ਜਗਰਾਓਂ, 23 ਜੂਨ ( ਮੋਹਿਤ ਜੈਨ )-ਲੋਕ ਸੇਵਾ ਸੁਸਾਇਟੀ ਵੱਲੋਂ ਚਮੜੀ, ਹੱਡੀਆਂ, ਨੱਕ, ਕੰਨ, ਗਲੇ ਅਤੇ ਜਨਰਲ ਰੋਗਾਂ ਦਾ ਮੁਫਤ ਚੈਕਅਪ ਕੈਂਪ ਲਗਾਇਆ ਗਿਆ। ਸੀਐਮਸੀ ਹਸਪਤਾਲ ਲੁਧਿਆਣਾ ਦੇ ਸਹਿਯੋਗ ਨਾਲ ਲਾਏ ਕੈਂਪ ਦਾ ਉਦਘਾਟਨ ਕਰਦਿਆਂ ਸੁਸਾਇਟੀ ਦੇ ਚੇਅਰਮੈਨ ਗੁਲਸ਼ਨ ਅਰੋੜਾ ਨੇ ਦੱਸਿਆ ਕਿ ਸੁਸਾਇਟੀ ਵੱਲੋਂ ਸਮੇਂ ਸਮੇਂ ਜਿੱਥੇ ਲੋੜਵੰਦ ਲੋਕਾਂ ਨੂੰ ਸਿਹਤ ਸਹੂਲਤਾਂ ਪ੍ਰਦਾਨ ਕਰਨ ਲਈ ਮੈਡੀਕਲ ਕੈਂਪ ਲਗਾਏ ਜਾਂਦੇ ਹਨ ਉਥੇ ਸੋਸਾਇਟੀ ਵੱਲੋਂ ਸਮੇਂ ਸਮੇਂ ਲੋੜਵੰਦ ਵਿਦਿਆਰਥੀਆਂ ਅਤੇ ਹੋਰ ਲੋਕਾਂ ਦੀ ਮਦਦ ਲਈ ਗਈ ਕੰਮ ਕੀਤੇ ਜਾਂਦੇ ਹਨ। ਇਸ ਕੈਂਪ ਵਿੱਚ ਸੀ ਐਮ ਸੀ ਹਸਪਤਾਲ ਲੁਧਿਆਣਾ ਦੀ ਕੋਆਰਡੀਨੇਟਰ ਡੋਲੀ ਦੀ ਅਗਵਾਈ ਵਿੱਚ ਡਾ ਸੁਸੇਨ ਈ.ਐਨ.ਟੀ, ਡਾ: ਸੰਜੇਤ ਆਰਥੋ, ਡਾ ਲਿੰਟਾ ਸਕਿਨ, ਡਾ ਜਸਮਨ ਮੈਡੀਸਨ ਨੇ 223 ਮਰੀਜ਼ਾਂ ਦਾ ਚੈੱਕ ਅਪ ਕਰਦਿਆਂ ਲੋੜਵੰਦਾਂ ਨੂੰ ਦਵਾਈਆਂ ਵੀ ਦਿੱਤੀਆਂ। ਇਸ ਮੌਕੇ ਸੁਸਾਇਟੀ ਦੇ ਪ੍ਰਧਾਨ ਮਨੋਹਰ ਸਿੰਘ ਟੱਕਰ, ਸੈਕਟਰੀ ਕਲਭੂਸ਼ਣ ਗੁਪਤਾ, ਕੈਸ਼ੀਅਰ ਸੁਨੀਲ ਬਜਾਜ, ਰਜਿੰਦਰ ਜੈਨ ਕਾਕਾ, ਰਜੀਵ ਗੁਪਤਾ, ਕੰਵਲ ਕੱਕੜ, ਲਕੇਸ਼ ਟੰਡਨ , ਮੁਕੇਸ਼ ਗੁਪਤਾ, ਡਾਕਟਰ ਭਾਰਤ ਭੂਸ਼ਨ ਬਾਂਸਲ, ਗੋਪਾਲ ਗੁਪਤਾ, ਪੁਰਸ਼ੋਤਮ ਅਗਰਵਾਲ, ਅਨਿਲ ਮਲਹੋਤਰਾ, ਜਸਵੰਤ ਸਿੰਘ ਆਦਿ ਹਾਜਰ ਸਨ।