅਪਲੋਡ ਕਰਨ ਨਾਲ ਕਿਸੇ ਵੀ ਖਿੱਤੇ ਵਿਚ ਉਪਲਬੱਧ ਬੁਨਿਆਦੀ ਢਾਂਚੇ ਸਬੰਧੀ ਨਿਵੇਸਕਾਂ ਲਈ ਜਾਣਕਾਰੀ ਸੌਖੀ ਹੋ ਜਾਵੇਗੀ।ਜਨਰਲ ਮੈਨੇਜਰ ਜ਼ਿਲ੍ਹਾ ਉਦਯੋਗ ਕੇਂਦਰ ਜਸਵਿੰਦਰ ਪਾਲ ਸਿੰਘ ਅਤੇ ਉੱਚ ਉਦਯੋਗਿਕ ਉੱਨਤੀ ਅਫਸਰ ਅਜੈ ਸਿਡਾਨਾ ਨੇ ਕਿਹਾ ਕਿ ਗਤੀ ਸ਼ਕਤੀ ਮਿਸ਼ਨ ਦਾ ਉਦੇਸ਼ ਹੈ ਕਿ ਬੁਨਿਆਦੀ ਢਾਂਚੇ ਨਾਲ ਜੁੜੇ ਹਰੇਕ ਪ੍ਰੋਜੈਕਟ ਨੂੰ ਤੇਜ਼ੀ ਨਾਲ ਲਾਗੂ ਕਰਨਾ ਅਤੇ ਸਰਕਾਰੀ ਵਿਭਾਗਾਂ ਦਾ ਆਪਸ ਵਿੱਚ ਤਾਲਮੇਲ ਸਥਾਪਿਤ ਕਰਨਾ ਹੈ। ਇਸ ਮੌਕੇ ਵੱਖ ਵੱਖ ਵਿਭਾਗਾਂ ਦੇ ਅਧਿਕਾਰੀ/ਕਰਮਚਾਰੀ ਹਾਜ਼ਰ ਸਨ।

LEAVE A REPLY

Please enter your comment!
Please enter your name here