ਜਗਰਾਓਂ, 27 ਅਗਸਤ ( ਲਿਕੇਸ਼ ਸ਼ਰਮਾਂ, ਜਗਰੂਪ ਸੋਹੀ )-ਅਕਸਰ ਆਮ ਲੋਕਾਂ ਨੂੰ ਇਹ ਕਹਿੰਦੇ ਸੁਣਿਆ ਜਾਂਦਾ ਹੈ ਕਿ ਪੁਲਿਸ ਮਹਿਕਮੇ ਵਿੱਚ ਕੋਈ ਸੁਣਵਾਈ ਨਹੀਂ ਹੁੰਦੀ ਅਤੇ ਉਹ ਇਨਸਾਫ਼ ਲਈ ਪੁਲਿਸ ਅਧਿਕਾਰੀਆਂ ਦੇ ਦਫ਼ਤਰਾਂ ਦੇ ਗੇੜੇ ਮਾਰ ਕੇ ਨਿਰਾਸ਼ ਹੋ ਕੇ ਬੈਠ ਜਾਂਦੇ ਹਨ। ਪਰ ਜਦੋਂ ਕੋਈ ਪੁਲਿਸ ਕਰਮਚਾਰੀ ਹੀ ਖੁਦ ਇਨਸਾਫ ਹਾਸਿਲ ਕਰਨ ਲਈ ਮਾਰਾ ਮਾਰ ਫਿਰੇ ਅਤੇ ਅਪਣੇ ਹੀ ਅਧਿਕਾਰੀਆਂ ਪਾਸ ਇਨਸਾਫ ਹਾਸਿਲ ਕਰਨ ਲਈ ਦੁਹਾਈ ਦ ਰਿਹਾ ਹੋਵੇ ਤਾਂ ਫਿਰ ਮਾਮਲਾ ਵੱਡਾ ਅਤੇ ਅਹਿਮ ਹੋ ਜਾਂਦਾ ਹੈ। ਅਜਿਹਾ ਹੀ ਇੱਕ ਮਾਮਲਾ ਜਗਰਾਉਂ ਦੇ ਪਿੰਡ ਕੋਠੇ ਖੰਜੂਰਾ ਵਿੱਚ ਸਾਹਮਣੇ ਆਇਆ ਹੈ। ਲੁਧਿਆਣਾ ’ਚ ਤਾਇਨਾਤ ਪੁਲਿਸ ਕਰਮਚਾਰੀ ਬਲਵਿੰਦਰ ਸਿੰਘ, ਜਿਸ ਦਾ ਲੜਕਾ ਸਿਵਲ ਹਸਪਤਾਲ ਜਗਰਾਓਂ ’ਚ ਜ਼ੇਰੇ ਇਲਾਜ ਹੈ, ਨੇ ਦੋਸ਼ ਲਾਇਆ ਕਿ ਕੁਝ ਦਿਨ ਪਹਿਲਾਂ ਉਸ ਦੇ ਨਾਬਾਲਗ ਲੜਕੇ ਨੂੰ ਪਿੰਡ ਦੇ ਕੁਝ ਲੋਕਾਂ ਨੇ ਘੇਰ ਕੇ ਕੁੱਟਮਾਰ ਕੀਤੀ ਸੀ। ਜਿਸ ਦਾ ਉਲਾਭਾਂ ਰਾਤ ਸਮੇਂ ਉਸ ਦੀ ਪਤਨੀ ਨੇ ਉਨ੍ਹਾਂ ਦੇ ਘਰ ਦੇ ਆਈ ਅਤੇ ਉਸ ਵਲੋਂ ਖੁਦ ਪਿੰਡ ਦੇ ਸਰਪੰਚ ਕੋਲ ਜਾ ਕੇ ਘਟਨਾ ਬਾਰੇ ਦੱਸਿਆ। ਉਸ ਤੋਂ ਬਾਅਦ ਮੈਂ ਆਪਣੀ ਡਿਊਟੀ ’ਤੇ ਚਲਾ ਗਿਆ। ਜਦੋਂ ਉਹ ਰਾਤ ਨੂੰ ਡਿਊਟੀ ਤੋਂ ਘਰ ਪਰਤਿਆ ਤਾਂ ਉਸ ਦੇ ਲੜਕੇ ਨੇ ਦੱਸਿਆ ਕਿ ਅੱਜ ਉਸ ਨੂੰ ਫਿਰ ਉਕਤ ਵਿਅਕਤੀਆਂ ਵੱਲੋਂ ਘੇਰ ਕੇ ਕੁੱਟਮਾਰ ਕੀਤੀ ਗਈ ਅਤੇ ਕਿਹਾ ਗਿਆ ਕਿ ਤੇਰੀ ਮਾਂ ਸਾਡੇ ਘਰ ਸ਼ਿਕਾਇਤ ਕਰਨ ਗਈ ਹੈ ਤੇ ਤੇਰਾ ਪਿਓ ਸਰਪੰਚ ਦੇ ਤੁਰਿਆ ਫਿਰਦਾ ਹੈ। ਬਲਵਿੰਦਰ ਸਿੰਘ ਨੇ ਦੱਸਿਆ ਕਿ ਜਿੱਥੇ ਉਨ੍ਹਾਂ ਦੇ ਨਾਬਾਲਗ ਅੰਮ੍ਰਿਤਧਾਰੀ ਗੁਰਸਿੱਖ ਪੁੱਤਰ ਦੀ ਉਕਤ ਵਿਅਕਤੀਆਂ ਵੱਲੋਂ ਮੁੜ ਕੁੱਟਮਾਰ ਕੀਤੀ ਗਈ, ਉੱਥੇ ਹੀ ਉਨ੍ਹਾਂ ਦੇ ਵਾਲਾਂ ਅਤੇ ਸ੍ਰੀ ਸਾਹਿਬ ਦੀ ਵੀ ਬੇਅਦਬੀ ਕੀਤੀ। ਇਸ ਸਬੰਧੀ ਉਨ੍ਹਾਂ ਥਾਣਾ ਸਿਟੀ ਵਿੱਚ ਸ਼ਿਕਾਇਤ ਵੀ ਦਰਜ ਕਰਵਾਈ ਪਰ ਪੁਲੀਸ ਅਧਿਕਾਰੀ ਹੋਣ ਦੇ ਬਾਵਜੂਦ ਉਨ੍ਹਾਂ ਦੀ ਕੋਈ ਸੁਣਵਾਈ ਨਹੀਂ ਹੋਈ।
ਕੀ ਕਹਿਣਾ ਹੈ ਥਾਣਾ ਸਿਟੀ ਦੇ ਇੰਚਾਰਜ ਦਾ-
ਇਸ ਸਬੰਧੀ ਥਾਣਾ ਸਿਟੀ ਦੇ ਇੰਚਾਰਜ ਇੰਸਪੈਕਟਰ ਜਗਜੀਤ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਪੀੜਤ ਲੜਕੇ ਦੇ ਬਿਆਨ ਦਰਜ ਕਰ ਲਏ ਗਏ ਹਨ। ਕਾਨੂੰਨ ਅਨੁਸਾਰ ਬਣਦੀ ਕਾਰਵਾਈ ਕੀਤੀ ਜਾਵੇਗੀ।