ਬਰਨਾਲਾ (ਬੋਬੀ ਸਹਿਜਲ) ਸਥਾਨਕ ਬਾਬਾ ਕਾਲਾ ਮਹਿਰ ਗੁਰਦੁਆਰਾ ਸਾਹਿਬ ਵਿਖੇ ਗਿਆਨੀ ਸੋਹਣ ਸਿੰਘ ਪੰਧੇਰ ਨਮਿੱਤ ਅੰਤਿਮ ਅਰਦਾਸ ਤੇ ਸ਼ਰਧਾਂਜਲੀ ਸਮਾਗਮ ਹੋਇਆ। ਉਨਾਂ੍ਹ ਨਮਿੱਤ ਅੰਤਿਮ ਅਰਦਾਸ ਤੋਂ ਪਹਿਲਾਂ ਰਾਗੀ ਸਿੰਘਾਂ ਵਲੋਂ ਰਸਭਿੰਨਾਂ ਕੀਰਤਨ ਕੀਤਾ ਗਿਆ। ਵੱਖ-ਵੱਖ ਰਾਜਨੀਤਿਕ, ਸਮਾਜਿਕ ਤੇ ਧਾਰਮਿਕ ਜਥੇਬੰਦੀਆਂ ਦੇ ਆਗੂਆਂ ਨੇ ਉਨਾਂ੍ਹ ਨੂੰ ਸ਼ਰਧਾ ਦੇ ਫ਼ੁੱਲ ਭੇਟ ਕੀਤੇ। ਇਸ ਮੌਕੇ ਜ਼ਲਿ੍ਹਾ ਯੋਜਨਾ ਕਮੇਟੀ ਦੇ ਸਾਬਕਾ ਚੇਅਰਮੈਨ ਤੇ ਸੀਨੀਅਰ ਅਕਾਲੀ ਆਗੂ ਰੁਪਿੰਦਰ ਸਿੰਘ ਸੰਧੂ ਨੇ ਸ਼ਰਧਾਂਜਲੀ ਦਿੰਦਿਆਂ ਕਿਹਾ ਕਿ 74 ਵਰਿ੍ਹਆਂ ਦੇ ਗਿਆਨੀ ਸੋਹਣ ਸਿੰਘ ਪੰਧੇਰ ਝਲੂਰ ਵਾਲਿਆਂ ਨੇ ਜਿੱਥੇ ਸਿਆਸਤ ‘ਚ ਲੰਮਾਂ ਸਮਾਂ ਸੇਵਾ ਕੀਤੀ, ਉੱਥੇ ਹੀ ਅਧਿਆਪਕ ਦੀ ਨੌਕਰੀ ਤੋਂ ਅਸਤੀਫ਼ਾ ਦੇ ਕੇ 1962 ਦੀ ਜੰਗ ‘ਚ ਦੇਸ਼ ਦੀ ਲਗਨ ਨੂੰ ਦੇਖਦਿਆਂ ਫੌਜ ‘ਚ ਭਰਤੀ ਹੋ ਮੋਹਰੀ ਹੋ ਜੰਗ ਲੜੀ। ਫੌਜ ‘ਚੋਂ ਸੇਵਾ ਮੁਕਤ ਹੋ 1980 ‘ਚ ਬਿਜਲੀ ਬੋਰਡ ਦੀ ਨੌਕਰੀ ਮਹਿਲ ਕਲਾਂ ਤੇ ਬਰਨਾਲਾ ‘ਚ ਕਰਦਿਆਂ 21 ਅਗਸਤ 1997 ਨੂੰ ਸੇਵਾ ਮੁਕਤ ਹੋਏ। ਉਸ ਤੋਂ ਬਾਅਦ ਸਾਬਕਾ ਮੁੱਖ ਮੰਤਰੀ ਤੇ ਕਈ ਰਾਜਾਂ ਦੇ ਗਵਰਨਰ ਰਹੇ ਸੁਰਜੀਤ ਸਿੰਘ ਬਰਨਾਲਾ ਦੇ ਨੇੜਲੇ ਸਾਥਿਆਂ ‘ਚੋਂ ਇੱਕ ਹੋ ਸਿਆਸਤ ‘ਚ ਸੇਵਾ ਕਰਦਿਆਂ ਜਰਨਲ ਸਕੱਤਰ ਬਣ ਪਾਰਟੀ ਦੀ ਸੇਵਾ ਕੀਤੀ। ਉਨਾਂ੍ਹ ਦਾ ਜਨਮ ਪਿੰਡ ਝਲੂਰ ਵਿਖੇ 31 ਅਗਸਤ 1949 ਨੂੰ ਜਵਾਹਰਾ ਸਿੰਘ ਦੇ ਘਰ ਮਾਤਾ ਪ੍ਰਸਿੰਨ ਕੌਰ ਦੇ ਗ੍ਰਾਹਿ ਵਿਖੇ ਹੋਇਆ। 14 ਫ਼ਰਵਰੀ 1969 ਨੂੰ ਜਿਲ੍ਹਾ ਸੰਗਰੂਰ ਦੇ ਪਿੰਡ ਮੂਲੋਵਾਲ ਵਿਖੇ ਉਨ੍ਹਾ ਦਾ ਵਿਆਹ ਅਮਰਜੀਤ ਕੌਰ ਨਾਲ ਹੋਇਆ। ਉਨਾਂ੍ਹ ਦੇ ਪਰਿਵਾਰ ‘ਚ ਇੱਕ ਬੇਟਾ ਤੇ ਦੋ ਬੇਟੀਆਂ ਨੇ ਜਨਮ ਲਿਆ। ਉਨਾਂ੍ਹ ਦਾ ਪੁੱਤਰ ਗੁਰਤੇਜ ਸਿੰਘ ਪੱਕੇ ਤੌਰ ‘ਤੇ ਅਮਰੀਕਾ ‘ਚ ਰਹਿ ਰਿਹਾ ਹੈ। ਜਿਸ ਦਾ ਵਿਆਹ ਬਲਜੀਤ ਕੌਰ ਨਾਲ ਹੋਇਆ ਤੇ ਉਨਾਂ੍ਹ ਦੇ ਘਰ ਗੁਰਕਰਨ ਸਿੰਘ ਪੰਧੇਰ ਪੁੱਤਰ ਤੇ ਹਰਸਿਮਰਨ ਕੌਰ ਪੁੱਤਰੀ ਨੇ ਜਨਮ ਲਿਆ। ਉਨਾਂ੍ਹ ਦੀ ਬੇਟੀ ਜਸਵੀਰ ਕੌਰ ਦਾ ਵਿਆਹ ਪਰਮਜੀਤ ਸਿੰਘ ਨਾਲ ਹੋਇਆ ਜਿਸ ਦੀ ਪਿਛਲੇ ਸਮੇਂ ਦੌਰਾਨ ਮੌਤ ਹੋ ਚੁੱਕੀ ਹੈ। ਗਿਆਨੀ ਸੋਹਣ ਸਿੰਘ ਦੀ ਇੱਕ ਧੀ ਸਤਵੀਰ ਕੌਰ ਅਮਰੀਕਾ ਵਿਖੇ ਰਹਿ ਰਹੀ ਹੈ, ਜਿਸ ਦਾ ਵਿਆਹ ਗੁਰਸੇਵਕ ਸਿੰਘ ਸਿੱਧੂ ਨਾਲ ਹੋਇਆ ਹੈ। ਉਹ ਬਿਜਲੀ ਬੋਰਡ ‘ਚ ਕਰਮਚਾਰੀ ਯੂਨੀਅਨ ਦੇ ਸੂਬਾ ਪ੍ਰਧਾਨ ਵੀ ਰਹੇ। ਉਹ ਗੁਰੂ ਦੇ ਸਿੱਖ ਬਣ ਅੰਮਿ੍ਤ ਛਕ ਪੰਥ ਦੀ ਸੇਵਾ ਕਰਦੇ ਹੋਏ ਸੋ੍ਮਣੀ ਅਕਾਲੀ ਦਲ ‘ਚ ਬਾਹਖੂਬੀ ਸੇਵਾ ਨਿਭਾਊਂਦੇ ਰਹੇ। ਜਿੱਥੇ ਉਹ ਸੋ੍ਮਣੀ ਅਕਾਲੀ ਦਲ ਦੇ ਜਰਨਲ ਸਕੱਤਰ ਦੇ ਅਹੁਦੇ ਤੱਕ ਸਫ਼ਰ ਕਰਦਿਆਂ ਜਿਲ੍ਹੇ ਦੀਆਂ ਪ੍ਰਮੁੱਖ ਵੱਖ ਵੱਖ ਕਮੇਟੀਆਂ ‘ਚ ਆਪਣੀ ਅਹਿਮ ਭੂਮਿਕਾ ਨਿਭਾਈ ਉਹ ਇਕੱਲੇ ਸਿਆਸੀ ਤੌਰ ‘ਤੇ ਹੀ ਨਹੀਂ ਬਲਕਿ ਸਮਾਜ ‘ਚ ਧਾਰਮਿਕ ਤੇ ਸਮਾਜਿਕ ਸੇਵਾਵਾਂ ਨਿਭਾਉਂਦਿਆਂ ਲੋਕਾਂ ਦਾ ਪਿਆਰ ਤੇ ਸਤਿਕਾਰ ਕਬੂਲਨ ਵਾਲੇ ਸੱਚੀ ਸੁੱਚੀ ਸਖਸੀਅਤ ਦੇ ਮਾਲਕ ਸਨ। ਪਿਛਲੇ ਦਿਨੀਂ ਉਨਾਂ੍ਹ ਦੇ ਅਸਹਿ ਵਿਛੋੜੇ ‘ਤੇ ਪਰਿਵਾਰ ਨੂੰ ਹੀ ਨਹੀਂ ਬਲਕਿ ਸਿਆਸਤਦਾਨ ਤੇ ਸਮਾਜ ‘ਚ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ। ਇਸ ਮੌਕੇ ਜਥੇਦਾਰ ਪਰਮਜੀਤ ਸਿੰਘ ਖਾਲਸਾ ਅੰਤਿੰ੍ਗ ਕਮੇਟੀ ਮੈਂਬਰ ਐੱਸਜੀਪੀਸੀ, ਬਾਬਾ ਟੇਕ ਸਿੰਘ ਧਨੌਲਾ, ਬਿਜਲੀ ਬੋਰਡ ਦੇ ਪ੍ਰਧਾਨ ਮੇਲਾ ਸਿੰਘ, ਕਾਂਗਰਸ ਦੇ ਜ਼ਲਿ੍ਹਾ ਪ੍ਰਧਾਨ ਕੁਲਦੀਪ ਸਿੰਘ ਕਾਲਾ ਿਢੱਲੋਂ, ਕਾਂਗਰਸੀ ਆਗੂ ਬਲਦੇਵ ਸਿੰਘ ਭੁੱਚਰ, ‘ਆਪ’ ਆਗੂ ਲਾਡੀ ਝਲੂਰ, ਸੰਤ ਹਾਕਮ ਸਿੰਘ ਗੰਡਾ ਸਿੰਘ ਵਾਲੇ, ਨਗਰ ਕੌਂਸਲ ਬਰਨਾਲਾ ਦੇ ਸਾਬਕਾ ਪ੍ਰਧਾਨ ਪਰਮਜੀਤ ਸਿੰਘ ਿਢੱਲੋਂ, ਨਗਰ ਕੌਂਸਲ ਦੇ ਮੌਜੂਦਾ ਪ੍ਰਧਾਨ ਗੁਰਜੀਤ ਸਿੰਘ ਰਾਮਣਵਾਸੀਆ, ਸੀਨੀਅਰ ਭਾਜਪਾ ਆਗੂ ਤੇ ਸਾਬਕਾ ਸਰਪੰਚ ਗੁਰਦਰਸ਼ਨ ਸਿੰਘ ਬਰਾੜ, ਤਜਿੰਦਰ ਸਿੰਘ ਸੋਨੀ ਜਾਗਲ, ਜਤਿੰਦਰ ਜਿੰਮੀ ਜਨਰਲ ਕੌਂਸਲ ਮੈਂਬਰ, ਜਥੇਦਾਰ ਜਸਵਿੰਦਰ ਸਿੰਘ ਧੂਰੀ, ਜਰਨੈਲ ਭੋਤਨਾ, ਕੈਪਟਨ ਬਲਵਿੰਦਰ ਸਿੰਘ ਢੀਂਡਸਾ ਵਰੰਟ ਅਫ਼ਸਰ, ਠੇਕੇਦਾਰ ਬਿੰਦਰ ਸਿੰਘ ਸੰਧੂ, ਠੇਕੇਦਾਰ ਗੁਰਨੈਬ ਸਿੰਘ ਸੰਧੂ, ਅਮਨਦੀਪ ਸਿੰਘ ਅਮਨ ਆਰਟਸ ਵਾਲੇ, ਰਜਿੰਦਰ ਦਰਾਕਾ, ਹਰਦੇਵ ਸਿੰਘ ਲੀਲਾ ਬਾਜਵਾ ਪ੍ਰਧਾਨ ਸਿੰਘ ਸਭਾ ਗੁਰਦੁਆਰਾ, ਧੀਰਾ ਸਿੰਘ ਿਢੱਲੋਂ, ਧੰਨਾ ਸਿੰਘ ਬਾਜਵਾ ਸਾਬਕਾ ਜ਼ਲਿ੍ਹਾ ਪ੍ਰਧਾਨ ਸਣੇ ਵੱਡੀ ਗਿਣਤੀ ‘ਚ ਪਤਵੰਤੇ ਹਾਜ਼ਰ ਸਨ।