ਜਗਰਾਉਂ, 16 ਦਸੰਬਰ ( ਭਗਵਾਨ ਭੰਗੂ, ਲਿਕੇਸ਼ ਸ਼ਰਮਾਂ )-ਮਨੁੱਖਤਾ ਦੇ ਰਹਿਬਰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਦਰਸ਼ਨ ਸਿੰਘ ਦੇਸ਼ ਭਗਤ ਪ੍ਰਧਾਨ ਐਸ.ਸੀ.ਬੀ.ਸੀ ਵੈਲਫੇਅਰ ਕੌਂਸਲ ਪੰਜਾਬ ਦੀ ਅਗਵਾਈ ਹੇਠ ਸੰਸਥਾ ਵੱਲੋਂ ਦੋ ਸਕੂਲਾਂ ਦੇ 200 ਬੱਚਿਆਂ ਨੂੰ ਬੂਟ, ਜਰਸੀਆਂ ਵੰਡੀਆਂ ਗਈਆਂ। ਗੁਰੂ ਤੇਗ ਬਹਾਦਰ ਪ੍ਰਾਇਮਰੀ ਸਕੂਲ ਅਤੇ ਖਾਲਸਾ ਪ੍ਰਾਇਮਰੀ ਸਕੂਲ ਦੇ ਬੱਚਿਆਂ ਨੂੰ ਇਹ ਸਾਮਗਰੀ ਵੰਡਣ ਲਈ ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਵਿਖੇ ਕਰਵਾਏ ਸਮਾਗਮ ਨੂੰ ਸੰਬੋਧਨ ਕਰਦਿਆਂ ਮੁੱਖ ਮਹਿਮਾਨ ਵਜੋਂ ਪੱੁਜੇ ਸੀਨੀਅਰ ਕਾਂਗਰਸੀ ਆਗੂ ਗੁਰਕੀਰਤ ਕੌਰ (ਸਵਰਗੀ ਕੇਂਦਰੀ ਗ੍ਰਹਿ ਮੰਤਰੀ ਬੂਟਾ ਸਿੰਘ ਦੀ ਪੁੱਤਰੀ) ਅਤੇ ਸਮਾਜ ਸੇਵੀ ਟਹਿਲ ਸਿੰਘ ਗਿੱਲ ਨੇ ਕਿਹਾ ਕਿ ਸਰਕਾਰੀ ਸਕੂਲਾਂ ਵਿੱਚ ਜ਼ਿਆਦਾਤਰ ਲੋੜਵੰਦ ਪਰਿਵਾਰਾਂ ਦੇ ਬੱਚੇ ਪੜ੍ਹਦੇ ਹਨ। ਐਸ.ਸੀ./ਬੀ.ਸੀ. ਵੈਲਫੇਅਰ ਕੌਂਸਲ ਪੰਜਾਬ ਲੰਬੇ ਸਮੇਂ ਤੋਂ ਇਹਨਾਂ ਬੱਚਿਆਂ ਨੂੰ ਉੱਚ ਸਿੱਖਿਆ ਹਾਸਲ ਕਰਨ ਵਿੱਚ ਕੋਈ ਦਿੱਕਤ ਨਾ ਆਵੇ, ਉਸ ਲਈ ਲਗਾਤਾਰ ਸੇਵਾਵਾਂ ਨਿਭਾ ਰਹੇ ਹਨ। ਉਨ੍ਹਾਂ ਦੇ ਕੌਂਸਲ ਪ੍ਰਧਾਨ ਦੇਸ਼ ਭਗਤ ਦੀ ਇਸ ਨਿਸ਼ਕਾਮ ਭਾਵਨਾ ਨਾਲ ਕੀਤੇ ਜਾ ਰਹੇ ਕਾਰਜ ਦੀ ਸ਼ਲਾਘਾ ਕੀਤੀ। ਇਸ ਮੌਕੇ ਐਸਐਸਪੀ ਹਰਜੀਤ ਸਿੰਘ ਦੀ ਥਾਂ ’ਤੇ ਪੁੱਜੇ ਐਸਪੀ ਡੀ ਹਰਿੰਦਰਪਾਲ ਸਿੰਘ ਪਰਮਾਰ ਨੇ ਕਿਹਾ ਕਿ ਕੋਈ ਵੀ ਹੋਣਹਾਰ ਬੱਚਾ ਸਿਰਫ਼ ਇਸ ਕਰਕੇ ਪੜ੍ਹਾਈ ਤੋਂ ਵਾਂਝਾ ਨਹੀਂ ਰਹਿਣਾ ਚਾਹੀਦਾ ਕਿ ਉਸ ਕੋਲ ਸਹੂਲਤਾਂ ਨਹੀਂ ਹਨ ਜਾਂ ਉਸ ਨੂੰ ਪੜ੍ਹਾਈ ਦਾ ਸਾਮਾਨ ਨਹੀਂ ਮਿਲ ਸਕਿਆ। ਉਨ੍ਹਾਂ ਇਸ ਨੇਕ ਕਾਰਜ ਲਈ ਸੰਸਥਾ ਦੇ ਪ੍ਰਧਾਨ ਦੇਸ਼ ਭਗਤ ਦੀ ਸ਼ਲਾਘਾ ਕੀਤੀ। ਪ੍ਰਧਾਨ ਦੇਸ਼ ਭਗਤ ਨੇ ਦੱਸਿਆ ਕਿ ਸਮਾਜ ਸੇਵੀ ਟਹਿਲ ਸਿੰਘ ਗਿੱਲ ਦੇ ਪਰਿਵਾਰ ਤੋਂ ਹਰਪ੍ਰੀਤ ਕੌਰ ਚਾਹਲ ਕੈਨੇਡੀਅਨ ਅਤੇ ਸਿਮਰਨਜੀਤ ਕੌਰ ਨੇ ਇਨ੍ਹਾਂ ਸਕੂਲਾਂ ਦੇ ਬੱਚਿਆਂ ਨੂੰ ਜਰਸੀਆਂ ਉਪਲਬਧ ਕਰਵਾਈਆਂ। ਇਸ ਮੌਕੇ ਰਾਮਗੜ੍ਹੀਆ ਵੈਲਫੇਅਰ ਕੌਂਸਲ ਦੇ ਸਰਪ੍ਰਸਤ ਬਾਬਾ ਮੋਹਨ ਸਿੰਘ ਸੱਗੂ, ਸੀਨੀਅਰ ਕਾਂਗਰਸੀ ਆਗੂ ਰਮਨਦੀਪ ਸਿੰਘ, ਕੰਵਲਜੀਤ ਖੰਨਾ, ਕੰਚਨ ਗੁਪਤਾ, ਪ੍ਰਿੰਸੀਪਲ ਚਰਨਜੀਤ ਸਿੰਘ ਭੰਡਾਰੀ, ਅਵਤਾਰ ਸਿੰਘ ਖਾਲਸਾ, ਈਓ ਮਨੋਹਰ ਸਿੰਘ ਅਤੇ ਹੋਰ ਪਤਵੰਤੇ ਹਾਜ਼ਰ ਸਨ। ਇਸ ਦੌਰਾਨ ਸਟੇਜ ਸੰਚਾਲਨ ਮਾਸਟਰ ਰਛਪਾਲ ਗਾਲਿਬ ਨੇ ਕੀਤਾ।

