Home crime ਸਰਕਾਰੀ ਨਸ਼ਾ ਛੁਡਾਊ ਕੇਂਦਰ ਦੇ ਬਾਹਰੋਂ ਨਸ਼ੀਲੇ ਪਦਾਰਥਾਂ ਸਮੇਤ ਚਾਰ ਕਾਬੂ

ਸਰਕਾਰੀ ਨਸ਼ਾ ਛੁਡਾਊ ਕੇਂਦਰ ਦੇ ਬਾਹਰੋਂ ਨਸ਼ੀਲੇ ਪਦਾਰਥਾਂ ਸਮੇਤ ਚਾਰ ਕਾਬੂ

44
0


ਜਗਰਾਉਂ, 27 ਅਗਸਤ ( ਜਹਰੂਪ ਸੋਹੀ, ਰੋਹਿਤ ਗੋਇਲ )-ਝਾਂਸੀ ਰਾਣੀ ਚੌਕ ਨੇੜੇ ਸਰਕਾਰੀ ਮੁੜ ਵਸੇਵਾ ਕੇਂਦਰ (ਨਸ਼ਾ ਛਡਾਓ ਕੇਂਦਰ) ਵਿਚ ਸਰਕਾਰੀ ਕਾਰਡ ਬਣਵਾ ਕੇ ਅੰਦਰੋਂ ਗੋਲੀਆਂ ਲੈ ਕੇ ਬਾਹਰੋਂ ਮਹਿੰਗੇ ਭਾਅ ’ਤੇ ਵੇਚਣ ਦੀ ਸ਼ਹਿਰ ਵਿੱਚ ਕਾਫੀ ਸਮੇਂ ਤੋਂ ਚਰਚਾ ਚੱਲ ਰਹੀ ਸੀ। ਜਿਸ ਦੀ ਪਿਛਲੇ ਦਿਨੀਂ ਡੇਲੀ ਜਗਰਾਓਂ ਨਿਊਜ਼ ਵਲੋਂ ਪ੍ਰਮੁੱਖਤਾ ਨਾਲ ਕਵਰੇਜ ਕਰਕੇ ਖਬਰ ਲਗਾਈ ਸੀ ਜਿਸਦੀ ਵੀਡੀਓ ਵੀ ਸ਼ੋਸ਼ਲ ਮੀਡੀਆ ’ਤੇ ਵਾਇਰਲ ਹੋਈ ਸੀ। ਉਕਤ ਕੇਂਦਰ ਦੇ ਆਲੇ-ਦੁਆਲੇ ਦੇ ਦੁਕਾਨਦਾਰਾਂ ਅਤੇ ਮੁਹੱਲਾ ਵਾਸੀਆਂ ਨੂੰ ਲੰਬੇ ਸਮੇਂ ਤੋਂ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਉਨ੍ਹਾਂ ਦਾ ਇਲਜ਼ਾਮ ਸੀ ਕਿ ਨਸ਼ਾ ਛੁਡਾਊ ਕੇਂਦਰ ਦੇ ਬਾਹਰ ਸਵੇਰ ਤੋਂ ਹੀ ਨਸ਼ੇੜੀਆਂ ਦਾ ਜਮਾਵੜਾ ਸ਼ੁਰੂ ਹੋ ਜਾਂਦਾ ਹੈ ਅਤੇ ਉਨ੍ਹਾਂ ਦੀਆਂ ਦੁਕਾਨਾਂ ਤੋਂ ਸਾਮਾਨ ਵੀ ਗਾਇਬ ਹੋ ਜਾਂਦਾ ਹੈ। ਉਸ ਦਾ ਦੋਸ਼ ਸੀ ਕਿ ਇੱਥੇ ਕੁਝ ਲੋਕ ਆ ਕੇ ਖੁੱਲ੍ਹੇਆਮ ਨਸ਼ੇ ਵਾਲੀਆਂ ਗੋਲੀਆਂ ਵੇਚਦੇ ਹਨ। ਡੇਲੀ ਜਗਰਾਓਂ ਨਿਊਜ਼ ਦੀ ਖਬਰ ਤੋਂ ਬਾਅਦ ਪੁਲਿਸ ਵੱਲੋਂ ਕਾਰਵਾਈ ਕਰਦੇ ਹੋਏ ਨਸ਼ਾ ਛੁਡਾਊ ਕੇਂਦਰ ਦੇ ਬਾਹਰੋਂ 4 ਵਿਅਕਤੀਆਂ ਨੂੰ ਕਾਬੂ ਕਰਕੇ ਉਨ੍ਹਾਂ ਕੋਲੋਂ 50 ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ ਗਈਆਂ ਹਨ। ਥਾਣਾ ਸਦਰ ਦੇ ਇੰਚਾਰਜ ਸਬ-ਇੰਸਪੈਕਟਰ ਅਮਰਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਡੀਐਸਪੀ ਸਤਵਿੰਦਰ ਸਿੰਘ ਵਿਰਕ ਵੱਲੋਂ ਹਦਾਇਤ ਮਿਲੀ ਸੀ ਕਿ ਸਰਕਾਰੀ ਨਸ਼ਾ ਛੁਡਾਊ ਕੇਂਦਰ ਦੇ ਬਾਹਰ ਕੁਝ ਅਣਪਛਾਤੇ ਵਿਅਕਤੀ ਆਪਣੇ ਵਾਹਨਾਂ ਤੇ ਅਤੇ ਪੈਦਲ ਚੱਲ ਫਿਰ ਕੇ ਝਾਂਸੀ ਰਾਣੀ ਚੌਂਕ ਨੇੜੇ ਨਸ਼ਾ ਛੁਡਾਊ ਕੇਂਦਰ ਦੇ ਬਾਹਰ ਗੋਲੀਆਂ, ਕੈਪਸੂਲ ਵੇਚਦੇ ਹਨ। ਉਨ੍ਹਾਂ ਦੀ ਪੜਤਾਲ ਕੀਤੀ ਜਾਵੇ। ਡੀਐਸਪੀ ਦੀਆਂ ਹਦਾਇਤਾਂ ’ਤੇ ਸਬ-ਇੰਸਪੈਕਟਰ ਅਮਰਜੀਤ ਸਿੰਘ ਪੁਲੀਸ ਪਾਰਟੀ ਸਮੇਤ ਮੌਕੇ ’ਤੇ ਜਾਂਚ ਲਈ ਪੁੱਜੇ ਤਾਂ ਉਥੋਂ ਦੋ ਮੋਟਰਸਾਈਕਲਾਂ ’ਤੇ ਸਵਾਰ ਚਾਰ ਨੌਜਵਾਨਾਂ ਨੂੰ ਹਿਰਾਸਤ ਵਿੱਚ ਲਿਆ ਗਿਆ। ਇਨ੍ਹਾਂ ਕੋਲੋਂ 50 ਨਸ਼ੀਲੀਆਂ ਗੋਲੀਆਂ ਬਰਾਮਦ ਹੋਈਆਂ। ਥਾਣਾ ਸਿਟੀ ਜਗਰਾਉਂ ਤੋਂ ਸਬ-ਇੰਸਪੈਕਟਰ ਰਾਜਧੀਮ ਨੇ ਦੱਸਿਆ ਕਿ ਪੰਕਜ ਕੁਮਾਰ ਵਾਸੀ ਗਲੀ ਨੰਬਰ 4, ਮਹਾਵੀਰ ਕਲੋਨੀ, ਨੇੜੇ ਭੱਦਰਕਾਲੀ ਮੰਦਰ ਜਗਰਾਉਂ, ਪ੍ਰਿੰਸ ਵਰਮਾ ਉਰਫ਼ ਸੋਨੂੰ, ਵਾਸੀ ਮੁਹੱਲਾ ਲਾਹੌਰੀਆ, ਮੌਜੂਦਾ ਵਾਸੀ ਕਿਰਾਏਦਾਰ ਗੀਤਾ ਕਲੋਨੀ, ਨੇੜੇ ਗੁਰਦੁਆਰਾ ਸਾਹਿਬ ਜਗਰਾਉਂ, ਸੁਖਬੀਰ ਸਿੰਘ ਉਰਫ ਸੀਰੂ ਵਾਸੀ ਪਿੰਡ ਚੀਮਾਂ ਅਤੇ ਅਕਾਸ਼ ਕੁਮਾਰ ਵਾਸੀ ਚੁੰਗੀ ਨੰਬਰ 7 ਮੁਹੱਲਾ ਰਾਣੀ ਵਾਲਾ ਖੂਹ ਜਗਰਾਉਂ ਦੇ ਖਿਲਾਫ ਥਾਣਾ ਸਿਟੀ ਜਗਰਾਉਂ ਵਿੱਚ ਐਨਡੀਪੀਐਸ ਐਕਟ ਤਹਿਤ ਕੇਸ ਦਰਜ ਕੀਤਾ ਗਿਆ ਹੈ। .

LEAVE A REPLY

Please enter your comment!
Please enter your name here