ਨਵਾਂਸ਼ਹਿਰ 21 ਮਈ (ਭਗਵਾਨ ਭੰਗੂ – ਲਿਕੇਸ਼ ਸ਼ਰਮਾ) :
ਲੋਕ ਸਭਾ ਚੋਣਾਂ 2024 ਦੀ ਤਿਆਰੀ ਲਈ ਮੁੱਖ ਚੋਣ ਅਫਸਰ ਪੰਜਾਬ ਦੇ ਹੁਕਮਾਂ, ਡਿਪਟੀ ਕਮਿਸ਼ਨਰ ਕਮ ਜਿਲ੍ਹਾ ਚੋਣ ਅਫਸਰ ਨਵਜੋਤ ਪਾਲ ਸਿੰਘ ਰੰਧਾਵਾ ਦੇ ਦਿਸ਼ਾ ਨਿਰਦੇਸ਼ਾਂ ਅਤੇ ਰਾਜੀਵ ਵਰਮਾ ਐਡੀਸ਼ਨਲ ਡਿਪਟੀ ਕਮਿਸ਼ਨਰ-ਕਮ- ਨੋਡਲ ਅਫਸਰ ਸਵੀਪ ਦੀ ਯੋਗ ਅਗਵਾਈ ਹੇਠ ਜਿਲ੍ਹੇ ਦੇ ਸਹਾਇਕ ਸਵੀਪ ਨੋਡਲ ਅਫਸਰ ਸਤਨਾਮ ਸਿੰਘ, ਜਿਲ੍ਹਾ ਬਾਲ ਸੁਰੱਖਿਆ ਅਫਸਰ ਕੰਚਨ ਅਰੋੜਾ, ਬੀ. ਐਲ. ਐਮ.ਗਰਲਜ ਕਾਲਜ ਨਵਾਂ ਸ਼ਹਿਰ ਤੋ ਰਾਜਨੀਤੀ ਵਿਭਾਗ ਦੇ ਸਹਾਇਕ ਪ੍ਰੋਫੈਸਰ ਹਰਦੀਪ ਕੌਰ ਅਤੇ ਕੰਪਿਊਟਰ ਫੈਕਲਟੀ ਉਂਕਾਰ ਸਿੰਘ ਵਲੋਂ ਐਮ ਬੀ ਜ਼ੀ ਸਰਕਾਰੀ ਕਾਲਜ਼ ਪੋਜ਼ੇਵਾਲ਼ ਦੇ ਪ੍ਰਿੰਸੀਪਲ ਮੈਡਮ ਗੁਰਿੰਦਰਜੀਤ ਕੌਰ ਦੀ ਅਗਵਾਈ ਹੇਠ ਵਿਖੇ ਵਿਿਦਆਰਥੀਆਂ ਅਤੇ ਸਮੂਹ ਹਾਜ਼ਰ ਸਟਾਫ ਨੂੰ ਲੋਕ ਸਭਾ ਚੋਣਾਂ 2024 ਸੰਬੰਧੀ ਸੰਬੋਧਨ ਕਰਦਿਆਂ ਕਿਹਾ ਕਿ ਲੋਕ ਸਭਾ ਚੋਣਾ -2024 ਨੂੰ “ ਸਾਡਾ ਮਿਸ਼ਨ-ਗ੍ਰੀਨ ਇਲੈਕਸ਼ਨ” ਵਜ਼ੋਂ ਮਨਾਇਆ ਜਾ ਰਿਹਾ ਹੈ ਜਿਸ ਤਹਿਤ ਉਨ੍ਹਾਂ ਵਿਿਦਆਰਥੀਆਂ ਨੂੰ ਕਿਹਾ ਕਿ ਉਹ ਆਪਣੇ ਪਰਵਿਾਰਕ ਮੈਂਬਰਾਂ, ਆਂਢ-ਗੁਆਂਢ, ਰਿਸ਼ਤੇਦਾਰਾਂ ਅਤੇ ਗਲ਼ੀ-ਮੁਹੱਲੇ ਦੇ ਵੋਟਰਾਂ ਨੂੰ ਜਾਗਰੂਕ ਕਰਨ ਕਿ ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵਿੱਚ ਪਹਿਲੀ ਜੂਨ ਨੂੰ ਲੋਕਤੰਤਰ ਦੇ ਮਹਾਂਉਤਸਵ ਮੌਕੇ ਉਹ ਵੋਟ ਪਾਉਣ ਤੋਂ ਪਹਿਲਾਂ ਜਾਂ ਬਾਅਦ ਇੱਕ-ਇੱਕ ਪੌਦਾ ਲਗਾਉਣ ਲਈ ਪ੍ਰੇਰਿਤ ਕਰਨ ਅਤੇ ਉਹ ਖੁਦ ਵੀ ਇੱਕ-ਇੱਕ ਪੌਦਾ ਜਰੂਰ ਲਗਾਉਣ ।ਇਸ ਇਲੈਕਸ਼ਨ ਦੌਰਾਨ ਪਲਾਸਟਿਕ ਜਾਂ ਪਲਾਸਟਿਕ ਤੋਂ ਬਣੇ ਪਦਾਰਥਾਂ ਦੀ ਵਰਤੋਂ ਨੂੰ ਵੀ ਘੱਟ ਤੋਂ ਘੱਟ ਕਰਨਾ , ਕਣਕ ਜਾਂ ਪਰਾਲ਼ੀ ਦੇ ਨਾੜ ਨੂੰ ਅੱਗ ਲਾਉਣਾ ਬੰਦ ਕਰਨਾ, ਹਵਾ ਪਾਣੀ ਮਿੱਟੀ, ਦੀ ਸੰਭਾਲ਼ ਕਰਨਾ ਅਤੇ ਓਰਗੈਨਿਕ ਅਤੇ ਜੈਵਿਕ ਖਾਦਾਂ ਨੂੰ ਵਰਤੋਂ ਵਿੱਚ ਲਿਆਉਣ ਨੂੰ ਯਕੀਨੀ ਬਣਾਉਣ ਲਈ ਵੀ ਵਿਚਾਰ ਚਰਚਾ ਕੀਤੀ ਗਈ।ਇਲੈਕਸ਼ਨ 2024 ਦਾ ਮੁੱਖ ਸਲੋਗਨ “ ਸਾਡੀ ਵੋਟ ਹਰੀ ਭਰੀ ਵੋਟ” ਰੱਖਿਆ ਗਿਆ ਹੈ ਜਿਸ ਬਾਰੇ ਸਮੂਹ ਵਿਿਦਆਰਥਣਾਂ ਅਤੇ ਸਟਾਫ ਨੂੰ ਜਾਣੂੰ ਕਰਵਾਇਆ ਗਿਆ।ਇਲੈਕਟੋਰਲ ਲਿਟਰੇਸੀ ਕਲੱਬ ਦੇ ਨੋਡਲ ਅਫਸਰ ਮੈਡਮ ਰਾਜਵਿੰਦਰ ਕੌਰ ਦੁਆਰਾ ਆਏ ਹੋਏ ਮੁੱਖ ਬੁਲਾਰਿਆਂ ਦਾ ਧੰਨਵਾਦ ਕੀਤਾ ਗਿਆ ਅਤੇ ਵਿਿਦਆਰਥਣਾਂ ਨੂੰ ਹਰ ਇੱਕ ਵੋਟ ਪੋਲ ਕਰਵਾਉਣ ਲਈ ਪੇ੍ਰਰਿਤ ਕੀਤਾ।ਇਸ ਮੌਕੇ ਉਂਕਾਰ ਸਿੰਘ, ਪ੍ਰੋ. ਅਸ਼ਵਨੀ ਕੁਮਾਰ, ਪ੍ਰੋ. ਜਸਵੀਰ ਸਿੰਘ , ਪ੍ਰੋ ਮੀਨਾਕਸ਼ੀ ਸ਼ਰਮਾ, ਪ੍ਰੋ. ਰਜਵਿੰਦਰ ਕੌਰ, ਪ੍ਰੋ. ਸਵਿਤਾ, ਪ੍ਰੋ. ਮਨਪ੍ਰੀਤ ਕੌਰ, ਪ੍ਰੋ. ਰਾਜੀਵ ਕੁਮਾਰ, ਪ੍ਰੋ. ਨੀਲਮ, ਪ੍ਰੋ. ਪਵਨ ਕਮੁਾਰ, ਪ੍ਰੋ. ਸਪਨਾ ਕਟਾਰੀਆ ਆਦਿ ਹਾਜ਼ਰ ਸਨ।