Home Uncategorized ਕੱਚੇ ਸਫ਼ਾਈ ਮੁਲਾਜ਼ਮਾਂ ਨੇ ਨਿਗਮ ਦਫ਼ਤਰ ਨੂੰ ਲਾਇਆ ਤਾਲਾ, ਅਧਿਕਾਰੀ ਅੰਦਰ ਡੱਕੇ

ਕੱਚੇ ਸਫ਼ਾਈ ਮੁਲਾਜ਼ਮਾਂ ਨੇ ਨਿਗਮ ਦਫ਼ਤਰ ਨੂੰ ਲਾਇਆ ਤਾਲਾ, ਅਧਿਕਾਰੀ ਅੰਦਰ ਡੱਕੇ

48
0


ਲੁਧਿਆਣਾ, 12 ਜੁਲਾਈ ( ਰਾਜੇਸ਼ ਜੈਨ, ਭਗਵਾਨ ਭੰਗੂ)-: ਲੁਧਿਆਣਾ ਦੇ ਨਗਰ ਨਿਗਮ ਦਫਤਰ ਦੇ ਬਾਹਰ ਪਿਛਲੇ ਕਈ ਦਿਨਾਂ ਤੋਂ ਸਫ਼ਾਈ ਕਰਮਚਾਰੀ ਕੱਚੇ ਮੁਲਾਜ਼ਮ ਹੜਤਾਲ ਉਤੇ ਬੈਠੇ ਹਨ। ਧਰਨੇ ਉਤੇ ਬੈਠੇ ਸਫ਼ਾਈ ਮੁਲਾਜ਼ਮ ਲਗਾਤਾਰ ਸਰਕਾਰ ਤੋਂ ਮੰਗ ਕਰ ਰਹੇ ਹਨ ਕਿ ਉਨ੍ਹਾਂ ਨੂੰ ਪੱਕਾ ਕੀਤਾ ਜਾਵੇ। ਇਸ ਦੇ ਉਲਟ ਨਗਰ ਨਿਗਮ ਵੱਡੇ ਅਧਿਕਾਰੀਆਂ ਤੇ ਸਰਕਾਰ ਦੇ ਵੀ ਨੁਮਾਇੰਦੇ ਨੇ ਧਰਨਾਕਾਰੀਆਂ ਦੀ ਸਲਾਹ ਨਹੀਂ ਲਈ।ਹਾਰ ਕੇ ਮੁਲਾਜ਼ਮਾਂ ਨੂੰ ਭੁੱਖ ਹੜਤਾਲ ਉਤੇ ਬੈਠਣਾ ਪਿਆ। ਇਸ ਦੌਰਾਨ ਮੁਲਾਜ਼ਮਾਂ ਨੇ ਅੱਜ ਲੁਧਿਆਣਾ ਦੇ ਨਗਰ ਨਿਗਮ ਦੇ ਅੰਦਰ ਬੈਠੇ ਅਫ਼ਸਰਾਂ ਦੇ ਬਾਹਰੋਂ ਗੇਟਾਂ ਨੂੰ ਤਾਲੇ ਮਾਰ ਦਿੱਤੇ। ਇਸ ਦੌਰਾਨ ਨਗਰ ਨਿਗਮ ਦੇ ਦਫਤਰ ਅੰਦਰ ਬੈਠੇ ਲਗਭਗ 20 ਉੱਚ ਅਧਿਕਾਰੀ ਅੰਦਰ ਡੱਕੇ ਰਹੇ। ਇਸ ਦੌਰਾਨ ਸਫ਼ਾਈ ਕਰਮਚਾਰੀਆਂ ਨੇ ਜ਼ੋਰਦਾਰ ਨਾਅਰੇਬਾਜ਼ੀ ਕੀਤੀ।ਸਫਾਈ ਕਰਮਚਾਰੀ ਦੇ ਬੁਲਾਰਿਆਂ ਨੇ ਕਿਹਾ ਕਿ ਨਗਰ ਨਿਗਮ ਅਤੇ ਪ੍ਰਸ਼ਾਸਨ ਉਨ੍ਹਾਂ ਦਾ ਸ਼ੋਸ਼ਣ ਕਰ ਰਿਹਾ ਹੈ ਤੇ ਨਿਗੁਣੀਆਂ ਤਨਖਾਹਾਂ ਉਤੇ ਉਨ੍ਹਾਂ ਕੋਲੋਂ ਡਿਊਟੀ ਲਈ ਜਾ ਰਹੀ ਹੈ। ਉਨ੍ਹਾਂ ਨੇ ਦੱਸਿਆ ਕਿ ਇੰਨੀ ਘੱਟ ਤਨਖਾਹ ਉਤੇ ਉਨ੍ਹਾਂ ਦਾ ਗੁਜ਼ਾਰਾ ਕਰਨਾ ਮੁਸ਼ਕਲ ਹੈ। ਸੂਚਨਾ ਮਿਲਣ ਉਤੇ ਪੁਲਿਸ ਪ੍ਰਸ਼ਾਸਨ ਪਹੁੰਚਿਆ।ਪੁਲਿਸ ਨੇ ਧਰਨਾਕਾਰੀਆਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ।ਵੈਸਟ ਹਲਕੇ ਦੇ ਆਮ ਆਦਮੀ ਪਾਰਟੀ ਦੇ ਵਿਧਾਇਕ ਗੁਰਪੀਤ ਗੋਗੀ ਵੀ ਪਹੁੰਚੇ।ਉਨ੍ਹਾਂ ਨੇ ਕਰਮਚਾਰੀਆਂ ਨੂੰ ਭਰੋਸਾ ਦਿੱਤਾ ਉਸ ਤੋਂ ਬਾਅਦ ਨਗਰ ਨਿਗਮ ਦੇ ਗੇਟਾਂ ਤੋਂ ਤਾਲੇ ਖੋਲ੍ਹੇ ਗਏ। ਇਸ ਦੌਰਾਨ ਸ਼੍ਰੋਮਣੀ ਅਕਾਲੀ ਦਲ ਤੇ ਨਗਰ ਨਿਗਮ ਦੇ ਸਫਾਈ ਕਰਮਚਾਰੀਆਂ ਦੇ ਯੂਨੀਅਨ ਦੇ ਮੈਂਬਰ ਵਿਜੇ ਦਾਨਵ ਨੇ ਆਖਿਆ ਕਿ ਵੈਸਟ ਹਲਕੇ ਦੇ ਵਿਧਾਇਕ ਗੁਰਪੀਤ ਬੱਸੀ ਗੋਗੀ ਨੇ ਉਨ੍ਹਾਂ ਨੂੰ ਵਿਸ਼ਵਾਸ ਦਿਵਾਇਆ ਕਿ ਉਹ ਸਰਕਾਰ ਨਾਲ ਗੱਲ ਕਰਵਾਉਣਗੇ, ਜਿੰਨੇ ਵੀ ਕੱਚੇ ਮੁਲਾਜ਼ਮ ਸਫਾਈ ਕਰਮਚਾਰੀ ਹਨ ਉਨ੍ਹਾਂ ਨੂੰ ਜਲਦ ਪੱਕਾ ਕਰਵਾਇਆ ਜਾਵੇਗਾ।

LEAVE A REPLY

Please enter your comment!
Please enter your name here