ਚੰਡੀਗੜ੍ਹ, 6 ਮਈ ( ਬਿਊਰੋ)– ਸਿੱਧੂ ਮੂਸੇਵਾਲਾ ਕਤਲ ਕੇਸ ਵਿੱਚ ਪੁਲਿਸ ਹੁਣ ਕਾਤਲਾਂ ਦੇ ਗਿਰੇਬਾਂਨ ਤੱਕ ਪਹੁੰਚਦੀ ਨਜ਼ਰ ਆ ਰਹੀ ਹੈ। ਇਸ ਕੇਸ ਵਿੱਚ ਪੁਲਿਸ ਵਲੋਂ ਸ਼ਾਮਲ 8 ਕਥਿਤ ਸ਼ੂਟਰਾਂ ਦੀ ਪਛਾਣ ਕਰ ਲਈ ਗਈ ਹੈ।
ਸੂਤਰਾਂ ਦੇ ਹਵਾਲੇ ਤੋਂ ਮਿਲੀ ਜਾਣਕਾਰੀ ਦੇ ਮੁਤਾਬਿਕ, ਇਨ੍ਹਾਂ 8 ਸ਼ੂਟਰਾਂ ਦੇ ਸਬੰਧ ਪੰਜਾਬ ਹਰਿਆਣਾ ਅਤੇ ਰਾਜਸਥਾਨ ਦੇ ਨਾਲ ਦੱਸਿਆ ਜਾ ਰਿਹਾ ਹੈ।
ਪੁਲਿਸ ਸੂਤਰਾਂ ਅਨੁਸਾਰ ਇਨ੍ਹਾਂ ਸ਼ੂਟਰਾਂ ਵਿੱਚ ਪੰਜਾਬ ਦੇ ਪੱਟੀ ਇਲਾਕੇ ਦੇ 2, ਰਾਜਸਥਾਨ ਦਾ 1, ਫ਼ਤਿਆਬਾਦ ਤੇ ਸੋਨੀਪਤ ਦੇ 2 ਸ਼ੂਟਰ ਸ਼ਾਮਲ ਹਨ।
ਜਦੋਂਕਿ ਬਾਕੀ 3 ਸ਼ੂਟਰਾਂ ਦੀ ਪਛਾਣ ਹੋਰਨਾਂ ਸੂਬਿਆਂ ਦੇ ਨਾਲ ਹੋਈ ਹੈ। ਇਹ ਸਾਰੇ ਸ਼ੂਟਰ ਲਾਰੇਂਸ ਬਿਸ਼ਨੋਈ ਗੈਂਗ ਦੇ ਦੱਸੇ ਜਾ ਰਹੇ ਹਨ।
ਉੱਧਰ ਪੁਲਿਸ ਦੇ ਵੱਲੋਂ ਪੰਜਾਬ, ਦਿੱਲੀ, ਹਰਿਆਣਾ ਅਤੇ ਰਾਜਸਥਾਨ ਵਿੱਚ ਸ਼ੂਟਰਾਂ ਦੀ ਭਾਲ ਜਾਰੀ ਹੈ।