Home ਪਰਸਾਸ਼ਨ ਸਮੇਂ ਸਿਰ ਲੋੜਵੰਦਾਂ ਤੱਕ ਸਕੀਮਾਂ ਦਾ ਲਾਭ ਪੁੱਜਦਾ ਕੀਤਾ ਜਾਵੇ – ਮੈਂਬਰ...

ਸਮੇਂ ਸਿਰ ਲੋੜਵੰਦਾਂ ਤੱਕ ਸਕੀਮਾਂ ਦਾ ਲਾਭ ਪੁੱਜਦਾ ਕੀਤਾ ਜਾਵੇ – ਮੈਂਬਰ ਫੂਡ ਕਮਿਸ਼ਨ ਪੰਜਾਬ

49
0


ਅੰਮ੍ਰਿਤਸਰ,25 ਅਪ੍ਰੈਲ (ਵਿਕਾਸ ਮਠਾੜੂ – ਅਸ਼ਵਨੀ) : ਸਰਕਾਰੀ ਸਕੂਲਾਂ ਵਿੱਚ ਬੱਚਿਆਂ ਦੇ ਪੇਟ ਦੇ ਕੀੜਿਆਂ, ਆਈਰਨ ਦੀਆਂ ਗੋਲੀਆਂ ਦੇਣ ਦੇ ਨਾਲ ਨਾਲ ਬੱਚਿਆਂ ਨੂੰ ਪੋਸਟਿਕ ਭੋਜਨ ਮੁਹੱਈਆ ਕਰਵਾਇਆ ਜਾਵੇ ਤਾਂ ਜੋ ਉਨਾਂ ਦਾ ਵਿਕਾਸ ਠੀਕ ਢੰਗ ਨਾ ਹੋ ਸਕੇ।ਇਨ੍ਹਾਂ ਸ਼ਬਦਾ ਦਾ ਪ੍ਰਗਟਾਵਾ ਪ੍ਰੀਤੀ ਚਾਵਲਾ ਮੈਂਬਰ ਫੂਡ ਕਮਿਸ਼ਨ ਪੰਜਾਬ ਨੇ ਅੱਜ ਬਲਾਕ ਰਈਆ ਦੇ ਆਂਗਨਵਾੜੀ ਸੈਂਟਰਾਂ, ਸਰਕਾਰੀ ਐਲੀਮੈਂਟਰੀ ਸਕੂਲ ਬਾਬਾ ਬਕਾਲਾ ਸਾਹਿਬ, ਚੀਮਾ ਬਾਠ, ਬੁੱਲੇ ਨੰਗਲ ਅਤੇ ਕੋਟ ਮਹਿਤਾਬ ਦਾ ਦੌਰਾ ਕਰਨ ਉਪਰੰਤ ਕੀਤਾ।ਇਸ ਮੌਕੇ ਉਨਾਂ ਵਲੋਂ ਆਂਗਨਵਾੜੀ ਵਰਕਰਾਂ ਦਾ ਰਿਕਾਰਡ, ਸਪਲੀਮੈਂਟਰੀ ਨਿਊਟਰੀਸ਼ਨ ਦੀ ਵੰਡ, ਮਿਡ ਡੇ ਮੀਲ ਆਦਿ ਦੇ ਰਿਕਾਰਡ ਨੂੰ ਚੈਕ ਵੀ ਕੀਤਾ ਅਤੇ ਮਿਡ ਡੇ ਮੀਲ ਦੇ ਖਾਣੇ ਨੂੰ ਤਿਆਰ ਹੁੰਦਿਆਂ ਦੇਖਿਆ ਅਤੇ ਉਸਦਾ ਸਵਾਦ ਵੀ ਖੁਦ ਚੱਖਿਆ।ਇਸ ਉਪਰੰਤ ਉਨਾਂ ਵਲੋਂ ਬਾਬਾ ਬਕਾਲਾ ਸਾਹਿਬ ਵਿਖੇ ਰਾਸ਼ਨ ਡੀਪੋ ਦੀ ਵੀ ਚੈਕਿੰਗ ਕੀਤੀ ਗਈ ਅਤੇ ਹਦਾਇਤ ਕੀਤੀ ਕਿ ਸਰਕਾਰੀ ਨਿਯਮਾਂ ਅਨੁਸਾਰ ਰਾਸ਼ਨ ਦੀ ਵੰਡ ਸਹੀ ਤਰੀਕੇ ਨਾਲ ਕੀਤੀ ਜਾਵੇ ਤਾਂ ਜੋ ਲੋੜਵੰਦਾਂ ਨੂੰ ਉਨਾਂ ਦਾ ਬਣਦਾ ਹੱਕ ਮਿਲ ਸਕੇ।ਮੈਂਬਰ ਫੂਡ ਕਮਿਸ਼ਨ ਨੇ ਆਂਗਨਵਾੜੀ ਕੇਂਦਰਾਂ ਦੀ ਚੈਕਿੰਗ ਵੀ ਕੀਤੀ ਅਤੇ ਉਥੇ ਬਣ ਰਹੇ ਮਿਡ ਡੇ ਮੀਲ ਦੀ ਗੁਣਵੱਤਾ ਨੂੰ ਵੀ ਜਾਚਿਆ। ਉਨ੍ਹਾਂ ਨੇ ਸਬੰਧਤ ਅਧਿਕਾਰੀਆਂ ਨੂੰ ਹਦਾਇਤ ਕਰਦਿਆਂ ਕਿਹਾ ਕਿ ਸਰਕਾਰੀ ਸਕੀਮਾਂ ਦਾ ਲਾਭ ਲੋਕਾਂ ਨੂੰ ਸਮੇਂ ਸਿਰ ਪੁੱਜਦਾ ਕੀਤਾ ਜਾਵੇ ਅਤੇ ਲੋੜਵੰਦਾਂ ਤੱਕ ਆਟਾ ਦਾਲ ਸਕੀਮ ਦੀ ਵੰਡ ਨੂੰ ਯਕੀਨੀ ਬਣਾਉਣ ਲਈ ਕਿਹਾ। ਮੈਂਬਰ ਫੂਡ ਕਮਿਸ਼ਨ ਪੰਜਾਬ ਵੱਲੋਂ ਆਂਗਨਵਾੜੀ ਕੇਂਦਰਾਂ ਦੀ ਪ੍ਰਸੰਸਾ ਕਰਦਿਆਂ ਕਿਹਾ ਕਿ ਉਨ੍ਹਾਂ ਵੱਲੋਂ ਬੱਚਿਆਂ ਨੂੰ ਹੀ ਵਧੀਆ ਮਿਡ ਡੇ ਮੀਲ ਦਿੱਤਾ ਜਾ ਰਿਹਾ ਹੈ।ਇਸ ਮੌਕੇ ਜਿਲ੍ਹਾ ਸਿੱਖਿਆ ਅਫ਼ਸਰ ਸ੍ਰੀ ਰਾਜੇਸ਼ ਸ਼ਰਮਾ, ਜਿਲ੍ਹਾ ਪ੍ਰੋਗਰਾਮ ਅਫ਼ਸਰ ਮੀਨਾ ਦੇਵੀ, ਸੀ.ਡੀ.ਪੀ.ਓ. ਰਈਆ ਖੁਸ਼ਮੀਤ ਕੌਰ,ਉਮੇਸ਼ ਕੁਮਾਰ ਖੁਰਾਕ ਤੇ ਸਪਲਾਈ ਅਫ਼ਸਰ,ਅਮੀਕਾ ਵਰਮਾ, ਜਿਲ੍ਹਾ ਇੰਚਾਰਜ ਅਜੀਵੀਕਾ ਮਿਸ਼ਨ,ਪ੍ਰਭਬੀਰ ਸਿੰਘ, ਮਿਸ ਦੀਪਿਕਾ ਖੰਨਾ ਤੋਂ ਇਲਾਵਾ ਹੋਰ ਵੱਖ ਵੱਖ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ।

LEAVE A REPLY

Please enter your comment!
Please enter your name here