Home Education ਬਲੌਜ਼ਮਜ਼ ਦੇ ਦਸਵੀਂ ਅਤੇ ਬਾਰਵੀਂ ਨੇ ਇਕ ਵਾਰ ਕਰਵਾਈ ਫੇਰ ਬੱਲੇ-ਬੱਲ ‘ਤੇ...

ਬਲੌਜ਼ਮਜ਼ ਦੇ ਦਸਵੀਂ ਅਤੇ ਬਾਰਵੀਂ ਨੇ ਇਕ ਵਾਰ ਕਰਵਾਈ ਫੇਰ ਬੱਲੇ-ਬੱਲ ‘ਤੇ ਰੁਤਬਾ ਰੱਖਿਆ ਕਾਇਮ

69
0


ਜਗਰਾਓਂ, 12 ਮਈ ( ਜਗਰੂਪ ਸੋਹੀ)-ਬਲੌਜ਼ਮਜ਼ ਕਾਨਵੈਂਟ ਸਕੂਲ ਆਪਣੇ ਬਹੁਤ ਸ਼ਾਨਦਾਰ ਨਤੀਜਿਆਂ ਲਈ ਮੂਹਰਲੀ ਕਤਾਰ ਵਿਚ ਆਪਣਾ ਰੁਤਬਾ ਕਾਇਮ ਰੱਖਦਿਆਂ ਇਕ ਵਾਰ ਮੁੜ੍ਹ ਤੋਂ ਬਾਰਵੀਂ ਅਤੇ ਦਸਵੀਂ ਜਮਾਤ ਦੇ ਨਤੀਜਿਆਂ ਵਿੱਚ ਬੱਲੇ-ਬੱਲੇ ਕਰਵਾਈ। ਬੱਚਿਆਂ ਨੇ ਨਾਨ-ਮੈਡੀਕਲ ਅਤੇ ਕਾਮਰਸ ਗਰੁੱਪ ਵਿੱਚ 97.2% ਅਤੇ ਹਿਊਮੈਨਟੀ ਵਿੱਚੋਂ 96.2% ਲੈ ਕੇ ਇਲਾਕੇ ਵਿਚ ਆਪਣੇ ਨਾਮ ਚਾਰ ਚੰਨ ਲਗਾਏ। ਇਸ ਦੇ ਨਾਲ ਹੀ ਦਸਵੀਂ ਵਾਲਿਆਂ ਨੇ ਵੀ ਆਪਣੇ ਸੀਨੀਅਰ ਦੀਆਂ ਪੈੜਾਂ ਦੱਬਦਿਆਂ ਅਧਿਆਪਕਾਂ ਦੀ ਅਣਥੱਕ ਮਿਹਨਤ ਨੇ ਉਹਨਾਂ ਨੂੰ ਇਹਨਾਂ ਨਤੀਜਿਆਂ ਤੇ ਪਹੁੰਚਾਇਆ 97.2 ਲੈਣ ਵਾਲੇ ਬੱਚੇ ਬਲਪ੍ਰੀਤ ਕੌਰ 97.2% ਰਮਨੀਕ ਕੌਰ 97.2%, ਵਿਕਰਮਜੀਤ ਸਿੰਘ 97.2% ਪਵਨਪ੍ਰੀਤ ਕੌਰ 96.6% ਕਮਲਜੀਤ ਕੌਰ 96.6% ਤਨਵੀਰ ਕੌਰ 96.2% ਅੰਸ਼ੀਕਾ 96% ਮਨਮੀਤ ਕੌਰ ਢਿੱਲੋਂ 95.2% ਜਸ਼ਨਦੀਪ ਸਿੰਘ ਸਿੱਧੂ 95.2% ਪ੍ਰਭਲੀਨ ਕੌਰ 95% ਕੁਲਵੀਰ ਕੌਰ 94.6% ਗੁਰਬਖਸ਼ ਸਿੰਘ 94.4% ਸੁਖਮਨ ਕੌਰ 94.2% ਪ੍ਰਭਲੀਨ ਕੌਰ 94% ਪ੍ਰਭਜੋਤ ਸਿੰਘ 93.8% ਸਿਮਰਨਪ੍ਰੀਤ ਕੌਰ 93.8% ਸਮਰੀਤ ਕੌਰ 93.8% ਅਕਾਸ਼ਦੀਪ ਸਿੰਘ 92% ਸੋਨੀਆ ਕੌਰਾ 91.8% ਅਰਸ਼ਦੀਪ ਸ਼ਿੰਘ ਤੂਰ 91.2%, ਗੁਰਲੀਨ ਕੌਰ 91.2% ਅਨਮੋਲ ਸੰਧੂ 90.8% ਅਤੇ ਗੁਰਨੂਰਦੀਪ ਸਿੰਘ 90%। ਇਸੇ ਲੜੀ ਤਹਿਤ ਦਸਵੀਂ ਜਮਾਤ ਦੇ ਅਰਮਾਨਪ੍ਰੀਤ ਕੌਰ 94.6% ਮਨਜੋਤ ਕੌਰ 94.2% ਨਵਨੀਤ ਕੌਰ ਚੰਦੀ 92.2% ਨੇ ਪਹਿਲਾ, ਦੂਜਾ ਅਤੇ ਤੀਜਾ ਸਥਾਨ ਪ੍ਰਪਾਤ ਕੀਤਾ। 99 ਅਤੇ 100 ਅੰਕਾਂ ਦੀ ਵਿਸ਼ਿਆਂ ਵਿਚ ਭਰਮਾਰ ਨੇ ਅਧਿਆਪਕਾਂ ਦੀ ਕਰਵਾਈ ਹੋਈ ਮਿਹਨਤ ਦਾ ਨਤੀਜਾ ਸਾਹਮਣੇ ਲਿਆਂਦਾ ਹੈ। ਇਸ ਮੌਕੇ ਪ੍ਰਿੰਸੀਪਲ ਡਾ. ਅਮਰਜੀਤ ਕੌਰ ਨਾਜ਼ ਨੇ ਬੱਚਿਆਂ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਉਹਨਾਂ ਨੇ ਅੱਜ ਜਿੱਥੇ ਸਕੂਲ ਦਾ ਨਾਮ ਰੌਸ਼ਨ ਕੀਤਾ ਉੱਥੇ ਆਪਣੇ ਮਾਪਿਆਂ ਦਾ ਵੀ ਸਿਰ ਮਾਣ ਨਾਲ ਉੱਚਾ ਕੀਤਾ। ਸਕੂਲ ਦੇ ਸਟਾਫ਼ ਵੱਲੋਂ ਕਰਵਾਏ ਅਣਥੱਕ ਮਿਹਨਤ ਨੇ ਅੱਜ ਇਸ ਸਫ਼ਰ ਨੂੰ ਤੈਅ ਕੀਤਾ। ਵਿਦਿਆਰਥੀ ਜੀਵਨ ਦੀ ਇਹ ਬਹੁਤ ਵੱਡੀ ਕਾਮਯਾਬੀ ਹੁੰਦੀ ਹੈ ਜਦੋਂ ਉਹ ਅਜਿਹੇ ਨਤੀਜਿਆਂ ਨੂੰ ਛੋਂਹਦੇ ਹਨ। ਅਸੀਂ ਹਰ ਵਾਰ ਆਪਣੇ ਇਹਨਾਂ ਵਿਦਿਆਰਥੀਆਂ ਨੂੰ ਮਿਹਨਤ ਦੀ ਸਿੱਖਿਆ ਦਿੰਦੇ ਹਨ ਤਾਂ ਜੋ ਉਹ ਆਪਣੇ ਮੁਕਾਨ ਤੇ ਪਹੁੰਚ ਜਾਣ। ਇਸ ਮੌਕੇ ਸਕੂਲ ਦੇ ਚੇਅਰਮੈਨ ਹਰਭਜਨ ਸਿੰਘ ਜੌਹਲ, ਪ੍ਰੈਜ਼ੀਡੈਂਟ ਮਨਪ੍ਰੀਤ ਸਿੰਘ ਬਰਾੜ, ਅਜਮੇਰ ਸਿੰਘ ਰੱਤੀਆ, ਸਤਵੀਰ ਸਿੰਘ ਸੇਖੋਂ ਨੇ ਵੀ ਬੱਚਿਆਂ ਨੂੰ ਵਧਾਈ ਦਿੱਤੀ ਤੇ ਅਗਲੇ ਭਵਿੱਖ ਲਈ ਸ਼ੁੱਭ ਕਾਮਨਾਵਾਂ ਦਿੱਤੀਆਂ।

LEAVE A REPLY

Please enter your comment!
Please enter your name here