Home ਪਰਸਾਸ਼ਨ ਸਾਲ 2023-24 ਲਈ ਕੁਲੈਕਟਰ ਰੇਟ ਰੀਵਾਈਜਡ ਕੀਤੇ ਜਾਣ ਦੀ ਕਾਰਵਾਈ ਆਰੰਭ –...

ਸਾਲ 2023-24 ਲਈ ਕੁਲੈਕਟਰ ਰੇਟ ਰੀਵਾਈਜਡ ਕੀਤੇ ਜਾਣ ਦੀ ਕਾਰਵਾਈ ਆਰੰਭ – ਡਿਪਟੀ ਕਮਿਸ਼ਨਰ

41
0


“ਡਰਾਫਟ ਕੁਲੈਕਟਰ ਰੇਟ ਵੈੱਬਸਾਈਟ Ludhiana.nic.in ‘ਤੇ ਕੀਤੇ ਗਏ ਅਪਲੋਡ”
ਲੁਧਿਆਣਾ, 12 ਮਈ (ਭਗਵਾਨ ਭੰਗੂ-ਲਿਕੇਸ਼ ਸ਼ਰਮਾ) – ਡਿਪਟੀ ਕਮਿਸ਼ਨਰ ਲੁਧਿਆਣਾ ਸੁਰਭੀ ਮਲਿਕ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਜਾਰੀ ਹਦਾਇਤਾਂ ਅਨੁਸਾਰ ਸਾਲ 2023-24 ਲਈ ਕੁਲੈਕਟਰ ਰੇਟ ਰੀਵਾਈਜਡ ਕੀਤੇ ਜਾਣੇ ਹਨ।ਮਲਿਕ ਨੇ ਦੱਸਿਆ ਕਿ ਪੰਜਾਬ ਸਟੈਂਪ (ਡੀਲਿੰਗ ਆਫ ਅੰਡਰ ਵੈਲਿਯੂਡ ਇੰਨਸਟਰੂਮੈਂਟਸ) ਰੂਲਸ 1983 ਦੇ ਸਬ ਰੂਲ 3-ਏ ਅਧੀਨ ਸਾਲ 2023-24 ਦੇ ਕੁਲੈਕਟਰ ਰੇਟ ਰੀਵਾਈਜ਼ਡ ਕਰਨ ਲਈ ਕਾਰਵਾਈ ਆਰੰਭੀ ਗਈ ਹੈ ਜਿਸ ਦੇ ਤਹਿਤ ਹਰ ਆਮ ਤੇ ਖਾਸ ਵਿਅਕਤੀ ਦੀ ਜਾਣਕਾਰੀ ਹਿੱਤ ਜ਼ਿਲ੍ਹਾ ਲੁਧਿਆਣਾ ਦੀ ਵੈੱਬਸਾਈਟ Ludhiana.nic.in ‘ਤੇ ਸਾਲ 2023-24 ਦੇ ਡਰਾਫਟ ਕੁਲੈਕਟਰ ਰੇਟ (ਸਬ-ਰਜਿਸਟਰਾਰ ਲੁਧਿਆਣਾ ਪੱਛਮੀ ਵਾ ਮੁਲਾਂਪੁਰ ਦਾਖਾ ਤੋਂ ਬਿਨ੍ਹਾਂ) ਅਪਲੋਡ ਕੀਤੇ ਗਏ ਹਨ।ਉਨ੍ਹਾਂ ਕਿਹਾ ਕਿ ਜੇਕਰ ਕੋਈ ਵੀ ਵਿਅਕਤੀ ਕੁਲੈਕਟਰ ਰੇਟਾਂ ਪ੍ਰਤੀ ਆਪਣਾ ਸੁਝਾਅ ਦੇਣਾ ਚਾਹੁੰਦਾ ਹੈ ਤਾਂ ਉਹ 19 ਮਈ, 2023 ਤੱਕ ਸਬੰਧਤ ਉਪ ਮੰਡਲ ਮੈਜਿਸਟਰੇਟ ਪਾਸ ਲਿਖਤੀ ਰੂਪ ਵਿੱਚ ਦੇ ਸਕਦਾ ਹੈ।

LEAVE A REPLY

Please enter your comment!
Please enter your name here