ਜਗਰਾਉਂ, 15 ਦਸੰਬਰ ( ਮੋਹਿਤ ਜੈਨ, ਅਸ਼ਵਨੀ) -ਲੋਕ ਸੇਵਾ ਸੁਸਾਇਟੀ ਦੇ ਚੇਅਰਮੈਨ ਗੁਲਸ਼ਨ ਅਰੋੜਾ, ਪ੍ਰਧਾਨ ਪ੍ਰਿੰਸੀਪਲ ਚਰਨਜੀਤ ਸਿੰਘ ਭੰਡਾਰੀ, ਸਰਪ੍ਰਸਤ ਰਾਜਿੰਦਰ ਜੈਨ ਦੀ ਅਗਵਾਈ ਵਿੱਚ ਵਰਿਆਮ ਸਿੰਘ ਮੈਮੋਰੀਅਲ ਆਦਰਸ਼ ਮਿਡਲ ਸਕੂਲ ਨੂੰ 20 ਅਤੇ ਸੀਤਲਾ ਮੰਦਰ ਜਗਰਾਓਂ ਨੂੰ 10 ਕੁਰਸੀਆਂ ਭੇਟ ਕੀਤੀਆਂ| ਇਸ ਮੌਕੇ ਵਰਿਆਮ ਸਿੰਘ ਮੈਮੋਰੀਅਲ ਆਦਰਸ਼ ਮਿਡਲ ਸਕੂਲ ਦੇ ਚੇਅਰਮੈਨ ਰਵਿੰਦਰ ਸਿੰਘ ਓਬਰਾਏ, ਸੈਕਟਰੀ ਦਰਸ਼ਨ ਸਿੰਘ ਓਬਰਾਏ, ਅਮਨਦੀਪ ਸਿੰਘ ਓਬਰਾਏ ਅਤੇ ਮੈਨੇਜਰ ਪ੍ਰੀਤੀ ਓਬਰਾਏ ਨੇ ਸੁਸਾਇਟੀ ਵੱਲੋਂ ਸਮੇਂ ਸਮੇਂ ’ਤੇ ਸਕੂਲ ਨੂੰ ਦਿੱਤੀ ਲਈ ਮਦਦ ਜਿੱਥੇ ਧੰਨਵਾਦ ਕੀਤਾ ਉੱਥੇ ਸਕੂਲ ਨੂੰ ਬੱਚਿਆਂ ਦੇ ਬੈਠਣ ਲਈ ਡੈਸਕਾਂ ਦੇਣ ਦੀ ਵੀ ਮੰਗ ਕੀਤੀ ਜਿਸ ਨੂੰ ਸੁਸਾਇਟੀ ਨੇ ਮੌਕੇ ’ਤੇ ਹੀ ਸਵੀਕਾਰ ਕਰਦਿਆਂ ਐਲਾਨ ਕੀਤਾ ਕਿ ਜਨਵਰੀ ਮਹੀਨੇ ਸਕੂਲ ਦੇ ਬੱਚਿਆਂ ਲਈ ਡੈਸਕਾਂ ਦਿੱਤੀਆਂ ਜਾਣਗੀਆਂ। ਇਸ ਮੌਕੇ ਸਕੂਲ ਦੇ ਸੈਕਟਰੀ ਦਰਸ਼ਨ ਸਿੰਘ ਓਬਰਾਏ ਨੇ ਸਕੂਲ ਦੇ ਇਤਿਹਾਸ ਤੋਂ ਜਾਣੂ ਕਰਵਾਉਂਦੇ ਹੋਏ ਦੱਸਿਆ ਕਿ ਸਕੂਲ ਵਿੱਚ ਅੱਤ ਗ਼ਰੀਬ ਪਰਿਵਾਰਾਂ ਦੇ ਬੱਚੇ ਪੜ੍ਹਾਈ ਕਰ ਰਹੇ ਹਨ ਅਤੇ ਇਹ ਸਕੂਲ ਬਿਨਾਂ ਕਿਸੇ ਮੁਨਾਫ਼ੇ ਦੇ ਚਲਾਇਆ ਜਾ ਰਿਹਾ ਹੈ। ਇਸ ਮੌਕੇ
ਸੈਕਟਰੀ ਡਾ: ਕੁਲਭੂਸ਼ਨ ਗੁਪਤਾ, ਕੈਸ਼ੀਅਰ ਮਨੋਹਰ ਸਿੰਘ ਟੱਕਰ,
ਨੀਰਜ ਮਿੱਤਲ, ਰਾਜਿੰਦਰ ਜੈਨ ਕਾਕਾ, ਰਾਜੀਵ ਗੁਪਤਾ, ਕੰਵਲ ਕੱਕੜ, ਸੁਨੀਲ ਬਜਾਜ, ਅਨਿਲ ਮਲਹੋਤਰਾ, ਜਗਦੀਪ ਸਿੰਘ, ਸੰਜੀਵ ਚੋਪੜਾ, ਡਾ: ਭਾਰਤ ਭੂਸ਼ਨ ਬਾਂਸਲ, ਮੁਕੇਸ਼ ਗੁਪਤਾ, ਪ੍ਰਵੀਨ ਜੈਨ, ਪ੍ਰਵੀਨ ਮਿੱਤਲ, ਪ੍ਰੇਮ ਬਾਂਸਲ ਸਮੇਤ ਸਕੂਲ ਦਾ ਸਮੂਹ ਸਟਾਫ਼ ਹਾਜ਼ਰ ਸੀ।
