ਜਗਰਾਉਂ, 21 ਦਸੰਬਰ ( ਵਿਕਾਸ ਮਠਾੜੂ )- ਬਾਬਾ ਵਿਸ਼ਵਕਰਮਾ ਵੈਲਫੇਅਰ ਦੇ ਆਗੂ ਪ੍ਰਿਤਪਾਲ ਸਿੰਘ ਮਣਕੂ ਨੂੰ ਉਸ ਸਮੇਂ ਗਹਿਰਾ ਸਦਮਾ ਲੱਗਾ ਜਦੋਂ ਉਨ੍ਹਾਂ ਦੀ ਧਰਮ ਪਤਨੀ ਕੁਲਦੀਪ ਕੌਰ ਦਾ ਅਤਾਨਕ ਦਿਹਾਂਤ ਹੋ ਗਿਆ। ਇਸ ਦੁੱਖ ਦੀ ਘੜੀ ਵਿਚ ਪਿ੍ਰਤਪਾਲ ਮਣਕੂ ਅਤੇ ਮਣਕੂ ਪਰਿਵਾਰ ਨਾਲ ਸਾਬਕਾ ਵਿਧਾਇਕ ਐਸ ਆਰ ਕਲੇਰ, ਸ਼੍ਰੋਮਣੀ ਕਮੇਟੀ ਮੈਂਬਰ ਭਾਈ ਗੁਰਚਰਨ ਸਿੰਘ ਗਰੇਵਾਲ, ਗੁਰਦੁਆਰਾ ਰਾਮਗੜ੍ਹੀਆ ਸਾਹਿਬ ਦੇ ਪ੍ਰਧਾਨ ਕਰਮ ਸਿੰਘ ਜਗਦੇ, ਬਿਲਡਿੰਗ ਠੇਕੇਦਾਰ ਐਸੋਸੀਏਸ਼ਨ ਦੇ ਪ੍ਰਧਾਨ ਜਿੰਦਰਪਾਲ ਧੀਮਾਨ, ਹਰਨੇਕ ਸਿੰਘ ਸੋਈ, ਪ੍ਰੀਤਮ ਸਿੰਘ ਗੈਦੂ, ਮੰਗਲ ਸਿੰਘ ਸਿੱਧੂ, ਹਰਬਿੰਦਰ ਸਿੰਘ ਮਠਾੜੂ, ਜਸਪਾਲ ਸਿੰਘ ਪਾਲੀ, ਜਸਵਿੰਦਰ ਸਿੰਘ ਮਠਾੜੂ, ਬਲਵੀਰ ਸਿੰਘ ਸੌਂਦ, ਅਮਰਜੀਤ ਸਿੰਘ ਘਟੋੜੇ, ਸੋਹਣ ਸਿੰਘ ਸੱਗੂ, ਹਰਜੀਤ ਸਿੰਘ ਭੰਵਰਾ, ਪ੍ਰੀਤਮ ਸਿੰਘ ਝੰਡੂ, ਧਰਮ ਸਿੰਘ ਰਾਜੂ, ਮਨਦੀਪ ਸਿੰਘ ਅਤੇ ਸੁਰਿੰਦਰ ਸਿੰਘ ਕਾਕਾ ਤੋਂ ਇਲਾਵਾ ਅਜੈਬ ਸਿੰਘ ਸੱਗੂ ਵੈਲਫੇਅਰ ਕੌਂਸਿਲ ਦੇ ਸਰਪ੍ਰਸਤ ਜਸਵੰਤ ਸਿੰਘ ਸੱਗੂ, ਪ੍ਰਸ਼ੋਤਮ ਲਾਲ ਖਲੀਫਾ, ਸੁਖਪਾਲ ਸਿੰਘ ਖੈਹਰਾ ਸਮੇਤ ਇਲਾਕੇ ਦੀਆਂ ਹੋਰ ਸਖਸ਼ੀਅਤਾਂ ਵਲੋਂ ਦੁਖ ਸਾਂਝਾ ਕੀਤਾ ਗਿਆ।