Home Punjab ਆਈ ਟੀ ਆਈ ਵਿਖੇ ਵਿਦਿਆਰਥੀਆਂ ਦੇ ਕਰਵਾਏ ਗਏ ਮੁਕਾਬਲੇ

ਆਈ ਟੀ ਆਈ ਵਿਖੇ ਵਿਦਿਆਰਥੀਆਂ ਦੇ ਕਰਵਾਏ ਗਏ ਮੁਕਾਬਲੇ

29
0


ਅੰਮ੍ਰਿਤਸਰ 30 ਅਪ੍ਰੈਲ (ਲਿਕੇਸ਼ ਸ਼ਰਮਾ – ਅਸ਼ਵਨੀ) : ਡਾਇਰੈਕਟਰ ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ ਵਿਭਾਗ ਪੰਜਾਬ ਚੰਡੀਗੜ੍ਹ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਅੱਜ ਜੀ ਆਈ ਜੀ ਟੀ ਹਾਲ ਗੇਟ ਅੰਮ੍ਰਿਤਸਰ ਵਿਖੇ ਪ੍ਰਜੈਕਟ ਮੁਕਾਬਲਾ ਕਰਵਾਇਆ ਗਿਆ। ਪਿ੍ੰਸੀਪਲ ਬਰਿੰਦਰਜੀਤ ਸਿੰਘ ਨੇ ਦੱਸਿਆ ਕਿ ਇਸ ਦਾ ਉਦਘਾਟਨ ਸ਼ਮਾ ਰੌਸ਼ਨ ਕਰਕੇ ਮੁੱਖ ਮਹਿਮਾਨ ਦੇ ਤੌਰ ਤੇ ਪਹੁੰਚੇ ਵਧੀਕ ਡਿਪਟੀ ਕਮਿਸ਼ਨਰ ਸ਼ਹਿਰੀ ਵਿਕਾਸ ਅੰਮ੍ਰਿਤਸਰ ਵੱਲੋਂ ਕੀਤਾ ਗਿਆ।ਸਿਖਿਆਰਥਣਾਂ ਵੱਲੋਂ ਵੱਖ ਵੱਖ ਤਰ੍ਹਾਂ ਦੀਆਂ ਪੁਸ਼ਾਕਾ ਤਿਆਰ ਕੀਤੀਆਂ ਗਈਆਂ ਜਿਵੇਂ ਸਕਰਟਾਂ, ਫਰਾਕਾਂ, ਟੋਡਲਰ, ਟੋਪ, ਲਹਿੰਗੇ, ਇੰਡੋ ਵੈਸਟਰਨ ਡਰੈੱਸਾ, ਰਵਾਇਤੀ ਕਢਾਈ ਵਿੱਚ ਪੰਜਾਬੀ ਜੁੱਤੀ, ਪਰਸ, ਕੁਸ਼ਨ ਕਵਰ, ਚਾਦਰਾਂ ਆਦਿ।ਮੁੱਖ ਮਹਿਮਾਨ ਨੇ ਇੰਸਟਰਕਟਰਾਂ ਅਤੇ ਸਿਖਿਆਰਥਣਾਂ ਦੇ ਕੰਮ ਦੀ ਬਹੁਤ ਸ਼ਲਾਘਾ ਕੀਤੀ।ਇਸ ਮੌਕੇ ਕੈਪਟਨ ਸੰਜੀਵ ਸ਼ਰਮਾਂ ਪ੍ਰਿੰਸੀਪਲ ਸਰਕਾਰੀ ਆਈ ਟੀ ਆਈ ਰਣਜੀਤ ਐਵੇਨਿਊ ਨੇ ਦੱਸਿਆ ਕਿ ਆਈ ਟੀ ਆਈ ਦੇ ਲਗਭਗ ਸਾਰੇ ਸਿਖਿਆਰਥੀ ਕੋਰਸ ਕਰਨ ਉਪਰੰਤ ਆਪਣਾ ਕੰਮ ਸ਼ੁਰੂ ਕਰਕੇ ਜਾਂ ਚੰਗੀਆਂ ਕੰਪਨੀਆਂ ਵਿੱਚ ਪਲੇਸ ਹੋ ਜਾਂਦੇ ਹਨ।ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਸ਼ਹਿਰੀ ਵਿਕਾਸ ਅੰਮ੍ਰਿਤਸਰ ਨੇ ਸਿਖਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਸਾਰਿਆਂ ਨੂੰ ਆਪਣੀ ਵੋਟ ਬਿਨਾਂ ਕਿਸੇ ਲਾਲਚ, ਜਾਤਪਾਤ, ਧਰਮ, ਭੇਤ ਭਾਵ ਅਤੇ ਬਿਨਾਂ ਕਿਸੇ ਦਬਾਅ ਦੇ ਨਿਰਪੱਖ ਹੋਕੇ ਵੋਟ ਦਾ ਇਸਤੇਮਾਲ ਕਰਨ ਲਈ ਕਿਹਾ।ਬਰਿੰਦਰਜੀਤ ਸਿੰਘ ਨੋਡਲ ਅਫ਼ਸਰ ਸਵੀਪ ਨੇ ਸਵੀਪ ਗਤੀਵਿਧੀਆਂ ਰਾਹੀਂ ਜਾਗਰੂਕ ਕਰਦੇ ਹੋਏ ਦੱਸਿਆ ਕਿ ਸਾਨੂੰ ਸਾਰਿਆਂ ਨੂੰ ਆਪਣੇ ਮੋਬਾਇਲ ਵਿੱਚ ਵੋਟਰ ਹੈਲਪਲਾਈਨ ਐਪ, ਸਕਸ਼ਮ ਐਪ, ਸੀ ਵਿਜ਼ਿਲ ਐਪ ਡਾਊਨਲੋਡ ਕਰਨੀ ਚਾਹੀਦੀ ਹੈ।

LEAVE A REPLY

Please enter your comment!
Please enter your name here