Home ਧਾਰਮਿਕ ਦਿਸ਼ਾਹੀਣ ਮਨੁੱਖ ਹਮੇਸ਼ਾ ਭਟਕਦਾ ਰਹਿੰਦਾ ਹੈ : ਸਵਾਮੀ

ਦਿਸ਼ਾਹੀਣ ਮਨੁੱਖ ਹਮੇਸ਼ਾ ਭਟਕਦਾ ਰਹਿੰਦਾ ਹੈ : ਸਵਾਮੀ

43
0


ਤਰਨਤਾਰਨ 04 ਜੂਨ (ਵਿਕਾਸ ਮਠਾੜੂ – ਅਸ਼ਵਨੀ) : ਦਿਵਯ ਜਯੋਤੀ ਜਾਗਿ੍ਤੀ ਸੰਸਥਾਨ ਦੁਆਰਾ ਤਰਨਤਾਰਨ ਆਸ਼ਰਮ ‘ਚ ਮਾਸਿਕ ਭੰਡਾਰੇ ਦਾ ਆਯੋਜਨ ਕੀਤਾ ਗਿਆ। ਜਿਸ ਦੌਰਾਨ ਸੁਆਮੀ ਸੱਜਣਾਨੰਦ ਨੇ ਕਿਹਾ ਕਿ ਹਰ ਮਨੁੱਖ ਇਸ ਤੱਥ ਤੋਂ ਜਾਣੂ ਹੈ ਕਿ ਲਕਸ਼ ਤੋਂ ਬਿਨਾਂ ਜੀਵਨ ਇਸ ਤਰ੍ਹਾਂ ਹੈ ਜਿਵੇਂ ਬਿਨਾਂ ਸਵਾਰ ਦੇ ਘੋੜਾ, ਬਿਨਾਂ ਪਤਵਾਰ ਦੇ ਕਿਸ਼ਤੀ ਤੇ ਬਿਨਾਂ ਡੋਰੀ ਦੇ ਪਤੰਗ। ਅਜਿਹੀ ਹਾਲਤ ਵਿਚ ਪ੍ਰਸਥਿਤੀਆਂ ਦੇ ਥਪੇੜੇ ਵਿਅਕਤੀ ਨੂੰ ਜਿੱਧਰ ਚਾਹੇ ਲਿਜਾ ਸਕਦੇ ਹਨ, ਜਿਸ ਰਾਹਗੀਰ ਨੂੰ ਆਪਣੇ ਲਕਸ਼ ਦਾ ਬੋਧ ਨਹੀਂ ਉਹ ਕਦੇ ਸੱਜੇ, ਕਦੇ ਖੱਬੇ, ਕਦੇ ਸਿੱਧਾ, ਕਦੇ ਉਲਟਾ ਚੱਲਦਾ ਹੈ। ਉਹ ਆਪਣੇ ਚੱਲਣ ਦੀ ਦਿਸ਼ਾ ਨਿਰਧਾਰਿਤ ਨਾ ਕਰਨ ਕਰ ਕੇ ਸਦਾ ਭਟਕਦਾ ਹੀ ਰਹਿੰਦਾ ਹੈ। ਲਕਸ਼ਹੀਣ ਮਨੁੱਖ ਦਾ ਜੀਵਨ ਇਸ ਤਰ੍ਹਾਂ ਹੁੰਦਾ ਹੈ ਜਿਵੇਂ ਕ੍ਰਿਕਟ ਦੇ ਗੇਂਦਬਾਜ਼ ਸਾਹਮਣੇ ਵਿਕਟ ਹੀ ਨਾ ਹੋਵੇ। ਇਹ ਹਾਲਤ ਲਕਸ਼ਹੀਣ ਮਨੁੱਖ ਦੀ ਹੋਇਆ ਕਰਦੀ ਹੈ।ਸਾਡੀ ਭਾਰਤੀ ਸੰਸਕ੍ਰਿਤੀ ਅੰਦਰ ਕਈ ਅਸਧਾਰਨ ਲੋਕਾਂ ਨੇ ਜਨਮ ਲਿਆ ਪਰ ਅੱਜ ਉਹ ਅਸਧਾਰਨ ਬਣਨ ਦਾ ਇਹ ਹੁਨਰ ਕਿਧਰੇ ਲੁਪਤ ਹੋ ਗਿਆ ਜਾਪਦਾ ਹੈ। ਸਾਡੇ ਲਈ ਇਹ ਸੋਚਣ ਦਾ ਵਿਸ਼ਾ ਹੈ ਕਿ ਮਨੁੱਖ ਨੂੰ ਅਸਧਾਰਨ ਬਣਾਉਣ ਵਾਲੀ ਉਹ ਊਰਜਾ, ਗਹਿਮਾ, ਆਤਮ-ਵਿਸ਼ਵਾਸ, ਵੀਰਤਾ, ਬਲ, ਸਮਰੱਥਾ, ਹੌਂਸਲਾ, ਉਤਸ਼ਾਹ ਆਖਰ ਕਿੱਧਰ ਚਲੇ ਗਏ? ਅੱਜ ਇਸ ਸਿ੍ਸ਼ਟੀ ਦਾ ਸਿਰਮੌਰ ਕਹਾਉਣ ਵਾਲਾ ਮਨੁੱਖ ਇਨਾਂ੍ਹ ਦੀਨ, ਹੀਣ ਤੇ ਪੀੜਿਤ ਕਿਉਂ ਦਿਖਾਈ ਦੇ ਰਿਹਾ ਹੈ। ਇਸ ਦਾ ਸਪੱਸ਼ਟ ਜਵਾਬ ਇਹ ਹੈ ਕਿ ਮਨੁੱਖ ਜਿਸ ਮਾਰਗ ‘ਤੇ ਚੱਲ ਕੇ ਦਿਵਯ ਬਣ ਸਕਦਾ ਹੈ ਅੱਜ ਉਸਨੂੰ ਉਸ ਮਾਰਗ ਦਾ ਗਿਆਨ ਹੀ ਨਹੀਂ। ਪਰ ਸਾਡੇ ਸੰਤਾਂ ਮਹਾਂਪੁਰਸ਼ਾਂ ਨੇ ਮਨੁੱਖੀ ਜੀਵਨ ਦਾ ਸਾਰ ਸਾਡੇ ਸਾਹਮਣੇ ਰੱਖ ਦਿੱਤਾ ਕਿ ਮਨੁੱਖ ਉਸ ਦਿਵਯਤਾ ਨੂੰ ਪ੍ਰਰਾਪਤ ਕਰਨ ਲਈ ਸੰਸਾਰ ‘ਤੇ ਆਇਆ ਹੈ ਅਤੇ ਉਸ ਦੀ ਪ੍ਰਰਾਪਤੀ ਧੀਰਜ, ਪਵਿੱਤਰਤਾ ਤੇ ਲਕਸ਼ ਦੇ ਪ੍ਰਤੀ ਇਕਾਗਰਤਾ ਰਾਹੀਂ ਹੀ ਸੰਭਵ ਹੈ। ਉਨਾਂ੍ਹ ਕਿਹਾ ਜੋ ਮਨੁੱਖ ਪਰਮਾਤਮਾ ਨੂੰ ਆਪਣਾ ਲਕਸ਼ ਚੁਣਦੇ ਹਨ, ਉਹ ਸਦਾ ਆਤਮਾ ਦੇ ਉਥਾਨ ਲਈ ਤੱਤਪਰ ਰਹਿੰਦੇ ਹਨ। ਅਜਿਹੇ ਇਨਸਾਨ ਉਤਸ਼ਾਹ, ਆਸ, ਪ੍ਰਸੰਨਤਾ, ਸ਼ਾਂਤੀ , ਆਨੰਦ ਵਰਗੇ ਸ਼ੁਭ ਗੁਣਾਂ ਨੂੰ ਗ੍ਹਿਣ ਕਰ ਕੇ ਹਰਿਸ਼ਚੰਦਰ,ਧਰੂ, ਪ੍ਰਹਿਲਾਦ ਵਾਂਗ ਆਪਣੇ ਜੀਵਨ ਦੇ ਲਕਸ਼ ਦੀ ਪ੍ਰਰਾਪਤੀ ਕਰਦੇ ਹਨ। ਇਸ ਮੌਕੇ ਸਾਧਵੀ ਜਗਦੀਸ਼ਾ ਭਾਰਤੀ, ਸਾਧਵੀ ਭਵਅਰਚਨਾ ਭਾਰਤੀ, ਸਾਧਵੀ ਸੁਖਦੀਪ ਭਾਰਤੀ ਤੇ ਸਾਧਵੀ ਪਰਮਜੀਤ ਭਾਰਤੀ ਨੇ ਸੁੰਦਰ ਭਜਨਾ ਦਾ ਗਾਇਨ ਕੀਤਾ। ਆਈ ਹੋਈ ਸੰਗਤ ਲਈ ਲੰਗਰ ਦਾ ਪ੍ਰਬੰਧ ਵੀ ਕੀਤਾ ਗਿਆ।

LEAVE A REPLY

Please enter your comment!
Please enter your name here