ਬਠਿੰਡਾ, 13 ਜੁਲਾਈ (ਮਨਿੰਦਰਪਾਲ ਸ਼ਰਮਾ)- ਪੰਜਾਬ ਸਰਕਾਰ ਦੀਆ ਹਦੀਇਤਾ ਅਨੁਸਾਰ ਅੱਜ ਤਹਿਸੀਲ ਕੰਪਲੈਕਸ ਬਠਿੰਡਾ ਵਿਖੇ ਜਿਲਾ ਹੈਡ ਕਰਨਲ ਗੁਰਜੀਤ ਸਿੰਘ ਦੀ ਅਗੁਵਾਈ ਦੇ ਵਿਚ ਮੀਟਿੰਗ ਹੋਈ ਜਿਸ ਵਿਚ ਤਹਿਸੀਲਾਂ ਦੇ ਹੈਡ, ਸੁਪਰਵਿਜਰ ਅਤੇ ਸਾਰੇ ਜੀ ਓ ਜੀ ਮੈਂਬਰ ਹਾਜਿਰ ਹੋਏ l ਜਿਸ ਵਿਚ ਭਾਰੀ ਮੀਹਾਂ ਦੇ ਕਾਰਣ ਹੋਣ ਵਾਲੇ ਨੁਕਸਾਨ ਤੋਂ ਬਚਣ ਲਈ ਪਿੰਡਾਂ ਵਿਚ ਨਿਕਾਸੀ ਨਾਲੇ ਅਤੇ ਨਾਲੀਆਂ, ਖਾਲੇ, ਕਸੀਆ ਅਤੇ ਸੂਈਆ ਦੇ ਸਫਾਈ ਨੂੰ ਚੈੱਕ ਕੀਤਾ ਜਾਵੇ ਜੇ ਕੋਈ ਕਮੀ ਲੱਗਦੀ ਹੈ ਤਾ ਉਸ ਦੀ ਤੁਰੰਤ ਰਿਪੋਰਟ ਕੀਤੀ ਜਾਵੇ ਤਾ ਕਿ ਉਸ ਕੰਮ ਨੂੰ ਸਬੰਧਿਤ ਮਹਿਕਮੇ ਨੂੰ ਦੱਸ ਕੇ ਠੀਕ ਕਰਵਾਇਆ ਜਾ ਸਕੇ ਜੇਕਰ ਕਿਸੇ ਇਲਾਕੇ ਵਿਚ ਭਾਰੀ ਮੀਹ ਕਾਰਣ ਜਾਨ-ਮਾਲ ਨੂੰ ਬਚੂਉਣ ਲਈ ਕਿਸ ਪ੍ਰਕਾਰ ਮਦਦ ਕਰਨੀ ਹੈ ਉਸ ਸਬੰਧਿਤ ਵੀ ਦਸਿਆ ਗਿਆ ਹੈ ਇਹਨਾਂ ਗੱਲਾਂ ਨੂੰ ਯਕੀਨੀ ਬਣਾਇਆ ਜਾਵੇ ਤਾ ਜੋ ਕਿਸੇ ਪ੍ਰਕਾਰ ਦਾ ਜਾਨ-ਮਾਲ ਦਾ ਨੁਕਸਾਨ ਨਾ ਹੋ ਸਕੇ