Home crime ਲੁਧਿਆਣਾ ਮਾਡਲ ਗ੍ਰਾਮ ਨੇੜੇ ਹੋਏ ਮਨੀ ਐਕਸਚੇਂਜਰ ਦੇ ਕਤਲ ਮਾਮਲੇ ਚ 2...

ਲੁਧਿਆਣਾ ਮਾਡਲ ਗ੍ਰਾਮ ਨੇੜੇ ਹੋਏ ਮਨੀ ਐਕਸਚੇਂਜਰ ਦੇ ਕਤਲ ਮਾਮਲੇ ਚ 2 ਮੁਲਜ਼ਮ ਗ੍ਰਿਫਤਾਰ, 1 ਮਹਿਲਾ ਵੀ ਸ਼ਾਮਿਲ

56
0

35 ਲੱਖ ਰੁਪਏ ਦੇ ਕਰੀਬ ਦੀ ਰਕਮ ਬਰਾਮਦ

ਮਾਮਲੇ ਚ ਜੋਬਨਪ੍ਰੀਤ ਦੀ ਗ੍ਰਿਫਤਾਰੀ ਹਾਲੇ ਬਾਕੀ ਹੈ।
ਕੇਸ ਸੁਲਝਾਉਣ ਵਾਲੀ ਟੀਮ ਨੂੰ 5 ਲੱਖ ਦਾ ਇਨਾਮ

ਲੁਧਿਆਣਾ (ਭਗਵਾਨ ਭੰਗੂ) ਲੁਧਿਆਣਾ ਦੇ ਵਿਚ ਮਾਡਲ ਗ੍ਰਾਮ ਨੇੜੇ ਮਨੀ ਐਕਸਚੇਂਜਰ ਦੇ ਕਤਲ ਮਾਮਲੇ ਨੂੰ ਪੁਲਿਸ ਨੇ ਸੁਲਝਾ ਲਿਆ ਹੈ ਅਤੇ ਇਸ ਮਾਮਲੇ ਤੇ ਵਿੱਚ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਵੀ ਕਰ ਲਿਆ ਗਿਆ ਹੈ ਜਿਨ੍ਹਾਂ ਦੇ ਵਿਚ ਇਕ ਮਹਿਲਾ ਵੀ ਸ਼ਾਮਿਲ ਹੈ, ਪੁਲਸ ਵੱਲੋਂ ਇਹਨਾ ਕੋਲੋਂ 34 ਲੱਖ 35 ਹਜ਼ਾਰ ਰੁਪਏ ਵੀ ਬਰਾਮਦ ਕਰ ਲਏ ਗਏ ਹਨ। ਮੁਲਜ਼ਮਾਂ ਦੇ ਵਿਚ ਇਕ ਮਹਿਲਾ ਵੀ ਸ਼ਾਮਿਲ ਹੈ, ਮਨੀਲਾ ਦੀ ਸ਼ਨਾਖਤ ਕੁਲਦੀਪ ਕੌਰ ਵਜੋਂ ਹੋਈ ਹੈ ਜਦੋਂ ਕਿ ਮਨਦੀਪ ਸਿੰਘ ਦੂਜਾ ਮੁਲਜ਼ਮ ਹੈ ਜਿਸ ਨੂੰ ਪੁਲੀਸ ਨੇ ਗ੍ਰਿਫਤਾਰ ਕੀਤਾ ਹੈ, ਹਲੇ ਤੱਕ ਜਿਸ ਮੁਲਜ਼ਮ ਨੇ ਸੂਏ ਮਾਰ ਕੇ ਮਨਜੀਤ ਸਿੰਘ ਦਾ ਕਤਲ ਕੀਤਾ ਸੀ ਉਸ ਦੀ ਗ੍ਰਿਫਤਾਰੀ ਬਾਕੀ ਹੈ। ਲੁਧਿਆਣਾ ਦੇ ਪੁਲਿਸ ਕਮਿਸ਼ਨਰ ਨੇ ਇਸ ਸਬੰਧੀ ਜਾਣਕਾਰੀ ਸਾਂਝੀ ਕੀਤੀ ਹੈ ਅਤੇ ਦਸਿਆ ਹੈ ਕਿ ਇਸ ਟੀਮ ਵੱਲੋਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਉਨ੍ਹਾਂ ਲਈ ਡੀ ਜੀ ਪੰਜਾਬ ਵੱਲੋਂ ਪੰਜ ਲੱਖ ਰੁਪਏ ਦਾ ਇਨਾਮ ਵੀ ਦਿੱਤਾ ਗਿਆ ਹੈ। ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਮਨਜੀਤ ਸਿੰਘ ਲਗਭਗ ਅੱਧੇ ਘੰਟੇ ਤੱਕ ਸੜਕ ਤੇ ਤੜਫਦਾ ਰਿਹਾ ਪਰ ਲੋਕਾਂ ਨੇ ਉਸ ਨੂੰ ਚੁਕਿਆ ਹੀ ਨਹੀਂ, ਉਨ੍ਹਾਂ ਇਹ ਵੀ ਦੱਸਿਆ ਕਿ 45 ਲੱਖ ਲੁਧਿਆਣਾ ਦੀ ਆਬਾਦੀ ਲਈ ਸਾਡੇ ਕੋਲ ਮਹਿਜ਼ 2200 ਮੁਲਾਜ਼ਮ ਹਨ ਅਸੀਂ ਬੜੀ ਮਿਹਨਤ ਨਾਲ ਇਹਨਾਂ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਹੈ।

LEAVE A REPLY

Please enter your comment!
Please enter your name here